04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਰਮਨ ਬਹਿਲ ਤੇ ਚੇਅਰਮੈਨ ਰਾਜੀਵ ਸ਼ਰਮਾ ਨੇ ਪਿੰਡ ਹਯਾਤ ਨਗਰ ਵਿਖੇ ਵਿਕਾਸ ਪ੍ਰੋਜੈਕਟਾਂ ਦੇ ਰੱਖੇ ਨੀਂਹ ਪੱਥਰ

ਅਜੀਤ ਡੈਸਕ 23-09-2025
ਗੁਰਦਾਸਪੁਰ, 22 ਸਤੰਬਰ (ਚੱਕਰਾਜਾ)-ਰਮਨ ਬਹਿਲ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਜੀਵ ਸ਼ਰਮਾ ਵਲੋਂ ਅੱਜ ਹਲਕਾ ਗੁਰਦਾਸਪੁਰ ਦੇ ਪਿੰਡ ਹਯਾਤ ਨਗਰ ਵਿਖੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ | ਇਸ ਮੌਕੇ ਹਲਕਾ ਇੰਚਾਰਜ ਰਮਨ ਬਹਿਲ ਨੇ ਕਿਹਾ ਕਿ ਪਿੰਡ ਹਯਾਤ ਨਗਰ ਵਿਖੇ 2.81 ਕਰੋੜ ਦੀ ਲਾਗਤ ਨਾਲ ਵਿਕਾਸ ਕਾਰਜ ਕੀਤੇ ਜਾਣਗੇ, ਜਿਨ੍ਹਾਂ ਵਿਚ 1.34 ਕਰੋੜ ਨਾਲ ਪਿੰਡ ਦੀਆਂ ਗਲੀਆਂ 'ਚ ਇੰਟਰਲਾਕ ਟਾਈਲਾਂ ਲਗਾਉਣ ਤੋਂ ਇਲਾਵਾ 17.03 ਲੱਖ ਦੀ ਲਾਗਤ ਨਾਲ ਪਾਰਕ ਬਣਾਈ ਜਾਵੇਗੀ | ਪਿੰਡ ਦੇ ਛੱਪੜ ਦੀ ਰੀਟੇਨਿੰਗ ਵਾਲ, ਛੱਪੜ ਦੇ ਆਲੇ-ਦੁਆਲੇ ਇੰਟਰਲਾਕ ਟਾਈਲਾਂ ਅਤੇ ਲਾਈਟਾਂ ਲਗਾਉਣ ਉੱਪਰ 50 ਲੱਖ ਰੁਪਏ, ਪਿੰਡ ਦੀ ਡਿਸਪੈਂਸਰੀ 'ਚ ਇਕ ਨਵਾਂ ਕਮਰਾ ਬਣਾਉਣ ਲਈ 5 ਲੱਖ, ਪਿੰਡ ਦੀ ਫਿਰਨੀ ਉੱਪਰ 20 ਲੱਖ, ਪਿੰਡ ਦੀ ਗਰਾਊਾਡ ਅਤੇ ਜਿੰਮ ਉੱਪਰ 50 ਲੱਖ ਅਤੇ ਪਿੰਡ ਵਿਚ ਸੀਂਮਟਿਡ ਬੈਂਚ ਲਗਾਉਣ ਲਈ 5 ਲੱਖ ਖ਼ਰਚੇ ਜਾਣਗੇ | ਰਮਨ ਬਹਿਲ ਨੇ ਕਿਹਾ ਕਿ ਇਹ ਰਾਸ਼ੀ ਨਗਰ ਸੁਧਾਰ ਟਰੱਸਟ ਵਲੋਂ ਖ਼ਰਚ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਟਰੱਸਟ ਵਲੋਂ ਪਿੰਡ ਗੋਹਤ ਪੋਖਰ ਤੇ ਹਯਾਤ ਨਗਰ ਵਿਖੇ 5.42 ਕਰੋੜ ਦੀ ਲਾਗਤ ਨਾਲ ਵੱਖ-ਵੱਖ ਵਿਕਾਸ ਕਾਰਜ ਕੀਤੇ ਜਾਣਗੇ | ਜਦਕਿ 48.74 ਲੱਖ ਗੀਤਾ ਭਵਨ ਮੰਦਰ ਅਤੇ ਹਿੰਦੂ ਯੁਵਕ ਸਭਾ ਰਾਮ ਲੀਲ੍ਹਾ ਨਾਟਕ ਕਲੱਬ ਦੇ ਵਿਕਾਸ ਉੱਪਰ ਖ਼ਰਚ ਕੀਤੇ ਜਾਣਗੇ | ਚੇਅਰਮੈਨ ਬਹਿਲ ਨੇ ਕਿਹਾ ਕਿ ਜਿਹੜੀ ਨਗਰ ਸੁਧਾਰ ਟਰੱਸਟ ਪਿਛਲੀਆਂ ਸਰਕਾਰਾਂ ਵੇਲੇ ਕਰਜ਼ੇ ਹੇਠ ਦੱਬੀ ਹੁੰਦੀ ਸੀ, ਉਸ ਨੂੰ ਆਪ ਸਰਕਾਰ ਨੇ ਕਰਜ਼ੇ ਹੋਠਾਂ ਕੱਢ ਕੇ ਮੁਨਾਫ਼ੇ ਵਿਚ ਲੈ ਆਉਂਦਾ ਹੈ ਅਤੇ ਅੱਜ ਨਗਰ ਸੁਧਾਰ ਟਰੱਸਟ ਵਲੋਂ ਗੁਰਦਾਸਪੁਰ ਦੇ ਨਾਲ ਲੱਗਦੇ ਪਿੰਡਾਂ 'ਚ ਵੀ ਵਿਕਾਸ ਕਾਰਜਾਂ ਉੱਪਰ 5.90 ਕਰੋੜ ਖ਼ਰਚੇ ਜਾ ਰਹੇ ਹਨ | ਚੇਅਰਮੈਨ ਰਾਜੀਵ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਵਲੋਂ ਟਰੱਸਟ ਰਾਹੀਂ ਜਿੱਥੇ ਸ਼ਹਿਰ ਦਾ ਵਿਕਾਸ ਕੀਤਾ ਜਾ ਰਿਹਾ ਹੈ, ਉਥੇ ਟਰੱਸਟ ਨੂੰ ਮੁਨਾਫ਼ੇ ਵਿਚ ਵੀ ਲਿਆਂਦਾ ਹੈ ਅਤੇ ਵਿਕਾਸ ਕਾਰਜਾਂ ਉੱਪਰ 5.90 ਕਰੋੜ ਰੁਪਏ ਖ਼ਰਚੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਦੀ ਨਗਰ ਕੌਂਸਲ ਸ਼ਹਿਰ ਦੇ ਵਿਕਾਸ ਕਾਰਜਾਂ ਵਿਚ ਰੋੜੇ ਨਾ ਅਟਕਾਵੇ ਤਾਂ ਨਗਰ ਸੁਧਾਰ ਟਰੱਸਟ ਵਲੋਂ 50 ਕਰੋੜ ਗੁਰਦਾਸਪੁਰ ਸ਼ਹਿਰ ਦੀਆਂ ਉਨ੍ਹਾਂ ਕਲੋਲੀਆਂ ਵਿਚ ਵੀ ਖ਼ਰਚੇ ਜਾਣਗੇ ਜੋ ਨਗਰ ਕੌਂਸਲ ਦੇ ਅਧੀਨ ਹਨ | ਪਿੰਡ ਹਯਾਤ ਨਗਰ ਦੇ ਵਸਨੀਕਾਂ ਨੇ ਪਿੰਡ ਵਿਚ ਪ੍ਰੋਜੈਕਟ ਸ਼ੁਰੂ ਕਰਨ ਲਈ ਪੰਜਾਬ ਸਰਕਾਰ, ਰਮਨ ਬਹਿਲ ਤੇ ਚੇਅਰਮੈਨ ਰਜੀਵ ਸ਼ਰਮਾ ਦਾ ਧੰਨਵਾਦ ਕੀਤਾ ਹੈ | ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਟਰੱਸਟੀ ਰਘੁਬੀਰ ਸਿੰਘ ਖ਼ਾਲਸਾ, ਹਿਤੇਸ਼ ਮਹਾਜਨ, ਪੀਟਰ ਮੱਟੂ, ਰਣਜੀਤ ਸਿੰਘ ਨੰਬਰਦਾਰ, ਸਰਪੰਚ ਹਯਾਤ ਨਗਰ ਓਾਕਾਰ ਸਿੰਘ ਨਾਗੀ, ਅਜੇ ਬਹਿਲ, ਅਮਨ ਬਹਿਲ, ਨੀਰਜ ਸਲਹੋਤਰਾ, ਸੁੱਚਾ ਸਿੰਘ ਮੁਲਤਾਨੀ, ਕਬੀਰ ਬਹਿਲ ਤੋਂ ਇਲਾਵਾ ਇਲਾਕੇ ਦੇ ਪੰਚ-ਸਰਪੰਚ ਤੇ ਮੁਹਤਬਰ ਹਾਜ਼ਰ ਸਨ |
ਪਿਛਲੀ ਖ਼ਬਰ ਸ਼ਹਿਰੀ ਤੇ ਬੇਟ ਖੇਤਰ ਅੰਦਰ ਨਕਲੀ ਮਿਠਾਈਆਂ ਦੀ ਵਿਕਰੀ ਜ਼ੋਰਾਂ 'ਤੇ, ਸਿਹਤ ਵਿਭਾਗ ਨੂੰ ਧਿਆਨ ਦੇਣ ਦੀ ਲੋੜ ਅਗਲੀ ਖ਼ਬਰ ਡੇਰਾ ਬਾਬਾ ਨਾਨਕ ਵਿਖੇ ਪੇਂਡੂ ਨਿਆਂ ਪਾਲਕਾ ਬਣਨ 'ਤੇ ਬਟਾਲਾ ਵਕੀਲਾਂ ਵਲੋਂ ਭਾਰੀ ਰੋਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।