20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਸਕੂਲ ਆਫ਼ ਐਮੀਨੈਂਸ ਪਠਾਨਕੋਟ 'ਚ ਇਲੈਕਟ੍ਰੀਕਲ ਸਾਰਕ ਸਟਾਰਟਅੱਪ ਦੀ ਇੰਕੂਏਸ਼ਨ ਲੈਬ ਦੀ ਸਥਾਪਨਾ <br/>

ਸਕੂਲ ਆਫ਼ ਐਮੀਨੈਂਸ ਪਠਾਨਕੋਟ ਵਿਖੇ ਇਲੈਕਟ੍ਰੀਕਲ ਸਾਰਕ ਸਟਾਰਟਅੱਪ ਦੀ ਇੰਕੂਏਸ਼ਨ ਲੈਬ ਦੀ ਸਥਾਪਨਾ ਮੌਕੇ ਹਾਜ਼ਰ ਮੁੱਖ ਮਹਿਮਾਨ ਚੇਅਰਮੈਨ ਵਿਭੂਤੀ ਸ਼ਰਮਾ, ਡੀ.ਈ.ਓ. (ਸੈ:) ਰਾਜੇਸ਼ ਕੁਮਾਰ, ਨੋਡਲ ਇੰਚਾਰਜ ਪਰਵਿੰਦਰ ਸੈਣੀ, ਲਲਿਤ ਕੁਮਾਰ, ਪਿ੍ੰਸੀਪਲ ਮੋਨਿਕਾ ਵੀਜਾਨ ਤੇ ਹੋਰ | ਤਸਵੀਰ : ਸੰਧੂ <br/> 17-10-2025
ਪਠਾਨਕੋਟ, 16 ਅਕਤੂਬਰ (ਸੰਧੂ)-ਬਿਜ਼ਨਸ ਬਲਾਸਟਰ ਪ੍ਰੋਜੈਕਟ ਦੇ ਤਹਿਤ ਸੈਸ਼ਨ 2024-25 ਦੌਰਾਨ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈ:) ਰਜੇਸ਼ ਕੁਮਾਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:) ਅਮਨਦੀਪ ਕੁਮਾਰ, ਜ਼ਿਲ੍ਹਾ ਨੋਡਲ ਇੰਚਾਰਜ ਬਿਜ਼ਨਸ ਬਲਾਸਟਰ ਪਰਮਿੰਦਰ ਸੈਣੀ, ਸਕੂਲ ਪਿ੍ੰਸੀਪਲ ਮੋਨਿਕਾ ਵੀਜਾਨ ਤੇ ਜ਼ਿਲ੍ਹਾ ਵੋਕੇਸ਼ਨਲ ਕੋਆਰਡੀਨੇਟਰ ਕਮ ਗਾਈਡ ਟੀਚਰ ਲਲਿਤ ਮੋਹਨ ਦੀ ਅਗਵਾਈ ਹੇਠ ਇਲੈਕਟ੍ਰੀਕਲ ਸ਼ਾਰਕ ਟੀਮ ਵਲੋਂ ਇਕ ਈ-ਸਾਈਕਲ ਇਜਾਤ ਕੀਤੀ ਗਈ ਸੀ | ਜਿਸ ਤਹਿਤ ਸਕੂਲ ਆਫ਼ ਐਮੀਨੈਂਸ ਦੀ ਇਲੈਕਟ੍ਰੀਕਲ ਸਾਰਕ ਦੀ ਟੀਮ ਨੂੰ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵਲੋਂ 3 ਲੱਖ ਦੀ ਸਹਾਇਤਾ ਰਾਸ਼ੀ ਦਿੱਤੀ ਗਈ ਸੀ, ਇਸ ਦੇ ਅੰਤਰਗਤ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈ:) ਰਜੇਸ਼ ਕੁਮਾਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:) ਅਮਨਦੀਪ ਕੁਮਾਰ, ਪਿ੍ੰਸੀਪਲ ਮੋਨਿਕਾ ਵੀਜਾਨ, ਜ਼ਿਲ੍ਹਾ ਨੋਡਲ ਅਧਿਕਾਰੀ ਪਰਵਿੰਦਰ ਸੈਣੀ, ਜ਼ਿਲ੍ਹਾ ਵੋਕੇਸ਼ਨਲ ਕੋਆਰਡੀਨੇਟਰ ਕਮ ਗਾਈਡ ਟੀਚਰ ਲਲਿਤ ਮੋਹਨ ਦੀ ਅਗਵਾਈ ਹੇਠ ਈ-ਸਾਈਕਲ ਦੀ ਇੰਕੂਵੇਸ਼ਨ ਲੈਬ ਦਾ ਉਦਘਾਟਨ ਮੁੱਖ ਮਹਿਮਾਨ ਹਲਕਾ ਇੰਚਾਰਜ ਵਿਭੂਤੀ ਸ਼ਰਮਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਪਠਾਨਕੋਟ ਤੇ ਉਨ੍ਹਾਂ ਦੀ ਟੀਮ ਵਲੋਂ ਕੀਤਾ ਗਿਆ | ਮੁੱਖ ਮਹਿਮਾਨ ਚੇਅਰਮੈਨ ਵਿਭੂਤੀ ਸ਼ਰਮਾ ਵਲੋਂ ਆਪਣੇ ਵਡਮੁੱਲੇ ਵਿਚਾਰ ਪੇਸ਼ ਕੀਤੇ ਗਏ ਤੇ ਵਿਦਿਆਰਥੀਆਂ ਨੂੰ 5100 ਰੁਪਏ ਦੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ | ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈ:) ਰਜੇਸ਼ ਕੁਮਾਰ, ਜ਼ਿਲ੍ਹਾ ਰੁਜ਼ਗਾਰ ਅਫ਼ਸਰ ਤੇਜਵਿੰਦਰ ਸਿੰਘ, ਜ਼ਿਲ੍ਹਾ ਨੋਡਲ ਇੰਚਾਰਜ ਪਰਵਿੰਦਰ ਸੈਣੀ, ਸਕੂਲ ਪਿ੍ੰਸੀਪਲ ਮੋਨਿਕਾ ਵੀਜਾਨ, ਗਾਈਡ ਟੀਚਰ ਲਲਿਤ ਮੋਹਨ, ਅੰਗਰੇਜ਼ੀ ਲੈਕਚਰਾਰ ਵਿਕਾਸ ਗਾਂਧੀ ਅਤੇ ਕੈਮਿਸਟਰੀ ਲੈਕਚਰਾਰ ਮਰੀਦੁਲ ਪੰਕਜ ਵਲੋਂ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਲਈ ਆਪਣੇ ਵਿਚਾਰ ਪੇਸ਼ ਕੀਤੇ | ਮੁੱਖ ਮਹਿਮਾਨ ਚੇਅਰਮੈਨ ਵਿਭੂਤੀ ਸ਼ਰਮਾ ਵਲੋਂ ਇਕ ਈ ਸਾਈਕਲ ਦਾ ਆਰਡਰ ਵੀ ਵਿਦਿਆਰਥੀਆਂ ਨੂੰ ਦਿੱਤਾ ਗਿਆ | ਇਸ ਮੌਕੇ ਹਰਸਿਮਰਨਜੀਤ ਸਿੰਘ, ਲਲਿਤ ਸ਼ਰਮਾ, ਰਵਿੰਦਰ ਕੁਮਾਰ, ਮੈਡਮ ਸੁਕਰਿਤੀ ਅਤੇ ਮੈਡਮ ਮੁਗਧਾ ਹਾਜ਼ਰ ਸਨ |

ਪਿਛਲੀ ਖ਼ਬਰ ਬਲਾਕ ਨਰੋਟ ਜੈਮਲ ਸਿੰਘ ਦੀਆਂ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਸ਼ਾਨੋ-ਸ਼ੌਕਤ ਨਾਲ ਸਮਾਪਤ <br/> ਅਗਲੀ ਖ਼ਬਰ ਬਾਵਾ ਨਾਗ਼ਾ ਸਕੂਲ ਵਿਖੇ ਇਕ-ਰੋਜ਼ਾ ਦੀਵਾਲੀ ਵਰਕਸ਼ਾਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।