20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਕੈਬਨਿਟ ਮੰਤਰੀ ਨੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਪਠਾਨਕੋਟ ਨੂੰ ਲਾਇਬ੍ਰੇਰੀ ਦੇ ਨਿਰਮਾਣ ਲਈ 10 ਲੱਖ ਰੁਪਏ ਦੇਣ ਦਾ ਕੀਤਾ ਐਲਾਨ <br/>

ਵਕੀਲਾਂ ਨੂੰ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਹਾਜ਼ਰੀਨ ਵਕੀਲ | ਤਸਵੀਰਾਂ : ਵਿਨੋਦ <br/> 17-10-2025
ਪਠਾਨਕੋਟ, 16 ਅਕਤੂਬਰ (ਵਿਨੋਦ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਪਠਾਨਕੋਟ ਵਲੋਂ ਜ਼ਿਲ੍ਹਾ ਕਚਹਿਰੀਆਂ ਕੰਪਲੈਕਸ ਅੰਦਰ ਵਿਸ਼ੇਸ਼ ਸਮਾਗਮ ਪ੍ਰਧਾਨ ਐਡਵੋਕੇਟ ਮਿਰਨਾਲ ਮਹਿਤਾ ਦੀ ਪ੍ਰਧਾਨਗੀ ਅੰਦਰ ਆਯੋਜਿਤ ਕੀਤਾ ਗਿਆ | ਸਮਾਗਮ ਦੌਰਾਨ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਤੇ ਦੀਪਕ ਰੌਸ਼ਨ ਕਰਕੇ ਸਮਾਗਮ ਦਾ ਅਰੰਭ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਬੀ.ਸੀ. ਵਿੰਗ ਨਰੇਸ਼ ਸੈਣੀ, ਖੁਸ਼ਬੀਰ ਕਾਟਲ, ਸਾਹਿਬ ਸਿੰਘ ਸਾਬਾ, ਐਡਵੋਕੇਟ ਚੌਧਰੀ ਰਾਮੇਸ਼, ਐਡਵੋਕੇਟ ਭਾਨੂੰ ਪ੍ਰਤਾਪ, ਐਡਵੋਕੇਟ ਦਰਸ਼ਨ, ਐਡਵੋਕੇਟ ਕੇਤਨ, ਐਡਵੋਕੇਟ ਨਵੀਨ, ਐਡਵੋਕੇਟ ਰਾਮ ਰਾਓ, ਐਡਵੋਕੇਟ ਉਮੇਸ਼ ਸੱਮੂਚੱਕ, ਐਡਵੋਕੇਟ ਵਿਸ਼ਾਲ ਕੋਹਲੀ, ਐਡਵੋਕੇਟ ਅਜੈ ਲਲੋਤਰਾ, ਐਡਵੋਕੇਟ ਐਸ.ਐਸ. ਭੁੱਲਰ, ਐਡਵੋਕੇਟ ਕੁਲਭੂਸ਼ਨ ਮਿਨਹਾਸ, ਐਡਵੋਕੇਟ ਰੇਸ਼ਮ, ਐਡਵੋਕੇਟ ਗੋਰਬ ਸ਼ਰਮਾ, ਐਡਵੋਕੇਟ ਕਮਲਜੀਤ ਕੌਰ ਅਤੇ ਹੋਰ ਆਮ ਆਦਮੀ ਪਾਰਟੀ ਦੇ ਵਰਕਰ ਵੀ ਹਾਜ਼ਰ ਸਨ | ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਸਮਾਜ ਦਾ ਉਹ ਵਰਗ ਜਿਨ੍ਹਾਂ ਤੋਂ ਲੋਕ ਇਨਸਾਫ਼ ਦੀ ਉਮੀਦ ਲੈ ਕੇ ਆਉਂਦੇ ਹਨ, ਐਡਵੋਕੇਟ ਮਹਿਤਾ ਦੀ ਪ੍ਰਧਾਨਗੀ ਅੰਦਰ ਬਹੁਤ ਹੀ ਸ਼ਾਨਦਾਰ ਸਮਾਗਮ ਆਯੋਜਿਤ ਕੀਤਾ ਗਿਆ | ਜਿਸ ਵਿਚ ਉਨ੍ਹਾਂ ਨੂੰ ਪਹੁੰਚਣ ਦਾ ਮੌਕਾ ਮਿਲਿਆ | ਉਨ੍ਹਾਂ ਕਿਹਾ ਕਿ ਸਧਾਰਨ ਪਰਿਵਾਰਾਂ ਵਿਚੋਂ ਜੋ ਕਾਨੂੰਨ ਦੀ ਪੜ੍ਹਾਈ ਕਰਕੇ ਐਡਵੋਕੇਟ ਬਣ ਕੇ ਆਉਂਦੇ ਹਨ, ਬਹੁਤ ਹੀ ਜ਼ਿਆਦਾ ਮਹਿੰਗੀਆਂ ਕਿਤਾਬਾਂ ਖ਼ਰੀਦਣ ਵਿਚ ਵੀ ਸਮੱਸਿਆ ਆਉਂਦੀ ਹੈ | ਜਿਸ ਦੇ ਚੱਲਦਿਆਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਪਠਾਨਕੋਟ ਵਲੋਂ ਲਾਇਬ੍ਰੇਰੀ ਦਾ ਨਿਰਮਾਣ ਕੀਤਾ ਜਾ ਰਿਹਾ ਹੈ | ਜਿਸ ਦੇ ਲਈ ਅੱਜ ਬਾਰ ਪਠਾਨਕੋਟ ਨੂੰ ਆਪਣੀ ਵਿਵੇਕੀ ਗਰਾਂਟ ਵਿਚੋਂ 10 ਲੱਖ ਰੁਪਏ ਭੇਟ ਕਰਦਾ ਹਾਂ |

ਪਿਛਲੀ ਖ਼ਬਰ ਦੋ-ਰੋਜ਼ਾ ਪ੍ਰਾਇਮਰੀ ਪੱਧਰ ਦੇ ਖੇਡ ਮੁਕਾਬਲੇ ਸ਼ੁਰੂ <br/> ਅਗਲੀ ਖ਼ਬਰ ਬਲਬੀਰ ਸਿੰਘ ਪੰਨੂੰ ਵਲੋਂ ਏ.ਪੀ.ਕੇ. ਰੋਡ-ਦਾਖਲਾ ਿਲੰਕ ਸੜਕ ਦੇ ਨਵੀਨੀਕਰਨ ਦੇ ਕੰਮ ਦਾ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।