20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਟਰਾਲੇ ਦੀ ਟੱਕਰ ਨਾਲ ਸੜਕ 'ਤੇ ਡਿੱਗੇ ਟਰੈਕਟਰ ਚਾਲਕ ਦੀ ਟਰਾਲੇ ਥੱਲੇ ਆਉਣ 'ਤੇ ਹੋਈ ਮੌਤ <br/>

ਅਜੀਤ ਡੈਸਕ 17-10-2025
ਬਟਾਲਾ, 16 ਅਕਤੂਬਰ (ਰਾਕੇਸ਼ ਰੇਖੀ)-ਟਰਾਲੇ ਦੀ ਟੱਕਰ ਨਾਲ ਸੜਕ 'ਤੇ ਡਿੱਗਿਆ ਟਰੈਕਟਰ ਚਾਲਕ ਦੀ ਟਰਾਲੇ ਦੇ ਟਾਇਰਾਂ ਥੱਲੇ ਆਉਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ | ਥਾਣਾ ਸਦਰ ਏ.ਐੱਸ.ਆਈ. ਸਤਨਾਮ ਸਿੰਘ ਨੇ ਦੱਸਿਆ ਕਿ ਪਿੰਡ ਡੱਬਵਾਲੀ ਢਾਬ ਜ਼ਿਲ੍ਹਾ ਮੁਕਤਸਰ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਹ ਤੇ ਉਸ ਦਾ ਭਰਾ ਜਗਦੀਪ ਸਿੰਘ ਆਪਣੇ ਟਰੈਕਟਰ-ਟਰਾਲੀ ਰਾਹੀਂ ਕਿਰਾਏ 'ਤੇ ਝੋਨੇ ਦੀ ਪਰਾਲੀ ਦੀਆਂ ਗੱਠਾਂ ਦੀ ਢੋਆ-ਢੁਆਈ ਕਰਦੇ ਹਨ ਤੇ ਇਸ ਸੀਜ਼ਨ 'ਚ ਕੱੱਥੂਨੰਗਲ ਇਲਾਕੇ ਵਿਚ ਕੰਮ ਕਰ ਰਹੇ ਹਨ | ਬੀਤੀ ਰਾਤ ਕਰੀਬ 11:00 ਵਜੇ ਉਸ ਦਾ ਭਰਾ ਜਗਦੀਪ ਸਿੰਘ ਆਪਣੇ ਟਰੈਕਟਰ-ਟਰਾਲੀ ਰਾਹੀਂ ਪਰਾਲੀ ਦੀਆਂ ਗੱਠਾਂ ਲੱਦ ਕੇ ਬਟਾਲਾ ਵੱਲ ਆ ਰਿਹਾ ਸੀ ਤੇ ਉਹ ਉਸ ਦੇ ਪਿੱਛੇ ਮੋਟਰਸਾਈਕਲ 'ਤੇ ਆ ਰਿਹਾ ਸੀ, ਜਦੋਂ ਉਹ ਹਰਦੋਝੰਡੇ ਨੇੜੇ ਹਾਈਵੇਅ ਫਲਾਈਓਵਰ ਬਿ੍ਜ ਤੋਂ ਉਤਰ ਰਿਹਾ ਸੀ ਤਾਂ ਪਿੱਛੋਂ ਆਏ ਇਕ ਟਰਾਲੇ ਦੇ ਚਾਲਕ ਨੇ ਟਰਾਲੀ ਨੂੰ ਪਿੱਛੋਂ ਜਬਰਦਸਤ ਟੱਕਰ ਮਾਰ ਦਿੱਤੀ, ਟੱਕਰ ਲੱਗਣ ਕਾਰਨ ਟਰੈਕਟਰ ਚਲਾ ਰਿਹਾ ਜਗਦੀਪ ਸਿੰਘ ਟਰੈਕਟਰ ਤੋਂ ਖੱਬੇ ਪਾਸੇ ਸੜਕ 'ਤੇ ਡਿੱਗ ਪਿਆ, ਇਸੇ ਦੌਰਾਨ ਪਿੱਛੋਂ ਆਏ ਟਰਾਲੇ ਦੇ ਟਾਇਰ ਡਿੱਗੇ ਪਏ ਜਗਦੀਪ ਸਿੰਘ ਉਪਰ ਚੜ੍ਹ ਗਏ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ | ਇਲਾਜ ਲਈ ਉਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰ ਨੇ ਉਸ ਨੂੰ ਮਿ੍ਤਕ ਐਲਾਨ ਕਰ ਦਿੱਤਾ | ਪੁਲਿਸ ਨੇ ਟਰਾਲਾ ਚਾਲਕ ਮਿਲਖਾ ਸਿੰਘ ਵਾਸੀ ਗੰਗਾਨਗਰ, ਰਾਜਸਥਾਨ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |

ਪਿਛਲੀ ਖ਼ਬਰ ਬਾਥਰੂਮ ਵਿਚ ਨਹਾ ਰਹੀ ਔਰਤ ਨਾਲ ਗੁਆਂਢੀ ਨੇ ਕੀਤੀ ਜਬਰ ਜਨਾਹ ਦੀ ਕੋਸ਼ਿਸ਼-ਮਾਮਲਾ ਦਰਜ <br/> ਅਗਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਨੇ ਨੌਸ਼ਹਿਰਾ ਮੱਝਾ ਸਿੰਘ ਵਿਖੇ ਸੀਵਰੇਜ ਦੇ ਕੰਮਾਂ ਦਾ ਲਿਆ ਜਾਇਜ਼ਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।