20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਟਿਊਸ਼ਨ ਲਈ ਗਈ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ 'ਤੇ ਨੌਜਵਾਨ 'ਤੇ ਮਾਮਲਾ ਦਰਜ

ਅਜੀਤ ਡੈਸਕ 17-10-2025
ਬਟਾਲਾ, 16 ਅਕਤੂਬਰ (ਰਾਕੇਸ਼ ਰੇਖੀ)-ਟਿਊਸ਼ਨ ਪੜ੍ਹਨ ਗਈ ਮਾਸੂਮ ਬੱਚੀ ਨਾਲ ਟੀਚਰ ਦੇ ਭਰਾ ਵਲੋਂ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ | ਥਾਣਾ ਕਾਦੀਆਂ ਵਿਚ ਦਰਜ ਇਸ ਮਾਮਲੇ ਦੀ ਸਬ-ਇੰਸਪੈਕਟਰ ਨਵਨੀਤ ਕੌਰ, ਜਾਂਚ ਅਧਿਕਾਰੀ ਹਨ | ਬੱਚੀ ਦੀ ਮਾਂ ਵਲੋਂ ਦਰਜ ਕਰਵਾਈ ਗਈ ਸ਼ਿਕਾਇਤ ਵਿਚ ਦੋਸ਼ ਲਾਇਆ ਗਿਆ ਹੈ ਕਿ 8 ਸਾਲ ਦੀ ਉਸ ਦੀ ਬੱਚੀ ਇਕ ਸਕੂਲ ਵਿਚ ਤੀਸਰੀ ਜਮਾਤ ਵਿਚ ਪੜ੍ਹਦੀ ਹੈ | ਬੱਚੀ ਸਕੂਲ ਤੋਂ ਬਾਅਦ ਘਰ ਨੇੜੇ ਇਕ ਅਧਿਆਪਕ ਕੋਲ ਟਿਊਸ਼ਨ ਲਈ ਜਾਂਦੀ ਹੈ ਤੇ ਉਸ ਦਾ ਭਰਾ ਬੱਚੀ ਨੂੰ ਮਾਰਸ਼ਲ ਆਰਟ ਸਿਖਾਉਂਦਾ ਹੈ | ਬੀਤੇ ਦਿਨ ਉਸ ਦੀ ਬੱਚੀ ਨੇ ਕਿਹਾ ਕਿ ਟਿਊਸ਼ਨ ਜਾਣ ਤੋਂ ਇਨਕਾਰ ਕਰਦਿਆਂ ਰੌਂਦੇ ਹੋਏ ਦੱਸਿਆ ਕਿ ਟੀਚਰ ਦੇ ਭਰਾ ਨੇ ਉਸ ਨਾਲ ਗੰਦੀਆਂ ਹਰਕਤਾਂ ਕੀਤੀਆਂ ਹਨ | ਪੁਲਿਸ ਨੇ ਇਸ ਸਬੰਧ ਵਿਚ ਨੌਜਵਾਨ ਦੇ ਖ਼ਿਲਾਫ਼ ਧਾਰਾ 64 ਬੀ.ਐੱਨ.ਐੱਸ., 10 ਪਾਕਸੋ ਏਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ |

ਪਿਛਲੀ ਖ਼ਬਰ ਪੀ.ਐੱਸ.ਈ.ਬੀ. ਇੰਪਲਾਈਜ਼ ਫੈੱਡਰੇਸ਼ਨ ਏਟਕ ਸਬ-ਡਵੀਜ਼ਨ ਧਾਰੀਵਾਲ ਦੇ ਮਨੋਜ ਸ਼ਰਮਾ ਪ੍ਰਧਾਨ ਬਣੇ <br/> ਅਗਲੀ ਖ਼ਬਰ ਡੇਰਾ ਬਾਬਾ ਨਾਨਕ ਦੇ ਪਿੰਡ ਖੰਨਾ ਚਮਾਰਾ ਦੇ ਸਰਪੰਚ 'ਤੇ ਅਣਪਛਾਤਿਆਂ ਵਲੋਂ ਜਾਨਲੇਵਾ ਹਮਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।