ਹਰਚੋਵਾਲ, 16 ਅਕਤੂਬਰ (ਭਾਮ, ਢਿੱਲੋਂ)-ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਚ ਪੈਂਦੇ ਪਿੰਡ ਮਠੋਲਾ ਦੀ ਨੂੰ ਹ ਸੁਖਜੀਤ ਕੌਰ ਪਤਨੀ ਪਰਮਿੰਦਰ ਸਿੰਘ ਪੁੱਤਰ ਹਰਜਿੰਦਰ ਸਿੰਘ, ਜੋ ਕਿ 2016 ਵਿਚ ਆਸਟ੍ਰੇਲੀਆ ਗਈ ਸੀ, ਨੇ ਆਸਟ੍ਰੇਲੀਆ ਦੀ ਏਅਰ ਫੋਰਸ 'ਚ ਅਫ਼ਸਰ ਬਣ ਕੇ ਆਪਣੇ ਪਿੰਡ ਮਠੋਲਾ ਤੇ ਪੂਰੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਸੁਖਜੀਤ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੁਖਜੀਤ ਕੌਰ ਸੰਨ 2016 ਵਿਚ ਆਸਟ੍ਰੇਲੀਆ ਗਈ ਸੀ ਤੇ ਉਸ ਦਾ ਸੁਪਨਾ ਸੀ ਕਿ ਉਹ ਏਅਰ ਫੋਰਸ ਵਿਚ ਅਫ਼ਸਰ ਬਣੇ, ਇਸ ਲਈ ਉਸ ਨੇ ਪੂਰੀ ਮਿਹਨਤ ਕੀਤੀ ਤੇ ਏਅਰ ਫ਼ੋਰਸ ਵਿਚ 3 ਮਹੀਨਿਆਂ ਦੀ ਸਿਖਲਾਈ ਲੈ ਕੇ ਬੀਤੇ ਦਿਨ ਏਅਰ ਫੋਰਸ ਵਿਚ ਅਫ਼ਸਰ ਵਜੋਂ ਜੁਆਇਨ ਕੀਤਾ ਤੇ ਜਿੱਥੇ ਆਪਣਾ ਸੁਪਨਾ ਪੂਰਾ ਕੀਤਾ, ਉਥੇ ਆਪਣੇ ਪਿੰਡ ਤੇ ਇਲਾਕੇ ਦਾ ਨਾਂਅ ਵੀ ਰੌਸ਼ਨ ਕੀਤਾ ਹੈ | ਜ਼ਿਕਰਯੋਗ ਹੈ ਕਿ ਸੁਖਜੀਤ ਕੌਰ ਦੇ ਪਤੀ ਪਰਮਿੰਦਰ ਸਿੰਘ ਨੇ ਵੀ ਸੰਨ 2023 ਆਸਟ੍ਰੇਲੀਆ ਆਰਮੀ ਜੁਆਇੰਨ ਕੀਤੀ ਸੀ | ਸੁਖਜੀਤ ਕੌਰ ਦੇ ਆਸਟ੍ਰੇਲੀਅਨ ਏਅਰ ਫੋਰਸ 'ਚ ਅਫ਼ਸਰ ਬਣਨ 'ਤੇ ਪਿੰਡ ਮਠੋਲਾ 'ਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ |