02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਭਾਜਪਾ ਨੇਤਾ ਨੂੰ ਕੁਹਾੜੀ ਨਾਲ ਹਮਲਾ ਕਰਕੇ ਕੀਤਾ ਜ਼ਖ਼ਮੀ

ਅਜੀਤ ਡੈਸਕ 23-09-2025
ਪਠਾਨਕੋਟ/ ਸੁਜਾਨਪੁਰ, 22 ਸਤੰਬਰ (ਵਿਨੋਦ/ਜਗਦੀਪ ਸਿੰਘ)-ਇਕ ਨੌਜਵਾਨ ਨੇ ਪਿੰਡ ਅਜੀਜਪੁਰ ਦੀ ਸਰਪੰਚ ਮੰਜੂ ਪਠਾਨੀਆ ਦੇ ਪਤੀ ਤੇ ਭਾਜਪਾ ਨੇਤਾ ਯੁੱਧਵੀਰ ਪਠਾਨੀਆ ਨੂੰ ਆਪਣੇ ਘਰ ਬੁਲਾਇਆ ਅਤੇ ਉਸ 'ਤੇ ਕੁਹਾੜੀ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ | ਯੁੱਧਵੀਰ ਪਠਾਨੀਆ ਨੂੰ ਗੰਭੀਰ ਸੱਟਾਂ ਲੱਗੀਆਂ | ਦੋਸ਼ੀ ਮੌਕੇ ਤੋਂ ਭੱਜ ਗਿਆ | ਲੋਕਾਂ ਦੀ ਮਦਦ ਨਾਲ ਯੁੱਧਵੀਰ ਪਠਾਨੀਆ ਨੂੰ ਜ਼ਖ਼ਮੀ ਹਾਲਤ 'ਚ ਪਠਾਨਕੋਟ ਸਿਵਲ ਹਸਪਤਾਲ ਲਿਜਾਇਆ | ਯੁੱਧਵੀਰ ਪਠਾਨੀਆ ਦੇ ਪੁੱਤਰ ਵਿਜੇ ਪ੍ਰਤਾਪ ਨੇ ਦੱਸਿਆ ਕਿ ਦੋਸ਼ੀ ਬੋਧ ਰਾਜ ਜੋ ਕਿ ਆਬਾਦੀ ਗੁਗਰਾਂ ਦਾ ਰਹਿਣ ਵਾਲਾ ਹੈ, ਕੱਲ੍ਹ ਤੋਂ ਉਸ ਦੇ ਪਿਤਾ ਨੂੰ ਫੋਨ ਕਰ ਰਿਹਾ ਸੀ | ਉਸ ਨੇ ਕਿਹਾ ਕਿ ਉਸ ਨੂੰ ਬੋਧ ਰਾਜ ਤੋਂ ਪੈਸੇ ਲੈਣੇ ਸਨ | ਅੱਜ ਜਦੋਂ ਉਸ ਦਾ ਪਿਤਾ ਬੋਧ ਰਾਜ ਦੇ ਘਰ ਪਹੁੰਚਿਆ ਤਾਂ ਉਸ ਨੇ ਤੇ ਉਸ ਦੇ ਸਾਥੀ ਨੇ ਇਕ ਸੋਚੀ ਸਮਝੀ ਗੱਲਬਾਤ ਦੇ ਤਹਿਤ ਉਸ ਦੇ ਪਿਤਾ 'ਤੇ ਕੁਹਾੜੀ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਨੂੰ ਗੰਭੀਰ ਸੱਟਾਂ ਲੱਗੀਆਂ | ਉਸ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀ ਨੂੰ ਜਲਦੀ ਗਿ੍ਫ਼ਤਾਰ ਕੀਤਾ ਜਾਵੇ ਤੇ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ | ਇਸ ਸੰਬੰਧੀ ਸਟੇਸ਼ਨ ਇੰਚਾਰਜ ਮੋਹਿਤ ਟਾਂਕ ਨੇ ਕਿਹਾ ਕਿ ਮਾਮਲਾ ਪੁਲਿਸ ਦੇ ਧਿਆਨ ਵਿਚ ਹੈ ਅਤੇ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ |
ਪਿਛਲੀ ਖ਼ਬਰ ਬਾਗ਼ ਵਾਲੀ ਮਾਤਾ ਮੰਦਰ ਵਿਖੇ ਨਵਰਾਤਰਿਆਂ ਦੇ ਪਹਿਲੇ ਦਿਨ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਟੇਕਿਆ ਮੱਥਾ ਅਗਲੀ ਖ਼ਬਰ ਮਾਧੋਪੁਰ ਰਾਵੀ ਦਰਿਆ ਦੇ ਕੰਢੇ ਚੱਲ ਰਹੀ ਮਾਈਨਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।