20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਸਕੂਲ ਅਧਿਆਪਕਾ ਤੋਂ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਝਪਟ ਮਾਰ ਕੇ ਖੋਇਆ ਪਰਸ <br/>

ਘਟਨਾ ਨੰੂ ਅੰਜਾਮ ਤੋਂ ਪਹਿਲਾਂ ਅਧਿਆਪਕ ਦਾ ਪਿੱਛਾ ਕਰਦੇ ਮੋਟਰਸਾਈਕਲ ਸਵਾਰ ਲੁਟੇਰੇ | ਤਸਵੀਰ: ਸੰਜੀਵ ਗੁਪਤਾ <br/> 17-10-2025
ਘਰੋਟਾ, 16 ਅਕਤੂਬਰ (ਸੰਜੀਵ ਗੁਪਤਾ)-ਸਕੂਲ ਤੋਂ ਛੁੱਟੀ ਉਪਰੰਤ ਘਰ ਪਰਤ ਰਹੀ ਇਕ ਸਕੂਲ ਅਧਿਆਪਕਾ ਤੋਂ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਝਪਟ ਮਾਰ ਕੇ ਪਰਸ ਖੋਹਣ ਦੀ ਘਟਨਾ ਸਾਹਮਣੇ ਆਈ ਹੈ | ਇਸ ਘਟਨਾ ਦੀ ਵੀਡੀਓ ਵੀ ਖ਼ੂਬ ਵਾਇਰਲ ਹੋ ਰਹੀ ਹੈ | ਜੰਗਲ ਭਵਾਨੀ ਦੀ ਰਹਿਣ ਵਾਲੀ ਤੇ ਦੀਨਾਨਗਰ ਦੇ ਇਕ ਸਕੂਲ 'ਚ ਅਧਿਆਪਕਾ ਤਨੂ ਪਠਾਨੀਆ ਨਾਲ ਲੁੱਟ ਦੀ ਘਟਨਾ ਵਾਪਰਨ ਦੀ ਖ਼ਬਰ ਮਿਲੀ ਹੈ | ਜਾਣਕਾਰੀ ਅਨੁਸਾਰ ਤਨੂ ਪਠਾਨੀਆ ਸਕੂਲ ਤੋਂ ਛੁੱਟੀ ਕਰਕੇ ਘਰ ਵਾਪਸ ਆ ਰਹੀ ਸੀ ਕਿ ਜਦੋਂ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨਾਂ ਨੇ ਉਸ ਦਾ ਪਿੱਛਾ ਕਰਕੇ ਰੋਕ ਲਿਆ | ਉਨ੍ਹਾਂ ਨੇ ਰੁਮਾਲ ਨਾਲ ਆਪਣਾ ਮੰੂਹ ਢੱਕਿਆ ਹੋਇਆ ਸੀ | ਪੀੜਤ ਅਧਿਆਪਕਾ ਦੇ ਮੁਤਾਬਿਕ ਉਨ੍ਹਾਂ 'ਚੋਂ ਇਕ ਨੇ ਛੁਰੀ ਦਿਖਾ ਕੇ ਧਮਕਾਇਆ ਤੇ ਦੂਜੇ ਨੇ ਉਸ ਤੋਂ ਆਈ ਫੋਨ, 5 ਹਜ਼ਾਰ ਰੁਪਏ ਨਕਦ ਤੇ ਜ਼ਰੂਰੀ ਕਾਗ਼ਜ਼ਾਤ ਖੋਹ ਲਏ | ਘਟਨਾ ਤੋਂ ਪਹਿਲਾਂ ਦਾ ਇਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ | ਜਿਸ 'ਚ ਦੋ ਨੌਜਵਾਨ ਮੋਟਰਸਾਈਕਲ 'ਤੇ ਅਧਿਆਪਕਾ ਦਾ ਪਿੱਛਾ ਕਰਦੇ ਦਿਖਾਈ ਦੇ ਰਹੇ ਹਨ | ਲੁੱਟ ਤੋਂ ਬਾਅਦ ਅਧਿਆਪਕਾ ਨੇ ਨਜ਼ਦੀਕੀ ਵਿਅਕਤੀ ਦਾ ਫ਼ੋਨ ਲੈ ਕੇ ਆਪਣੇ ਪਰਿਵਾਰ ਨੂੰ ਤੇ ਫਿਰ ਪੁਲਿਸ ਨੂੰ ਸੂਚਿਤ ਕੀਤਾ | ਇਸ ਘਟਨਾ ਨੇ ਇਲਾਕੇ ਦੇ ਲੋਕਾਂ 'ਚ ਚਿੰਤਾ ਪੈਦਾ ਕਰ ਦਿੱਤੀ ਹੈ | ਸਥਾਨਕ ਪੰਚਾਇਤਾਂ ਤੇ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ, ਤਾਂ ਜੋ ਇਲਾਕੇ ਵਿਚ ਹੋ ਰਹੀਆਂ ਅਜਿਹੀਆਂ ਘਟਨਾਵਾਂ 'ਤੇ ਰੋਕ ਲੱਗ ਸਕੇ | ਪੁਲਿਸ ਤੇ ਲੋਕਾਂ ਨੇ ਆਲੇ ਦੁਆਲੇ ਦੇ ਸੀ.ਸੀ.ਟੀ.ਵੀ. ਕੈਮਰੇ ਚੈੱਕ ਕੀਤੇ ਤਾਂ ਕਿ ਦੋਸ਼ੀਆਂ ਦੀ ਪਹਿਚਾਣ ਲਈ ਵਾਇਰਲ ਵੀਡੀਓ ਦੀ ਵੀ ਜਾਂਚ ਕੀਤੀ ਜਾ ਰਹੀ ਹੈ | ਇਲਾਕੇ ਦੇ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਦੀਨਾਨਗਰ ਰੋਡ 'ਤੇ ਰੋਜ਼ਾਨਾ ਪੈਟਰੋਲਿੰਗ ਵਧਾਈ ਜਾਵੇ ਤੇ ਅਧਿਆਪਕਾਂ ਤੇ ਮਹਿਲਾਵਾਂ ਦੀ ਸੁਰੱਖਿਆ ਲਈ ਸਖ਼ਤ ਕਦਮ ਚੁੱਕੇ ਜਾਣ |

ਪਿਛਲੀ ਖ਼ਬਰ ਬਾਵਾ ਨਾਗ਼ਾ ਸਕੂਲ ਵਿਖੇ ਇਕ-ਰੋਜ਼ਾ ਦੀਵਾਲੀ ਵਰਕਸ਼ਾਪ <br/> ਅਗਲੀ ਖ਼ਬਰ ਬਲਾਕ ਘਰੋਟਾ ਵਿਖੇ ਸਸ਼ਕਤ ਪੰਚਾਇਤ ਨੇਤਰੀ ਅਭਿਆਨ ਤਹਿਤ ਮਹਿਲਾ ਸਰਪੰਚਾਂ ਲਈ ਸੈਮੀਨਾਰ ਆਯੋਜਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।