18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਭੇਦਭਰੀ ਹਾਲਤ ਵਿਚ ਨੋਜਵਾਨ ਦੀ ਮੋਤ, ਪਰਿਵਾਰ ਨੇ ਦੋਸਤਾਂ ਨੂੰ ਦੱਸਿਆ ਮੌ ਦਾ ਜ਼ਿੰਮੇਵਾਰ

ਮਾਛੀਵਾੜਾ ਸਾਹਿਬ (ਲੁਧਿਆਣਾ), 18 ਸਤੰਬਰ (ਮਨੋਜ ਕੁਮਾਰ) - ਮਾਛੀਵਾੜਾ ਤੋਂ ਕੁਝ ਦੂਰੀ 'ਤੇ ਪੈਂਦੇ ਪਿੰਡ ਸਤਾਬਗੜ੍ਹ ਦੇ ਇਕ ਨੌਜਵਾਨ ਅਮਨਦੀਪ ਸਿੰਘ ਉਰਫ਼ ਜੱਸੀ (20) ਦੀ...

ਅਜੀਤ ਡੈਸਕ 18-09-2026

ਮਾਛੀਵਾੜਾ ਸਾਹਿਬ (ਲੁਧਿਆਣਾ), 18 ਸਤੰਬਰ (ਮਨੋਜ ਕੁਮਾਰ) - ਮਾਛੀਵਾੜਾ ਤੋਂ ਕੁਝ ਦੂਰੀ 'ਤੇ ਪੈਂਦੇ ਪਿੰਡ ਸਤਾਬਗੜ੍ਹ ਦੇ ਇਕ ਨੌਜਵਾਨ ਅਮਨਦੀਪ ਸਿੰਘ ਉਰਫ਼ ਜੱਸੀ (20) ਦੀ ਭੇਦਭਰੀ ਹਾਲਤ 'ਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਅਮਨਦੀਪ ਸਿੰਘ ਦੀ ਮਾਤਾ ਸਰਬਜੀਤ ਕੌਰ ਅਤੇ ਕਰੀਬੀ ਰਿਸ਼ਤੇਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਅਮਨਦੀਪ ਸਿੰਘ ਇਕ ਫ਼ੈਕਟਰੀ 'ਚ ਕੰਮ ਕਰਦਾ ਸੀ ਅਤੇ ਉਹ 14 ਸਤੰਬਰ ਦੀ ਸ਼ਾਮ ਨੂੰ ਆਪਣੇ ਦੋਸਤਾਂ ਨਾਲ ਮੋਟਰ ਸਾਇਕਲ 'ਤੇ ਬਾਹਰ ਗਿਆ ਸੀ, ਪ੍ਰੰਤੂ ਜਦੋਂ ਉਹ ਦੇਰ ਰਾਤ ਤੱਕ ਘਰ ਵਾਪਸ ਨਹੀਂ ਆਇਆ ਤਾਂ ਸਾਡੇ ਵਲੋਂ ਉਸਦੀ ਭਾਲ ਕੀਤੀ ਗਈ, ਪਰ ਉਸਦਾ ਪਤਾ ਨਹੀਂ ਚੱਲ ਸਕਿਆ। ਜਦੋ ਕਿ ਅਮਨਦੀਪ ਦਾ ਫ਼ੋਨ ਬੰਦ ਆ ਰਿਹਾ ਸੀ, ਇਸ ਕਰਕੇ ਉਸਦੇ ਦੋਸਤਾਂ ਨੂੰ ਫੋਨ ਕਰਕੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਕਿਸੇ ਹੋਰ ਦੋਸਤ ਦੇ ਘਰ ਸੁੱਤਾ ਹੈ, ਸਵੇਰੇ ਆ ਜਾਵੇਗਾ। ਸਵੇਰੇ ਪਤਾ ਚੱਲਿਆ ਕਿ ਅਮਨਦੀਪ ਪਿੰਡ ਹਸਨਪੁਰ ਦੇ ਖੇਤਾਂ ਵਿਚ ਬੇਸੁੱਧ ਪਿਆ ਸੀ, ਉਸਦੇ ਕੋਲ ਉਸਦਾ ਮੋਟਰ ਸਾਇਕਲ ਸੀ, ਜਿਸ ਦੀ ਚਾਬੀ ਉਸਦੀ ਜੇਬ ਵਿਚ ਸੀ, ਪਰ ਉਸਦਾ ਮੋਬਾਈਲ ਗਾਇਬ ਸੀ। ਜ਼ਿਕਰਯੋਗ ਹੈ ਕਿ 15 ਸਤੰਬਰ ਨੂੰ ਅਮਨਦੀਪ ਦਾ ਜਨਮ ਦਿਨ ਸੀ, ਇਸੇ ਕਰਕੇ ਉਹ ਇਕ ਦਿਨ ਪਹਿਲਾਂ ਹੀ ਜਨਮ ਦਿਨ ਨੂੰ ਯਾਦਗਾਰ ਬਣਾਉਣ ਲਈ ਘਰੋਂ ਪੈਸੇ ਲੈ ਕੇ ਗਿਆ ਸੀ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਸਾਡੇ ਵਲੋਂ ਉਸ ਨੂੰ ਤੁਰੰਤ ਮਾਛੀਵਾੜਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ, ਫਿਰ ਦੋ ਦਿਨ ਬਾਅਦ ਉਸਨੂੰ ਚੰਡੀਗੜ੍ਹ ਰੈਫਰ ਕੀਤਾ ਗਿਆ, ਪ੍ਰੰਤੂ ਉੱਥੇ ਉਸਨੂੰ ਮ੍ਰਿਤਕ ਕਰਾਰ ਦਿੱਤਾ ਗਿਆ। ਪਰਿਵਾਰਿਕ ਮੈਂਬਰਾਂ ਦਾ ਦੋਸ਼ ਹੈ ਕਿ ਉਸ ਨੂੰ ਆਪਣੇ ਨਾਲ ਲੈ ਕੇ ਗਏ ਦੋਸਤਾਂ ਵਲੋਂ ਹੀ ਕੋਈ ਨਸ਼ੀਲੀ ਚੀਜ਼ ਦਿੱਤੀ ਗਈ ਹੈ, ਜਿਸ ਕਾਰਨ ਅਮਨਦੀਪ ਦੀ ਮੌਤ ਹੋਈ ਹੈ। ਇਸ ਲਈ ਉਸਦੇ ਇਨ੍ਹਾਂ ਦੋਸਤਾਂ ਤੋਂ ਹੀ ਪੁੱਛਗਿੱਛ ਕੀਤੇ ਜਾਣ 'ਤੇ ਅਸਲ ਕਾਰਨਾਂ ਦਾ ਪਤਾ ਲੱਗੇਗਾ।
ਕੀ ਕਿਹਾ ਥਾਣਾ ਮੁੱਖੀ ਨੇ 
ਜਦੋਂ ਇਸ ਸੰਬੰਧੀ ਥਾਣਾ ਮੁਖੀ ਸਬ ਇੰਸਪੈਕਟਰ ਕਰਮਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਜਦੋਂ ਤੱਕ ਅਮਨਦੀਪ ਸਿੰਘ ਹਸਪਤਾਲ ਵਿਚ ਇਲਾਜ ਅਧੀਨ ਸੀ, ਉਸ ਸਮੇਂ ਤੱਕ ਪੁਲਿਸ ਨੂੰ ਕੋਈ ਇਤਲਾਹ ਨਹੀਂ ਸੀ। ਪਰ ਉਸਦੀ ਮੌਤ ਦੀ ਖ਼ਬਰ ਤੋਂ ਬਾਅਦ ਸਿਵਲ ਹਸਪਤਾਲ ਸਮਰਾਲਾ ਵਿਖੇ ਅੱਜ ਉਸਦਾ ਪੋਸਟਮਾਰਟਮ ਕਰਵਾਇਆ ਗਿਆ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅਤੇ ਪਰਿਵਾਰ ਦੇ ਬਿਆਨਾਂ ਦੇ ਅਧਾਰ ਤੇ ਜੋ ਵੀ ਦੋਸ਼ੀ ਪਾਏ ਗਏ, ਉਨ੍ਹਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।

 

ਪਿਛਲੀ ਖ਼ਬਰ ਜੰਡਿਆਲਾ ਨਾਲ ਸੰਬੰਧਿਤ ਜੱਗੀ ਜੌਹਲ ਨੂੰ ਵੱਖ ਵੱਖ ਮੁਕਦੱਮਿਆਂ ਵਿਚ ਮਿਲੀ ਜਮਾਨਤ ਅਗਲੀ ਖ਼ਬਰ ਫਿਰੌਤੀ ਮੰਗਣ ਵਾਲੇ ਦੋ ਮੁਲਜ਼ਮਾਂ ਦਾ ਪੁਲਿਸ ਐਨਕਾਊਂਟਰ