20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

6ਵਾਂ ਗੁਰਮਤਿ ਸਮਾਗਮ ਅੱਡਾ ਅੰਮੋਨੰਗਲ ਵਿਖੇ 6, 7 ਨੂੰ -ਭਾਈ ਗੁਰਮਿੰਦਰ ਸਿੰਘ ਜੰਗ

ਅਜੀਤ ਡੈਸਕ 17-10-2025
ਅੱਚਲ ਸਾਹਿਬ, 16 ਅਕਤੂਬਰ (ਗੁਰਚਰਨ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਮਾਤਾ ਸਾਹਿਬ ਕੌਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਕਲਗੀਧਰ ਅੱਡਾ ਅੰਮੋਨੰਗਲ ਵਿਖੇ 6ਵਾਂ ਮਹਾਨ ਗੁਰਮਤਿ ਸਮਾਗਮ ਪਿੰਡ ਅੰਮੋਨੰਗਲ, ਪੱਤੀ ਰੂੜ ਚੰਦ ਨੰਗਲ, ਐੱਨ.ਆਰ.ਆਈ. ਵੀਰਾਂ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਧੰਨ-ਧੰਨ ਮਾਤਾ ਸਾਹਿਬ ਕੌਰ ਜੀ ਸੇਵਾ ਸੁਸਾਇਟੀ ਅੱਡਾ ਅੰਮੋਨੰਗਲ ਦੇ ਉਪਰਾਲੇ ਸਦਕਾ ਸ਼ਰਧਾ ਭਾਵਨਾ ਨਾਲ 7 ਤੇ 8 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ | ਮੁੱਖ ਪ੍ਰਬੰਧਕ ਭਾਈ ਗੁਰਮਿੰਦਰ ਸਿੰਘ ਜੰਗ ਨੇ ਦੱਸਿਆ ਕਿ ਇਨ੍ਹਾਂ ਸਮਾਗਮਾਂ 'ਚ ਭਾਈ ਹਰਪਾਲ ਸਿੰਘ ਖੁਜਾਲੇ ਵਾਲੇ, ਮਹੰਤ ਬਾਬਾ ਤਰਲੋਚਨ ਸਿੰਘ ਹੈੱਡ ਗ੍ਰੰਥੀ ਮਿਸਲ ਸ਼ਹੀਦਾਂ ਤਰਨਾ ਦਲ, ਭਾਈ ਅਮਨਦੀਪ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ, ਜਥੇਦਾਰ ਬਾਬਾ ਸੁੱਖਾ ਸਿੰਘ ਮੰਨਣਾ ਵਾਲੇ, ਭਾਈ ਗੁਰਲਾਲ ਸਿੰਘ ਦਮਦਮੀ ਟਕਸਾਲ, ਕਵੀਸ਼ਰ ਭਾਈ ਕੇਵਲ ਸਿੰਘ ਮਹਿਤਾ, ਗਿਆਨੀ ਜੰਗ ਸਿੰਘ ਮਿਸਲ ਸ਼ਹੀਦਾਂ ਤਰਨਾ ਦਲ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕਰਨਗੇ | ਜੋੜਿਆਂ ਤੇ ਪਾਰਕਿੰਗ ਦੀ ਸੇਵਾ ਖਾਲਸਾ ਸੇਵਕ ਜਥਾ ਜਾਹਦਪੁਰ ਸੇਖਵਾਂ ਦੇ ਜਥੇ ਵਲੋਂ ਨਿਭਾਈ ਜਾਵੇਗੀ | ਭਾਈ ਜੰਗ ਸਿੰਘ ਨੇ ਦੱਸਿਆ ਕਿ ਬਸਤੀ ਬਾਜੀਗਰ ਪੱਤੀ ਰੂੜ ਚੰਦ ਨੰਗਲ ਦੇ ਨੌਜਵਾਨ ਸ਼ਰਧਾ ਨਾਲ ਸੇਵਾਵਾਂ ਨਿਭਾਅ ਰਹੇ ਹਨ |

ਪਿਛਲੀ ਖ਼ਬਰ ਪਿੰਡ ਸਹਾਰੀ ਦਾ ਗੁਰਮਤਿ ਸਮਾਗਮ 26 ਤੋਂ ਅਗਲੀ ਖ਼ਬਰ ਜ਼ਿਮਨੀ ਚੋਣ 'ਚ ਭਾਈ ਮਨਦੀਪ ਸਿੰਘ ਦੇ ਹੱਕ 'ਚ ਉਤਰੇ ਵਾਰਿਸ ਪੰਜਾਬ ਦੇ ਆਗੂ-ਜੁਗਰਾਜ ਸਿੰਘ ਲਾਲਾ ਨੰਗਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।