20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੀ ਬੀ.ਪੀ.ਈ.ਓ. ਕਾਦੀਆਂ-2 ਨਾਲ ਮੀਟਿੰਗ <br/>

ਬੀ.ਪੀ.ਈ.ਓ. ਕਾਦੀਆਂ-2 ਨਾਲ ਮੀਟਿੰਗ ਕਰਦੇ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੇ ਆਗੂ | ਅਜੀਤ ਤਸਵੀਰ <br/> 17-10-2025
ਅੱਚਲ ਸਾਹਿਬ, 16 ਅਕਤੂਬਰ (ਗੁਰਚਰਨ ਸਿੰਘ)-ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਹਰਪ੍ਰੀਤ ਸਿੰਘ ਪਰਮਾਰ ਸੀਨੀਅਰ ਮੀਤ ਪ੍ਰਧਾਨ ਪੰਜਾਬ ਦੀ ਅਗਵਾਈ ਹੇਠ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਕਾਦੀਆਂ-2 ਸ: ਪੋਹਲਾ ਸਿੰਘ ਨਾਲ ਹੋਈ, ਜਿਸ 'ਚ ਤਨਖਾਹਾਂ, ਜ਼ਿਲ੍ਹਾ ਪੱਧਰੀ ਖੇਡਾਂ, ਜੀ.ਪੀ.ਐੱਫ. ਅਪਡੇਟ, ਸਰਵਿਸ ਬੁੱਕਾਂ ਮੈਨਟੇਨ ਕਰਨ ਆਦਿ ਮਸਲਿਆਂ 'ਤੇ ਸਦਭਾਵਨਾ ਭਰੇ ਮਾਹੌਲ ਵਿਚ ਹੋਈ | ਇਸ ਮੌਕੇ ਸ: ਪੋਹਲਾ ਸਿੰਘ ਨੇ ਦੱਸਿਆ ਕਿ ਬਲਾਕ 'ਚ ਕਲਰਕ ਦੀ ਅਣਹੌਂਦ ਦੇ ਬਾਵਜੂਦ ਅਧਿਆਪਕਾਂ ਦੀਆਂ ਤਨਖਾਹਾਂ ਸਮੇਂ ਸਿਰ ਮਿਲ ਰਹੀਆਂ ਹਨ, ਡਾਕਾਂ ਆਦਿ ਦੇ ਸਾਰੇ ਕੰਮ ਸਮੇਂ ਸਿਰ ਕੀਤੇ ਜਾ ਰਹੇ ਹਨ, ਜੀ.ਪੀ.ਐੱਫ. ਤੇ ਸਰਵਿਸ ਬੁੱਕਾਂ ਦਾ ਕੰਮ ਵੀ ਜਲਦ ਨੇਪਰੇ ਚਾੜ ਦਿੱਤਾ ਜਾਵੇਗਾ | ਸ: ਪੋਹਲਾ ਸਿੰਘ ਨੇ ਕਿਹਾ ਕਿ ਬਲਾਕ ਦੇ ਸਾਰੇ ਅਧਿਆਪਕਾਂ ਦੇ ਕੰਮ ਨਿਯਮਾਂ ਅਨੁਸਾਰ ਸਮੇਂ ਸਿਰ ਕੀਤੇ ਜਾ ਰਹੇ ਹਨ, ਪਰ ਅਧਿਆਪਕਾਂ ਨੂੰ ਵਿਭਾਗ ਦੀਆਂ ਹਦਾਇਤਾਂ ਨੂੰ ਮੰਨਦੇ ਹੋਏ ਆਪਣੀ ਡਿਊਟੀ ਤੇ ਫ਼ਰਜ਼ ਵੀ ਨਿਭਾਉਣੇ ਚਾਹੀਦੇ ਹਨ ਤੇ ਆਪਣੇ ਹਿੱਤਾਂ ਲਈ ਝੂਠੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਨਿਯਮਾਂ ਅਨੁਸਾਰ ਹੋਣ ਵਾਲੇ ਕਿਸੇ ਵੀ ਕੰਮ ਨੂੰ ਬਲਾਕ ਪੱਧਰ 'ਤੇ ਰੋਕਿਆ ਨਹੀਂ ਜਾ ਸਕਦਾ | ਇਸ ਮੌਕੇ ਸ: ਪਰਮਾਰ ਨੇ ਕਿਹਾ ਕਿ ਬੀ.ਪੀ.ਈ.ਓ. ਕਾਦੀਆਂ-2 ਦਾ ਕੰਮ ਸ਼ਾਲਾਘਾਯੋਗ ਹੈ ਤੇ ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਬਲਾਕ ਦੇ ਸਾਰੇ ਅਧਿਆਪਕ ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਗੁਰਦਾਸਪੁਰ ਸ੍ਰੀਮਤੀ ਪਰਮਜੀਤ ਤੇ ਡਿਪਟੀ ਡੀ.ਈ.ਓ. ਅਨਿਲ ਸ਼ਰਮਾ ਦੀ ਯੋਗ ਅਗਵਾਈ ਹੇਠ ਬਲਾਕ ਕਾਦੀਆਂ-2 ਨੂੰ ਵਿਦਿਆਰਥੀਆਂ ਦੀ ਪੜ੍ਹਾਈ, ਖੇਡਾਂ ਸਮੇਤ ਸਾਰੇ ਵਿਭਾਗੀ ਕੰਮਾਂ ਵਿਚ ਹੋਰ ਉੱਚਾ ਚੁੱਕਣ ਲਈ ਮਿਹਨਤ ਕਰਨਗੇ ਤੇ ਬੀ.ਪੀ.ਈ.ਓ. ਸ: ਪੋਹਲਾ ਸਿੰਘ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਗੇ | ਇਸ ਮੌਕੇ ਚਮਕੌਰ ਸਿੰਘ ਲੰਗਿਆਂਵਾਲੀ, ਮਨਮੋਹਨ ਸਿੰਘ ਪੀਰੋਵਾਲੀ, ਹਰਪਿੰਦਰ ਸਿੰਘ ਸੰਗਰਾਵਾਂ, ਦਿਲਜੀਤ ਸਿੰਘ ਮੰਨਣ, ਰਜਿੰਦਰ ਸਿੰਘ ਆਦੋਵਾਲੀ, ਸਤਬੀਰ ਸਿੰਘ ਹਰਧਾਨ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਰਕਾਰੀ ਸਕੂਲ ਮਗਰਮੂਦੀਆਂ ਵਿਖੇ ਬਲਾਕ ਪੱਧਰੀ ਖੇਡ ਟੂਰਨਾਮੈਂਟ ਕਰਵਾਇਆ <br/> ਅਗਲੀ ਖ਼ਬਰ 2027 'ਚ ਸ਼ੋ੍ਰਮਣੀ ਅਕਾਲੀ ਦਲ ਸਰਕਾਰ ਬਣੇਗੀ-ਸੀਨੀਅਰ ਆਗੂ ਰਣਜੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।