ਗੁਰਦਾਸਪੁਰ, 16 ਅਕਤੂਬਰ (ਅਸ਼ੋਕ ਸ਼ਰਮਾ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਤੇ ਪੀ.ਐਸ.ਟੀ.ਸੀ.ਐਸ. ਪੈਨਸ਼ਨਰ ਐਸੋਸੀਏਸ਼ਨ ਨੰਬਰ-56 ਸਰਕਲ ਗੁਰਦਾਸਪੁਰ ਦੇ ਸਕੱਤਰ ਸੁਰਿੰਦਰ ਪੱਪੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੈਨਸ਼ਨਰਾਂ ਦੇ 16 ਸਾਲ, 23 ਸਾਲ 'ਤੇ ਲੱਗੇ ਪ੍ਰਮੋਸ਼ਨ ਇੰਕਰੀਮੈਂਟ ਤੇ ਉਨ੍ਹਾਂ ਦੇ ਕੇਸ ਮੰਡਲ ਦਫ਼ਤਰਾਂ ਵਲੋਂ ਤਿਆਰ ਕਰਕੇ ਅਗਲੀ ਕਾਰਵਾਈ ਲਈ ਰਿਵਾਇਜ਼ ਪੈਨਸ਼ਨ ਲਈ ਈ.ਏ.ਡੀ. ਲੇਖਾ ਅਫਸਰ ਪੀ.ਐਸ.ਪੀ.ਸੀ.ਐਲ. ਪਟਿਆਲਾ ਨੰੂ ਲੋੜੀਂਦੀ ਕਾਰਵਾਈ ਹਿੱਤ ਭੇਜੇ ਜਾਂਦੇ ਹਨ | ਜਿੱਥੇ ਇਹ ਕੇਸ ਲਗਭਗ 3-4 ਮਹੀਨੇ ਤੋਂ ਬਾਅਦ ਉਨ੍ਹਾਂ ਉੱਪਰ ਅਬਜੈਕਸ਼ਨ ਲਾ ਕੇ ਵਾਪਸ ਭੇਜ ਦਿੱਤੇ ਜਾਂਦੇ ਹਨ | ਜਿਸ ਕਰਕੇ ਪੈਨਸ਼ਨਰਾਂ ਨੰੂ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਜਦ ਕਿ ਦੁਬਾਰਾ ਅਬਜੈਕਸ਼ਨ ਦੂਰ ਕਰਕੇ ਭੇਜਣ 'ਤੇ ਫਿਰ 3-4 ਮਹੀਨੇ ਕੇਸ ਪਰੂਵ ਹੋਣ 'ਤੇ ਲੱਗ ਜਾਂਦੇ ਹਨ | ਜਿਸ ਕਰਕੇ ਪੈਨਸ਼ਨਰਾਂ ਨੰੂ ਮਿਲਣ ਵਾਲੇ ਬਕਾਏ ਵਿਚ ਬਹੁਤ ਦੇਰੀ ਹੋ ਜਾਂਦੀ ਹੈ | ਉਨ੍ਹਾਂ ਚੇਅਰਮੈਨ ਪਾਵਰਕਾਮ ਪਟਿਆਲਾ ਤੋਂ ਜ਼ੋਰਦਾਰ ਮੰਗ ਕੀਤੀ ਕਿ ਲੇਖਾ ਅਫ਼ਸਰ ਈ.ਏ.ਡੀ. ਪਟਿਆਲਾ ਨੰੂ ਹਦਾਇਤਾਂ ਜਾਰੀ ਕਰਕੇ ਪੈਨਸ਼ਨਰਾਂ ਦੇ ਰਿਵਾਇਜ਼ ਕੇਸ ਇਕ ਮਹੀਨੇ ਦੇ ਅੰਦਰ-ਅੰਦਰ ਪਾਸ ਕਰਕੇ ਭੇਜੇ ਜਾਣ ਤਾਂ ਜੋ ਪੈਨਸ਼ਨਰ ਆਪਣੇ ਬਕਾਏ ਸਮੇਂ ਸਿਰ ਲੈ ਸਕਣ | ਉਨ੍ਹਾਂ ਨਾਲ ਬਲਵਿੰਦਰ ਸਿੰਘ ਦੂਲਾਨੰਗਲ, ਸੁਖਵਿੰਦਰ ਸਿੰਘ ਗਿੱਲ, ਜੋਗਿੰਦਰ ਸਿੰਘ ਰੰਧਾਵਾ, ਇੰਜੀ: ਤੀਰਥ ਸਿੰਘ ਵਿਰਦੀ, ਸੰਤੋਖ ਸਿੰਘ, ਰਮੇਸ਼ ਸ਼ਰਮਾ, ਦੇਸ ਰਾਜ, ਦਰਸ਼ਨ ਸਿੰਘ, ਸੱਤਪਾਲ ਲੱਖੋਵਾਲ, ਬੇਅੰਤ ਸਿੰਘ, ਇੰਜੀ: ਸਰਵਨ ਸਿੰਘ, ਇੰਜੀ: ਮਲਕੀਤ ਸਿੰਘ, ਅਨੂਪ ਸਿੰਘ, ਇੰਜੀ: ਮਨੀ ਸਿੰਘ, ਚਮਨ ਲਾਲ, ਰਜਿੰਦਰ ਸ਼ਰਮਾ, ਬਲਜੀਤ ਸਿੰਘ ਬੱਬਰੀ ਆਦਿ ਹਾਜ਼ਰ ਸਨ |