02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਬਾਗ਼ ਵਾਲੀ ਮਾਤਾ ਮੰਦਰ ਵਿਖੇ ਨਵਰਾਤਰਿਆਂ ਦੇ ਪਹਿਲੇ ਦਿਨ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਟੇਕਿਆ ਮੱਥਾ

ਅਜੀਤ ਡੈਸਕ 23-09-2025
ਸੁਜਾਨਪੁਰ, 22 ਸਤੰਬਰ (ਜਗਦੀਪ ਸਿੰਘ)-ਨਵਰਾਤਰਿਆਂ ਦੇ ਸ਼ੁਰੂ ਹੁੰਦੇ ਅੱਜ ਪਹਿਲੇ ਨਵਰਾਤੇ 'ਤੇ ਸੁਜਾਨਪੁਰ ਦੇ ਨਾਲ ਲੱਗਦੇ ਅਜੀਜਪੁਰ ਦੇ ਇਤਿਹਾਸਿਕ ਬਾਗ਼ ਵਾਲੀ ਮਾਤਾ ਮੰਦਰ ਵਿਖੇ ਮੱਥਾ ਟੇਕਣ ਵਾਲੇ ਸ਼ਰਧਾਲੂਆਂ ਦਾ ਤਾਂਤਾ ਲੱਗ ਗਿਆ | ਵੱਡੀ ਗਿਣਤੀ 'ਚ ਅੱਜ ਸ਼ਰਧਾਲੂਆਂ ਨੇ ਮਾਤਾ ਦੇ ਦਰਬਾਰ 'ਤੇ ਮੱਥਾ ਟੇਕ ਕੇ ਆਸ਼ੀਰਵਾਦ ਲਿਆ | ਮੰਦਰ ਕਮੇਟੀ ਦੇ ਪ੍ਰਧਾਨ ਬਲਬੀਰ ਸਿੰਘ ਨੇ ਦੱਸਿਆ ਕਿ ਨਵਰਾਤਰਿਆਂ ਦੇ ਦਿਨਾਂ 'ਚ ਵੱਡੀ ਗਿਣਤੀ ਵਿਚ ਸ਼ਰਧਾਲੂ ਮਾਤਾ ਦੇ ਦਰਬਾਰ 'ਤੇ ਮੱਥਾ ਟੇਕ ਕੇ ਆਸ਼ੀਰਵਾਦ ਲੈਂਦੇ ਹਨ ਤੇ ਖ਼ੁਸ਼ੀਆਂ ਪ੍ਰਾਪਤ ਕਰਦੇ ਹਨ | ਉਨ੍ਹਾਂ ਮੰਦਰ ਦੇ ਇਤਿਹਾਸ ਬਾਰੇ ਦੱਸਦਿਆਂ ਕਿਹਾ ਕਿ ਪਿੰਡ ਅਜੀਜਪੁਰ ਵਿਖੇ ਬਿੱਲੋ ਸ਼ਾਹ ਨਾਂਅ ਦਾ ਇਕ ਵਿਅਕਤੀ ਰਹਿੰਦਾ ਸੀ, ਜਿਸ ਦੀ ਕੋਈ ਔਲਾਦ ਨਹੀਂ ਸੀ ਤੇ ਇਕ ਦਿਨ ਸੁਪਨੇ 'ਚ ਉਸ ਨੂੰ ਕਾਲੀ ਮਾਤਾ ਨੇ ਦਰਸ਼ਨ ਦਿੱਤੇ | ਬਿੱਲੋ ਸ਼ਾਹ ਨੇ ਮਾਤਾ ਅੱਗੇ ਅਰਦਾਸ ਕੀਤੀ ਕਿ ਜੇਕਰ ਉਸ ਦੇ ਘਰ ਬੱਚਾ ਪੈਦਾ ਹੋਵੇਗਾ ਤਾਂ ਉਹ ਇਕ ਮੰਦਰ ਬਣਵਾਏਗਾ | ਕੁਝ ਸਮੇਂ ਬਾਅਦ ਬਿੱਲੋ ਸ਼ਾਹ ਦੇ ਘਰ ਇਕ ਪੁੱਤਰ ਨੇ ਜਨਮ ਲਿਆ ਅਤੇ ਉਸ ਸਮੇਂ ਇਸ ਜਗ੍ਹਾ 'ਤੇ ਕਾਲੀ ਮਾਤਾ ਦੇ ਮੰਦਰ ਦਾ ਨਿਰਮਾਣ ਕਰਵਾਇਆ | ਹੌਲੀ ਹੌਲੀ ਮੰਦਰ ਦੀ ਪ੍ਰਸਿੱਧੀ ਚਾਰੋ ਪਾਸੇ ਫੈਲ ਗਈ ਤੇ ਦੂਰ ਦੂਰ ਤੋਂ ਲੋਕ ਇਥੇ ਮੱਥਾ ਟੇਕਣ ਲਈ ਆਉਣ ਲੱਗੇ | ਇਹ ਇਤਿਹਾਸਿਕ ਮੰਦਰ ਲਗਪਗ 110 ਸਾਲ ਪੁਰਾਣਾ ਹੈ | ਸ਼ਰਧਾਲੂ ਇਥੇ ਮੱਥਾ ਟੇਕਦੇ ਹਨ ਤੇ ਮਾਤਾ ਰਾਣੀ ਉਨ੍ਹਾਂ ਦਾ ਹਰ ਸੁਪਨਾ ਪੂਰੀ ਕਰਦੀ ਹੈ | ਬਲਵੀਰ ਸਿੰਘ ਨੇ ਦੱਸਿਆ ਕਿ ਮੰਦਿਰ ਵਿਖੇ ਭਗਵਾਨ ਭੋਲੇ ਸ਼ੰਕਰ, ਬਜਰੰਗ ਬਲੀ, ਰਾਮ ਪਰਿਵਾਰ, ਮਾਤਾ ਲਕਸ਼ਮੀ, ਭਗਵਾਨ ਗਣੇਸ਼, ਸਾਈਾ ਬਾਬਾ ਤੇ ਭਗਵਾਨ ਪਰਸ਼ੂਰਾਮ ਜੀ ਦੀਆਂ ਮੂਰਤੀਆਂ ਸਥਾਪਿਤ ਕੀਤੀਆਂ ਗਈਆਂ ਹਨ | ਹਰ ਮੰਗਲਵਾਰ ਨੂੰ ਇਸ ਮੰਦਰ ਵਿਖੇ ਮੇਲਾ ਲੱਗਦਾ ਹੈ ਤੇ ਦੂਰ ਦੂਰ ਤੋਂ ਲੋਕ ਮੱਥਾ ਟੇਕਣ ਲਈ ਆਉਂਦੇ ਹਨ |
ਉਨ੍ਹਾਂ ਨੇ ਦੱਸਿਆ ਕਿ ਆਖ਼ਰੀ ਨਰਾਤੇ ਵਾਲੇ ਦਿਨ ਹਵਨ ਯੱਗ ਕੀਤਾ ਜਾਵੇਗਾ ਅਤੇ ਸ਼ਰਧਾਲੂਆਂ ਲਈ ਅਤੁੱਟ ਲੰਗਰ ਵੀ ਤਿਆਰ ਕੀਤਾ ਜਾਵੇਗਾ | ਰਾਤ
ਪਿਛਲੀ ਖ਼ਬਰ ਤਾਰਾਗੜ੍ਹ ਪੁਲਿਸ ਨੇ ਇਕ ਵਿਅਕਤੀ ਨੂੰ 7 ਗ੍ਰਾਮ ਹੈਰੋਇਨ ਸਮੇਤ ਕੀਤਾ ਗਿ੍ਫ਼ਤਾਰ ਅਗਲੀ ਖ਼ਬਰ ਭਾਜਪਾ ਨੇਤਾ ਨੂੰ ਕੁਹਾੜੀ ਨਾਲ ਹਮਲਾ ਕਰਕੇ ਕੀਤਾ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।