ਬਟਾਲਾ, 16 ਅਕਤੂਬਰ (ਰਾਕੇਸ਼ ਰੇਖੀ)-ਬਾਥਰੂਮ ਵਿਚ ਨਹਾ ਰਹੀ ਔਰਤ ਨਾਲ ਗੁਆਂਢੀ ਵਲੋਂ ਜਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ | ਪੁਲਿਸ ਨੇ ਇਸ ਸਬੰਧ ਵਿਚ ਮਾਮਲਾ ਦਰਜ ਕਰ ਲਿਆ ਹੈ | ਥਾਣਾ ਸੇਖਵਾਂ ਵਿਚ ਦਰਜ ਇਸ ਮਾਮਲੇ ਦੀ ਜਾਂਚ ਐੱਸ.ਐੱਚ.ਓ. ਸਬ-ਇੰਸਪੈਕਟਰ ਰਜਵੰਤ ਕੌਰ ਕਰ ਰਹੇ ਹਨ | ਥਾਣਾ ਸੇਖਵਾਂ ਤਹਿਤ ਆਉਂਦੇ ਇਕ ਪਿੰਡ ਦੀ ਰਹਿਣ ਵਾਲੀ ਇਕ ਔਰਤ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਪਤੀ ਆਪਣਾ ਨਿੱਜੀ ਕਾਰੋਬਾਰ ਕਰਦਾ ਹੈ | ਪਿੰਡ ਦਾ ਰਹਿਣ ਵਾਲਾ ਅਮਨ ਕੁਮਾਰ ਵੀ ਉਸ ਦੇ ਪਤੀ ਨਾਲ ਕੰਮ ਕਰਦਾ ਹੈ | ਬੀਤੇ ਦਿਨ ਉਸ ਦਾ ਪਤੀ ਆਪਣਾ ਕੰਮ ਕਰਕੇ ਘਰ ਵਾਪਸ ਆ ਗਿਆ ਸੀ | ਰਾਤ ਕਰੀਬ 8:30 ਵਜੇ ਉਸ ਨੇ ਰਸੋਈ ਦਾ ਕੰਮ ਖ਼ਤਮ ਕੀਤਾ ਅਤੇ ਨਹਾਉਣ ਲਈ ਬਾਥਰੂਮ ਵਿਚ ਚਲੀ ਗਈ ਸੀ, ਜਦੋਂ ਉਹ ਨਹਾ ਰਹੀ ਸੀ ਤਾਂ ਅਮਨ ਉਨ੍ਹਾਂ ਦੇ ਘਰ ਦੀ ਕੰਧ ਟੱਪ ਕੇ ਅੰਦਰ ਆ ਗਿਆ ਅਤੇ ਬਾਥਰੂਮ ਵਿਚ ਦਾਖ਼ਲ ਹੋ ਕੇ ਉਸ ਨਾਲ ਜਬਰਦਸਤੀ ਕਰਨ ਲੱਗ ਪਿਆ | ਉਸ ਵਲੋਂ ਰੌਲਾ ਪਾਉਣ 'ਤੇ ਉਸ ਦਾ ਪਤੀ ਆ ਗਿਆ | ਪਤੀ ਨੂੰ ਦੇਖ ਕੇ ਅਮਨ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੋਇਆ ਮੌਕੇ ਤੋਂ ਫ਼ਰਾਰ ਹੋ ਗਿਆ | ਪੁਲਿਸ ਨੇ ਬਿਆਨ ਦੇ ਆਧਾਰ 'ਤੇ ਧਾਰਾ 74, 331 (2), 351 (2) ਬੀ.ਐੱਨ.ਐੱਸ. ਤਹਿਤ ਮਾਮਲਾ ਦਰਜ ਕਰ ਲਿਆ ਹੈ |