20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਬਾਵਾ ਨਾਗ਼ਾ ਸਕੂਲ ਵਿਖੇ ਇਕ-ਰੋਜ਼ਾ ਦੀਵਾਲੀ ਵਰਕਸ਼ਾਪ <br/>

ਬਾਵਾ ਨਾਗ਼ਾ ਸਕੂਲ ਵਿਖੇ ਇਕ-ਰੋਜ਼ਾ ਦੀਵਾਲੀ ਵਰਕਸ਼ਾਪ ਦੌਰਾਨ | ਤਸਵੀਰ: ਸੰਜੀਵ ਗੁਪਤਾ <br/> 17-10-2025
ਘਰੋਟਾ, 16 ਅਕਤੂਬਰ (ਸੰਜੀਵ ਗੁਪਤਾ)-ਪਠਾਨਕੋਟ ਵਿਭਾਗ ਦੇ ਸ਼ਿਸ਼ੂ ਵਾਟਿਕਾ ਦਾ ਬਾਵਾ ਨਾਗ਼ਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਘਰੋਟਾ ਵਿਖੇ ਇਕ-ਰੋਜ਼ਾ ਦੀਵਾਲੀ ਵਰਕਸ਼ਾਪ ਦਾ ਆਯੋਜਨ ਕੀਤਾ | ਵਰਕਸ਼ਾਪ ਗਾਇਤਰੀ ਮੰਤਰ ਨਾਲ ਸ਼ੁਰੂ ਹੋਈ | ਸ਼ਿਸ਼ੂ ਵਾਟਿਕਾ ਪ੍ਰਾਂਤ ਕੋਆਰਡੀਨੇਟਰ ਕਿਰਨਾ ਨੇ ਭਾਗੀਦਾਰਾਂ ਨੂੰ ਅੰਬ ਦੇ ਪੱਤਿਆਂ, ਦੀਵੇ, ਸਵਾਸਤਿਕ, ਸ਼ੁੱਭ ਲਾਭ ਤੇ ਕਾਗ਼ਜ਼ ਦੀ ਵਰਤੋਂ ਕਰਕੇ ਕੰਧ 'ਤੇ ਲਟਕਾਈ ਬਣਾਉਣ ਦਾ ਤਰੀਕਾ ਸਿਖਾਇਆ | ਸਕੂਲ ਦੀ ਅਧਿਆਪਕਾ ਦੀਦੀ ਨਿਕਿਤਾ ਸ਼ਰਮਾ ਨੇ ਉਨ੍ਹਾਂ ਨੂੰ ਅੰਬ ਦੇ ਪੱਤਿਆਂ ਦੀ ਵਰਤੋਂ ਕਰਕੇ ਤੋਰਨ ਬਣਾਉਣ ਦਾ ਤਰੀਕਾ ਸਿਖਾਇਆ | ਪਠਾਨਕੋਟ ਵਿਭਾਗ ਦੇ 12 ਵਿੱਦਿਆ ਮੰਦਿਰਾਂ 'ਚੋਂ 11 ਦੇ ਸ਼ਿਸ਼ੂ ਵਾਟਿਕਾ ਮੁਖੀਆਂ ਤੇ ਸਹਿ-ਮੁਖੀਆਂ ਨੇ ਵਰਕਸ਼ਾਪ ਵਿਚ ਹਿੱਸਾ ਲਿਆ | ਜਿਸ 'ਚ ਕੁੱਲ 17 ਹਾਜ਼ਰ ਸਨ | ਵਰਕਸ਼ਾਪ ਦੀ ਪ੍ਰਧਾਨਗੀ ਸਕੂਲ ਦੀ ਪਿ੍ੰਸੀਪਲ ਅਰਾਧਨਾ ਸ਼ਰਮਾ ਨੇ ਕੀਤੀ | ਉਨ੍ਹਾਂ ਸਾਰਿਆਂ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਕਿਹਾ ਕਿ ਦੀਵਾਲੀ ਵਰਕਸ਼ਾਪ ਦਾ ਮੌਕਾ ਇਹ ਹੈ ਕਿ ਹਰੇਕ ਦੀਦੀ ਆਪਣੇ-ਆਪਣੇ ਵਿੱਦਿਆ ਮੰਦਿਰ ਜਾਵੇ ਤੇ ਆਪਣੇ ਬੱਚਿਆਂ ਨਾਲ ਉਹੀ ਕੰਮ ਕਰੇ ਤੇ ਵਿੱਦਿਆ ਮੰਦਿਰ ਦੇ ਹਰੇਕ ਬੱਚੇ ਨੂੰ ਆਪਣੇ ਹੱਥਾਂ ਨਾਲ ਕੁਝ ਨਾ ਕੁਝ ਬਣਾ ਕੇ ਘਰ ਲੈ ਜਾਣਾ ਚਾਹੀਦਾ ਹੈ | ਅੰਤ 'ਚ ਭੋਜਨ ਤੋਂ ਬਾਅਦ ਵਰਕਸ਼ਾਪ ਦਾ ਸਮਾਪਨ ਸੁਖੀਨਾ ਮੰਤਰ ਨਾਲ ਕੀਤਾ ਗਿਆ |

ਪਿਛਲੀ ਖ਼ਬਰ ਸਕੂਲ ਆਫ਼ ਐਮੀਨੈਂਸ ਪਠਾਨਕੋਟ 'ਚ ਇਲੈਕਟ੍ਰੀਕਲ ਸਾਰਕ ਸਟਾਰਟਅੱਪ ਦੀ ਇੰਕੂਏਸ਼ਨ ਲੈਬ ਦੀ ਸਥਾਪਨਾ <br/> ਅਗਲੀ ਖ਼ਬਰ ਸਕੂਲ ਅਧਿਆਪਕਾ ਤੋਂ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਝਪਟ ਮਾਰ ਕੇ ਖੋਇਆ ਪਰਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।