04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਡੇਰਾ ਬਾਬਾ ਨਾਨਕ ਵਿਖੇ ਪੇਂਡੂ ਨਿਆਂ ਪਾਲਕਾ ਬਣਨ 'ਤੇ ਬਟਾਲਾ ਵਕੀਲਾਂ ਵਲੋਂ ਭਾਰੀ ਰੋਸ

ਅਜੀਤ ਡੈਸਕ 23-09-2025
ਬਟਾਲਾ, 22 ਸਤੰਬਰ (ਹਰਦੇਵ ਸਿੰਘ ਸੰਧੂ)-ਬਾਰ ਐਸੋਸੀਏਸ਼ਨ ਬਟਾਲਾ ਦੇ ਸਮੁੱਚੇ ਵਕੀਲਾਂ ਵਲੋਂ ਬਾਰ ਪ੍ਰਧਾਨ ਗੁਰਦੀਪ ਸਿੰਘ ਰੰਧਾਵਾ ਦੀ ਅਗਵਾਈ ਵਿਚ ਡੇਰਾ ਬਾਬਾ ਨਾਨਕ ਵਿਖੇ ਪੇਂਡੂ ਨਿਆਂ ਪਾਲਕ ਤਿਆਰ ਕਰਨ 'ਤੇ ਜੂਡੀਸ਼ੀਅਲ ਕੰਪਲੈਕਸ ਬਟਾਲਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਤੇ ਕੰਮਕਾਜ ਮੁਕੰਮਲ ਤੌਰ 'ਤੇ ਬੰਦ ਰੱਖਿਆ ਗਿਆ | ਇਸ ਦੌਰਾਨ ਸ: ਰੰਧਾਵਾ ਨੇ ਦੱਸਿਆ ਕਿ ਬਟਾਲਾ ਤੋਂ 3 ਕਿੱਲੋਮੀਟਰ ਦੂਰੀ ਤੋਂ ਦੂਰੀ 'ਤੇ ਡੇਰਾ ਬਾਬਾ ਨਾਨਕ ਹਲਕੇ ਦੀ ਹੱਦ ਸ਼ੁਰੂ ਹੋ ਜਾਂਦੀ ਹੈ, ਉਥੋਂ ਦੇ ਪਿੰਡਾਂ ਦੇ ਲੋਕਾਂ ਨੂੰ 25-30 ਕਿਲੋਮੀਟਰ ਸਫ਼ਰ ਤਹਿ ਕਰਕੇ ਜਾਣਾ ਪਵੇਗਾ | ਉਨ੍ਹਾਂ ਕਿਹਾ ਕਿ ਬਾਰਡਰ ਏਰੀਆ ਹੋਣ ਕਰਕੇ ਡੇਰਾ ਬਾਬਾ ਨਾਨਕ ਤੋਂ ਅੱਗੇ ਕੋਈ ਆਬਾਦੀ ਨਹੀਂ ਹੈ | ਪ੍ਰਧਾਨ ਰੰਧਾਵਾ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਵਿਖੇ ਪੇਂਡੂ ਨਿਆਂ ਪਾਲਕਾ ਵਿਚ ਨਾ ਤਾਂ ਵਕੀਲਾਂ ਦੇ ਬੈਠਣ ਨੂੰ ਜਗ੍ਹਾ ਹੈ ਨਾ ਕੋਰਟ ਰੂਮ ਪੱਕਾ ਬਣਿਆ ਹੈ, ਨਾ ਹੀ ਪਾਰਕਿੰਗ ਤੇ ਨਾ ਹੀ ਕੋਈ ਰਿਹਾਇਸ਼ੀ ਜਗ੍ਹਾ ਹੈ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਬਟਾਲਾ ਬਾਰ ਐਸੋਸੀਏਸ਼ਨ ਦਾ ਵਫ਼ਦ ਸੈਸ਼ਨ ਜੱਜ ਗੁਰਦਾਸਪੁਰ ਤੇ ਡੀ. ਸੀ. ਗੁਰਦਾਸਪੁਰ ਨੂੰ ਮਿਲ ਚੁੱਕਾ ਹੈ ਤੇ ਅੱਜ ਹਾਈ ਕੋਰਟ ਦੇ ਇੰਸਪੈਕਟਿੰਗ ਜੱਜ ਨੂੰ ਮਿਲ ਕੇ ਸਾਰੀ ਜਾਣਕਾਰੀ ਦੇਵਾਂਗੇ | ਉਨ੍ਹਾਂ ਕਿਹਾ ਕਿ ਇਸ ਰੋਸ ਵਜੋਂ ਅੱਜ ਵੀ ਸਾਰੇ ਵਕੀਲ ਹੜਤਾਲ ਉਪਰ ਰਹਿਣਗੇ | ਇਸ ਮੌਕੇ ਪ੍ਰਧਾਨ ਗੁਰਦੀਪ ਸਿੰਘ ਰੰਧਾਵਾ, ਪਾਰਸ ਭਗਤ ਜਨਰਲ ਸਕੱਤਰ, ਜਸਵਿੰਦਰ ਸਿੰਘ ਢਿੱਲੋਂ, ਰਵਿੰਦਰ ਸਿੰਘ ਢਿੱਲੋਂ, ਮਨਜੀਤ ਸਿੰਘ, ਸ਼ਰਨਜੀਤ ਸਿੰਘ ਬੇਦੀ, ਪਰਮੀਤ ਸਿੰਘ ਬੇਦੀ, ਰੋਹਿਤ ਰਾਣਾ, ਬਿਕਰਮਜੀਤ ਸਿੰਘ ਸਿੰਬਲ, ਬਿਕਰਮਜੀਤ ਸਿੰਘ ਕਰਵਾਲੀਆ, ਰਘਬੀਰ ਸਿੰਘ ਬਾਜਵਾ, ਹਰਦਿੱਤ ਸਿੰਘ ਮਾਂਗਟ, ਤਰਸੇਮ ਸਿੰਘ ਲਾਲੀ, ਬਲਦੇਵ ਸਿੰਘ, ਸਿਸਪਾਲ ਸਿੰਘ ਚਾਹਲ, ਭਰਤ ਅਗਰਵਾਲ, ਅਵਤਾਰ ਸਿੰਘ ਅਬਰੋਲ, ਭੁਪਿੰਦਰ ਸਿੰਘ ਮੱਲੀ, ਰਕੇਸ਼ ਮਹੰਤ, ਵਿਕਰਮਪਾਲ ਸਿੰਘ, ਹਰੀਸ਼ ਚੰਦਰ, ਆਸਤਿਕ ਆਰੀਆ, ਬਲਵਿੰਦਰਜੀਤ ਕੌਰ ਉਪ ਪ੍ਰਧਾਨ, ਨਵਜੋਤ ਕੌਰ, ਸਰਬਜੀਤ ਕੌਰ, ਅਮਨਦੀਪ ਸਿੰਘ ਉਦੋਕੇ, ਦਲਵਿੰਦਰਜੀਤ ਸਿੰਘ ਖਹਿਰਾ, ਪ੍ਰਵੇਜ਼ ਇੰਦਰ ਸਿੰਘ ਪਰਮਾਰ, ਅਮਨਦੀਪ ਹਸਨਪੁਰ, ਰਘਬੀਰ ਸਿੰਘ ਸੰਧੂ, ਜਤਿੰਦਰ ਮਾਣਾ, ਸੁਦੇਸ਼ ਗੁਪਤਾ, ਰੁਪਿੰਦਰ ਸਿੰਘ ਭੁਲੇਰ, ਰਣਸ਼ੇਰ ਸਿੰਘ, ਦੀਪਕ ਮੋਹਨਾ, ਇੰਦਰ ਵੈਦ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਰਮਨ ਬਹਿਲ ਤੇ ਚੇਅਰਮੈਨ ਰਾਜੀਵ ਸ਼ਰਮਾ ਨੇ ਪਿੰਡ ਹਯਾਤ ਨਗਰ ਵਿਖੇ ਵਿਕਾਸ ਪ੍ਰੋਜੈਕਟਾਂ ਦੇ ਰੱਖੇ ਨੀਂਹ ਪੱਥਰ ਅਗਲੀ ਖ਼ਬਰ ਨਾਜਾਇਜ਼ ਸ਼ਰਾਬ ਸਮੇਤ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।