ਕਿਲ੍ਹਾ ਲਾਲ ਸਿੰਘ, 16 ਅਕਤੂਬਰ (ਬਲਬੀਰ ਸਿੰਘ)-ਐਕਸੈਲਸੀਅਰ ਸੀਨੀਅਰ ਸੈਕੰਡਰੀ ਸਕੂਲ ਬਿਜਲੀਵਾਲ ਵਿਖੇ ਸਕੂਲ ਵਿਚ ਬਜ਼ੁਰਗਾਂ ਦੇ ਆਦਰ-ਸਤਿਕਾਰ ਹਿੱਤ ਨਵੀਂ ਉਭਰਦੀ ਪੀੜੀ ਨੂੰ ਸੰਦੇਸ਼ ਦੇਣ ਲਈ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਪਿੰ੍ਰਸੀਪਲ ਸ੍ਰੀਮਤੀ ਤੇਜਿੰਦਰ ਕੌਰ ਨੇ ਸੈਮੀਨਾਰ ਦੀ ਅਗਵਾਈ ਕਰਦੇ ਹੋਏ ਬੱਚਿਆਂ ਨੂੰ ਆਪਣੇ ਬਜ਼ੁਰਗਾਂ ਦਾ ਸਤਿਕਾਰ ਤੇ ਇੱਜਤ ਕਰਨ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਸਮਾਜ ਵਿਚ ਪਿਛਲੇ ਸਮੇਂ ਤੋਂ ਸਾਡੇ ਸਮਾਜ ਵਿਚ ਵੱਡਿਆਂ ਦਾ ਸਤਿਕਾਰ ਘਟਿਆ ਹੈ ਅਤੇ ਨੂੰ ਹਾਂ, ਪੁੱਤਰ, ਧੀਆਂ ਤੇ ਪੋਤਰੇ-ਪੋਤਰੀਆਂ ਆਪਣਾ ਅਮੀਰ ਵਿਰਸਾ ਭੁੱਲ ਕੇ ਕੁਰਾਹੇ ਪੈ ਰਹੇ ਹਨ ਅਤੇ ਇਸ ਚੀਜ਼ ਦਾ ਅਸਰ ਸਮਾਜ ਵਿਚ ਦੇਖਣ ਨੂੰ ਮਿਲ ਰਿਹਾ ਹੈ | ਉਪ ਚੇਅਰਮੈਨ ਐਡਵੋਕੇਟ ਨਵਤੇਜ ਸਿੰਘ ਨੇ ਦੱਸਿਆ ਕਿ ਕੁਝ ਸਾਲ ਪਿੱਛੇ ਨੂੰ ਝਾਤੀ ਮਾਰੀਏ ਤਾਂ ਘਰਾਂ, ਪਰਿਵਾਰਾਂ ਅਤੇ ਸਮਾਜ ਦੇ ਵਿਚ ਬਹੁਤ ਸ਼ਾਂਤੀ ਤੇ ਖੁਸ਼ਹਾਲੀ ਸੀ, ਕਿਉਂਕਿ ਪਹਿਲਾਂ ਲੋਕ ਆਪਣੇ ਬਜ਼ੁਰਗਾਂ ਦੇ ਕਹੇ ਅਨੁਸਾਰ ਚੱਲਦੇ ਸਨ | ਸੈਮੀਨਾਰ ਦੇ ਅਖੀਰ 'ਚ ਸਕੂਲ ਦੇ ਵਿਦਿਆਰਥੀਆਂ ਨੂੰ ਵੱਡਿਆਂ ਦਾ ਸਤਿਕਾਰ ਕਰਨ ਸਬੰਧੀ ਸਹੁੰ ਚੁਕਾਈ ਗਈ | ਵਿਦਿਆਰਥੀਆਂ ਨੇ ਸਹੁੰ ਚੁੱਕਣ ਤੋਂ ਬਾਅਦ ਯਕੀਨ ਦਿਵਾਇਆ ਕਿ ਅਸੀਂ ਸਾਰੇ ਆਪਣੇ ਬਜ਼ੁਰਗਾਂ ਦੇ ਕਹੇ ਅਨੁਸਾਰ ਚੱਲਾਂਗੇ ਤੇ ਉਨ੍ਹਾਂ ਦੀਆਂ ਗੱਲਾਂ 'ਤੇ ਅਸਰ ਕਰਾਂਗੇ | ਇਸ ਮੌਕੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |