20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਪਿੰਡ ਸਹਾਰੀ ਦਾ ਗੁਰਮਤਿ ਸਮਾਗਮ 26 ਤੋਂ

ਅਜੀਤ ਡੈਸਕ 17-10-2025
ਵਡਾਲਾ ਬਾਂਗਰ, 16 ਅਕਤੂਬਰ (ਭੁੰਬਲੀ)-ਪਿੰਡ ਸਹਾਰੀ ਦੀ ਸਮੂਹ ਸੰਗਤ ਵਲੋਂ ਐੱਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ 'ਤੇ ਸਰਬੱਤ ਦੇ ਭਲੇ ਲਈ ਕਰਵਾਇਆ ਜਾਂਦਾ 7 ਰੋਜ਼ਾ ਮਹਾਨ ਗੁਰਮਤਿ ਸਮਾਗਮ ਪੂਰੀ ਸ਼ਰਧਾ ਭਾਵਨਾ ਤੇ ਸਤਿਕਾਰ-ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ | ਇਹ ਸਮਾਗਮ 26 ਅਕਤੂਬਰ ਤੋਂ ਸ਼ੁਰੂ ਹੇ ਕੇ 1 ਨਵੰਬਰ ਤੱਕ 7 ਦਿਨ ਸ਼ਾਮ 6:00 ਵਜੇ ਤੋਂ ਲੈ ਕੇ ਰਾਤ 11:00 ਵਜੇ ਤੱਕ ਚੱਲੇਗਾ | ਪਹਿਲੇ ਦਿਨ 26 ਨੂੰ ਪ੍ਰਸਿੱਧ ਕੀਰਤਨੀ ਜਥਾ ਭਾਈ ਗੁਰਇਕਬਾਲ ਸਿੰਘ ਪਠਾਨਕੋਟ ਵਾਲੇ, ਕਵੀਸ਼ਰੀ ਜਥਾ ਜੋਗਾ ਸਿੰਘ ਭਾਗੋਵਾਲੀਆ ਸੰਗਤਾਂ 'ਚ ਹਾਜ਼ਰੀ ਲਵਾਉਣਗੇ | 27 ਤੇ 28 ਅਕਤੂਬਰ ਨੂੰ 2 ਦਿਨ ਨਿਸ਼ਕਾਮ ਕੀਰਤਨੀ ਜਥਾ ਡਾ. ਸ਼ਿਵ ਸਿੰਘ ਗੁਰਦਾਸਪੁਰ ਵਾਲੇ ਇਲਾਹੀ ਬਾਣੀ ਦਾ ਕੀਰਤਨ ਕਰਨਗੇ | 29 ਅਕਤੂਬਰ ਨੂੰ ਕੀਰਤਨੀ ਜਥਾ ਭਾਈ ਕਾਰਜ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਵਾਲੇ, ਪ੍ਰਸਿੱਧ ਕਵੀਸ਼ਰੀ ਜਥਾ ਭਾਈ ਕੰਵਲ ਸਿੰਘ ਮਹਿਤਾ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਸਬੰਧਤ ਪ੍ਰਸੰਗ ਸੁਣਾ ਕੇ ਨਿਹਾਲ ਕਰਨਗੇ | 30 ਅਕਤੂਬਰ ਨੂੰ ਕਵੀਸ਼ਰੀ ਜਥਾ ਪਿ੍ਤਪਾਲ ਸਿੰਘ ਬੜਗਾੜੀ ਵਾਲੇ ਤੇ ਕਥਾਵਾਚਕ ਭਾਈ ਜਸਵਿੰਦਰ ਸਿੰਘ ਕਲੇਰ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਆਪਣੇ ਵਿਚਾਰਾਂ ਰਾਹੀਂ ਸੰਗਤਾਂ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣਗੇ | 31 ਅਕਤੂਬਰ ਨੂੰ ਕੀਰਤਨੀ ਜਥਾ ਭਾਈ ਕਰਨੈਲ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਤੇ ਪ੍ਰਸਿੱਧ ਢਾਡੀ ਜਥਾ ਭਾਈ ਲਖਵਿੰਦਰ ਸਿੰਘ ਸੋਹਲ ਸੰਗਤਾਂ 'ਚ ਹਾਜ਼ਰੀ ਲਵਾਉਣਗੇ | 1 ਨਵੰਬਰ ਵਾਲੀ ਸ਼ਾਮ ਕਥਾ ਵਾਚਕ ਭਾਈ ਦਵਿੰਦਰ ਸਿੰਘ ਤੇ ਢਾਡੀ ਜਥਾ ਬੀਬੀ ਦਲੇਰ ਕੌਰ ਖ਼ਾਲਸਾ ਸੰਗਤਾਂ ਦੇ ਸਨਮੁੱਖ ਹੋਣਗੇ | 28 ਅਕਤੂਬਰ ਵਾਲੇ ਦਿਨ ਖੂਨਦਾਨ ਕੈਂਪ ਵੀ ਲੱਗੇਗਾ | 1 ਨਵੰਬਰ ਵਾਲੇ ਦਿਨ ਅੰਮਿ੍ਤ ਸੰਚਾਰ ਵੀ ਕਰਵਾਇਆ ਜਾਵੇਗਾ |

ਪਿਛਲੀ ਖ਼ਬਰ ਪ੍ਰਾਇਮਰੀ ਪੱਧਰ ਦਾ ਮਿਆਰ ਉੱਚਾ ਚੁੱਕਣ ਦੀ ਅਹਿਮ ਲੋੜ 'ਤੇ ਅਧਿਆਪਕਾਂ ਪਾਸੋਂ ਗ਼ੈਰ ਵਿੱਦਿਅਕ ਕੰਮ ਲੈਣਾ ਬੰਦ ਕੀਤਾ ਜਾਵੇ... ਅਗਲੀ ਖ਼ਬਰ 6ਵਾਂ ਗੁਰਮਤਿ ਸਮਾਗਮ ਅੱਡਾ ਅੰਮੋਨੰਗਲ ਵਿਖੇ 6, 7 ਨੂੰ -ਭਾਈ ਗੁਰਮਿੰਦਰ ਸਿੰਘ ਜੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।