04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਅਬਦੁਲ ਸੰਸਦ ਲਈ ਚੁਣੇ ਜਾਣ ਵਾਲੇ ਪਹਿਲੇ ਮੁਸਲਿਮ ਵਿਧਾਇਕ

ਵਾਸ਼ਿੰਗਟਨ, 4 ਨਵੰਬਰ (ਏਜੰਸੀ)-ਡੈਮੋਕ੍ਰੇਟਿਕ ਪਾਰਟੀ ਦੇ ਡਾਕਟਰ ਅਬਦੁਲ ਅਲ-ਸਈਦ ਅਮਰੀਕਾ ਦੇ ਪਹਿਲੇ ਮੁਸਲਿਮ ਵਿਧਾਇਕ ਹਨ, ਜੋ ਹੁਣ ਸੰਸਦ ਮੈਂਬਰ ਬਣ ਗਏ ਹਨ।ਅਬਦੁਲ ਅਲ-ਸਈਦ, ਜੋ ਕਿ ਅਮਰੀਕਾ ਦੇ ਮਿਸ਼ੀਗਨ ਰਾਜ ਤੋਂ ਡੈਮੋਕ੍ਰੇਟਿਕ ਪਾਰਟੀ ਦੇ ਸੰਸਦ ਉਮੀਦਵਾਰ ਵਜੋਂ ਜਿੱਤੇ ਸਨ, ਦਾ ਭਾਰਤ ...

ਅਜੀਤ ਡੈਸਕ 05-11-2026

ਵਾਸ਼ਿੰਗਟਨ, 4 ਨਵੰਬਰ (ਏਜੰਸੀ)-ਡੈਮੋਕ੍ਰੇਟਿਕ ਪਾਰਟੀ ਦੇ ਡਾਕਟਰ ਅਬਦੁਲ ਅਲ-ਸਈਦ ਅਮਰੀਕਾ ਦੇ ਪਹਿਲੇ ਮੁਸਲਿਮ ਵਿਧਾਇਕ ਹਨ, ਜੋ ਹੁਣ ਸੰਸਦ ਮੈਂਬਰ ਬਣ ਗਏ ਹਨ।ਅਬਦੁਲ ਅਲ-ਸਈਦ, ਜੋ ਕਿ ਅਮਰੀਕਾ ਦੇ ਮਿਸ਼ੀਗਨ ਰਾਜ ਤੋਂ ਡੈਮੋਕ੍ਰੇਟਿਕ ਪਾਰਟੀ ਦੇ ਸੰਸਦ ਉਮੀਦਵਾਰ ਵਜੋਂ ਜਿੱਤੇ ਸਨ, ਦਾ ਭਾਰਤ ਦੇ ਕਰਨਾਟਕ ਨਾਲ ਇਕ ਵਿਸ਼ੇਸ਼ ਪਰਿਵਾਰਕ ਸੰਬੰਧ ਹੈ।

ਉਨ੍ਹਾਂ ਦੀ ਪਤਨੀ ਡਾ. ਸਾਰਾ ਜੁਕਾਕੂ ਦੇ ਦਾਦਾ, ਜੁਕਾਕੂ ਸ਼ਮਸਉਦੀਨ, ਉਹ ਵਿਅਕਤੀ ਸਨ, ਜਿਨ੍ਹਾਂ ਨੇ ਉੱਤਰ ਕੰਨੜ ਜ਼ਿਲ੍ਹੇ ਦੇ ਭਟਕਲ ਵਿਚ ਬਿਜਲੀ ਲਿਆਂਦੀ ਸੀ।ਉਹ ਇਸ ਖੇਤਰ ਦੇ ਪਹਿਲੇ ਵਕੀਲ ਵੀ ਸਨ। ਬਾਅਦ ਵਿਚ ਉਹ ਮੁੱਖ ਮੰਤਰੀ ਬੀ.ਡੀ. ਜਾਤੀ (1958-1962) ਦੀ ਸਰਕਾਰ ਵਿਚ ਉਪ ਮੰਤਰੀ ਬਣੇ।

ਡਾ. ਸਾਰਾ ਜੁਕਾਕੂ ਦੇ ਇਕ ਹੋਰ ਰਿਸ਼ਤੇਦਾਰ, ਐਸ.ਐਮ. ਯਾਹੀਆ ਵੀ ਵਕੀਲ ਸਨ। ਬਾਅਦ ਵਿਚ ਉਹ ਮੁੱਖ ਮੰਤਰੀ ਦੇਵਰਾਜ ਉਰਸ (1972-1977 ਅਤੇ 1978-1980) ਦੀ ਅਗਵਾਈ ਵਾਲੀ ਸਰਕਾਰ ਵਿਚ ਮੰਤਰੀ ਬਣੇ। ਉਨ੍ਹਾਂ ਨੇ ਖੇਤਰ ਵਿਚ ਸਿੱਖਿਆ ਨੂੰ ਉਤਸ਼ਾਹਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ।

ਪਿਛਲੀ ਖ਼ਬਰ ਜੋਤ ਸਿੰਘ ਜਾਰਜੀਆ ਵਿਧਾਨ ਸਭਾ ਲਈ ਚੁਣੇ ਗਏ ਪਹਿਲੇ ਸਿੱਖ-ਅਮਰੀਕੀ ਅਗਲੀ ਖ਼ਬਰ ਐਨ. ਆਈ. ਏ. ਵਲੋਂ ਜਾਅਲੀ ਭਾਰਤੀ ਕਰੰਸੀ ਦੇ ਮਾਮਲੇ ’ਚ ਕਈ ਰਾਜਾਂ ’ਚ ਛਾਪੇਮਾਰੀ