ਫ਼ਤਹਿਗੜ੍ਹ ਚੂੜੀਆਂ, 16 ਅਕਤੂਬਰ (ਐੱਮ.ਐੱਸ. ਫੁੱਲ)-ਬੀਤੇ ਦਿਨੀਂ ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਅਤੇ ਸੰਦਲੀ ਰੂਹਾਂ ਗਰੁੱਪ ਵਲੋਂ ਲੇਖਿਕਾ ਨਿਰਮਲ ਕੌਰ ਕੋਟਲਾ ਦੇ ਗ੍ਰਹਿ ਵਿਖੇ ਪਿੰਡ ਕੋਟਲਾ ਮੱਝੇਵਾਲ 'ਚ ਉਨ੍ਹਾਂ ਦੀ ਪੁਸਤਕ ਤਲਖ਼ ਹਕੀਕਤਾਂ ਲੋਕ ਅਰਪਣ ਕੀਤੀ ਗਈ | ਨਿਰਮਲ ਕੌਰ ਕੋਟਲਾ ਦੇ ਬੇਟੇ ਗਗਨਦੀਪ ਸਿੰਘ ਸਰਾਂ ਦੇ ਸ਼ਗਨ ਸਮਾਗਮ ਮੌਕੇ ਵੱਖਰੀ ਪਿਰਤ ਪਾਉਂਦੇ ਹੋਏ ਇਹ ਪੁਸਤਕ ਲੋਕ ਅਰਪਣ ਕੀਤੀ ਗਈ ਹੈ | ਸ਼ਗਨ ਸਮਾਗਮ 'ਚ ਸ਼ਿਰਕਤ ਕਰਨ ਆਏ ਸਾਹਿਤਕਾਰਾਂ ਅਦੀਬਾਂ ਨੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਇੰਝ ਦੇ ਸਾਹਿਤਕ ਸਬੱਬ ਬਣਦੇ ਰਹਿਣੇ ਚਾਹੀਦੇ ਹਨ | ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ ਪ੍ਰਧਾਨ ਪੰਜਾਬੀ ਸੱਥ ਬਰਵਾਲੀ, ਕੁਲਵਿੰਦਰ ਕੌਰ ਨੰਗਲ ਮੀਤ ਪ੍ਰਧਾਨ, ਸਤਿਬੀਰ ਕੌਰ ਹੁੰਦਲ, ਕਵੀਸ਼ਰ ਮਲਕੀਤ ਸਿੰਘ ਵਰਪਾਲ, ਅਨੋਖ ਸਿੰਘ ਅÏਜਲਾ ਬ੍ਰਦਰਜ਼ ਲੋਕ ਗਾਇਕ, ਨਵਜੋਤ ਕੌਰ ਬਾਜਵਾ ਖ਼ਜ਼ਾਨਚੀ, ਬਲਵਿੰਦਰ ਕੌਰ ਪੰਧੇਰ ਜਨਰਲ ਸਕੱਤਰ, ਪ੍ਰੀਤ ਕੌਰ ਰਿਆੜ ਮੁੱਖ ਸਲਾਹਕਾਰ, ਕਮਲਪ੍ਰੀਤ ਕੌਰ ਥਿੰਦ ਮੀਡੀਆ ਇੰਚਾਰਜ, ਜਸਬੀਰ ਕੌਰ ਜੱਸ ਮੁੱਖ ਸਲਾਹਕਾਰ ਅੰਮਿ੍ਤਸਰ, ਸਤਵੰਤ ਕੌਰ ਸੱਤੀ, ਮਨਜੀਤ ਕੌਰ ਬੋਲਾ, ਦਲਜੀਤ ਸਿੰਘ ਸਰਪੰਚ ਪ੍ਰਧਾਨ ਸਾਈ ਮੀਆਂ ਮੀਰ ਫਾਊਾਡੇਸ਼ਨ ਫਿਰੋਜ਼ਪੁਰ, ਭੁਪਿੰਦਰ ਸਿੰਘ ਸੰਧੂ ਆਲਮੀ ਪੰਜਾਬੀ ਫਾਊਾਡੇਸ਼ਨ ਪ੍ਰਧਾਨ, ਗੁਰਦੇਵ ਸਿੰਘ ਮਹਿਲਾਂਵਾਲਾ, ਜਤਿੰਦਰ ਸਿੰਘ ਮਹੰਤ, ਨੇਚਰਦੀਪ ਕੌਰ ਕਾਹਲਾੋ, ਸਿਮਰਜੀਤ ਕੌਰ ਗਰੇਵਾਲ, ਦਵਿੰਦਰ ਕੌਰ ਢਿੱਲੋਂ, ਜਸਪਾਲ ਸਿੰਘ ਦੇਸੂਈ ਪ੍ਰਧਾਨ ਵਿਸ਼ਵ ਸਾਹਿਤਿਕ ਵਿਚਾਰ ਮੰਚ, ਕਮਲਜੀਤ ਕੌਰ ਪ੍ਰਧਾਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਭੁਪਿੰਦਰ ਕੌਰ ਕਵਿਤਾ, ਸੁਰਜੀਤ ਕੌਰ ਭੋਗਪੁਰ, ਰਾਜਵਿੰਦਰ ਕੌਰ ਲੜੋਆ, ਰੋਮੀ ਦੇਵਗਨ, ਹਰਪ੍ਰੀਤ ਕੌਰ ਆਦਿ ਹਾਜ਼ਰ ਸਨ |