ਡੇਰਾ ਬਾਬਾ ਨਾਨਕ, 16 ਅਕਤੂਬਰ (ਹੀਰਾ ਸਿੰਘ ਮਾਂਗਟ)-ਅੱਜ ਡੇਰਾ ਬਾਬਾ ਨਾਨਕ ਦੇ ਪਿੰਡ ਠੇਠਰਕੇ ਵਿਖੇ ਪੰਥਕ ਅਕਾਲੀ ਲਹਿਰ ਵਲੋਂ ਪਿਛਲੇ ਡੇਢ ਮਹੀਨਿਆਂ ਤੋਂ ਲਗਾਏ ਰਾਹਤ ਕੈਂਪ 'ਚ ਪੰਥ ਦੀ ਬਹੁਤ ਹੀ ਸਤਿਕਾਰਯੋਗ ਸ਼ਖਸ਼ੀਅਤ ਸੰਤ ਬਾਬਾ ਸਰਬਜੋਤ ਸਿੰਘ ਬੇਦੀ ਸਰਪ੍ਰਸਤ ਪੰਥਕ ਅਕਾਲੀ ਲਹਿਰ ਵੱਡੀ ਪੱਧਰ 'ਤੇ ਰਾਹਤ ਸਮੱਗਰੀ ਲੈ ਕੇ ਆਪਣੇ ਸਾਥੀਆਂ ਸਮੇਤ ਪਹੁੰਚੇ, ਜਿੱਥੇ ਉਨ੍ਹਾਂ ਕਣਕ ਦਾ ਬੀਜ ਤੇ ਖਾਦ ਵੰਡੀ ਗਈ, ਉਥੇ ਰਾਵੀ ਦਰਿਆ ਦੇ ਬੰਨ੍ਹ ਉੱਪਰ ਚੱਲ ਰਹੇ ਜ਼ਮੀਨ ਪੱਧਰੀ ਕਰਨ ਦੇ ਕਾਰਜ 'ਚ ਟਰੈਕਟਰਾਂ ਵਿਚ ਡੀਜ਼ਲ ਪਾਉਣ ਲਈ 50 ਹਜ਼ਾਰ ਦੀ ਰਾਸ਼ੀ ਵੀ ਦਿੱਤੀ | ਉਨ੍ਹਾਂ ਹੜ੍ਹ ਪ੍ਰਭਾਵਿਤ ਪਿੰਡਾਂ ਗੁਰਚੱਕ, ਪੱਤੀ ਹਵੇਲੀਆਂ, ਖਾਸਾਂਵਾਲੀ, ਸ਼ਹਿਜਾਦਾ ਖੁਰਦ ਤੇ ਠੇਠਰਕੇ ਆਦਿ ਪਿੰਡਾਂ ਨੂੰ ਕਣਕ ਦਾ ਬੀਜ ਅਤੇ ਖਾਦ ਵੰਡੀ | ਪੰਥਕ ਅਕਾਲੀ ਲਹਿਰ ਦੇ ਮੁੱਖ ਬੁਲਾਰੇ ਭਾਈ ਰਵੇਲ ਸਿੰਘ ਸਹਾਇਪੁਰ ਵਲੋਂ ਬਾਬਾ ਜੀ ਦਾ ਕੈਂਪ 'ਚ ਪਹੁੰਚਣ 'ਤੇ ਸਵਾਗਤ ਤੇ ਧੰਨਵਾਦ ਕੀਤਾ | ਇਸ ਮੌਕੇ ਬਾਬਾ ਸਰਬਜੋਤ ਸਿੰਘ ਬੇਦੀ ਨਾਲ ਸੰਤ ਬਾਬਾ ਜੋਗਿੰਦਰ ਸਿੰਘ ਮੋਨੀ ਹਜੂਰ ਸਾਹਿਬ ਵਾਲਿਆਂ ਦਾ ਟਰੱਸਟ, ਜੋ ਪੂਨਾ ਵਿਖੇ ਚੱਲ ਰਿਹਾ ਹੈ, ਦੇ ਸਿੰਘਾਂ ਵਲੋਂ ਵੀ ਉਚੇਚੇ ਤੌਰ 'ਤੇ ਪਹੁੰਚ ਕੇ ਰਾਹਤ ਸਮੱਗਰੀ ਵੰਡੀ | ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਭਾਈ ਰਣਜੀਤ ਸਿੰਘ ਖਾਲਸਾ, ਖਜਾਨਚੀ ਕੁਲਦੀਪ ਸਿੰਘ ਕਲਾਨੌਰ, ਜੋਗਿੰਦਰ ਸਿੰਘ ਨਾਨੋਵਾਲੀਆ ਮੁੱਖ ਸਲਾਹਕਾਰ, ਭਾਈ ਦਲਵਿੰਦਰ ਸਿੰਘ ਕਲਾਨੌਰ ਸਾਬਕਾ ਪ੍ਰਧਾਨ ਬਾਬਾ ਬੰਦਾ ਸਿੰਘ ਬਹਾਦਰ ਕਮੇਟੀ, ਭਾਈ ਗੁਰਪ੍ਰੀਤ ਸਿੰਘ ਠੇਠਰਕੇ, ਭਾਈ ਸ਼ਮਸ਼ੇਰ ਸਿੰਘ ਖਾਸਾਂਵਾਲੀ, ਭਾਈ ਨਵਨੀਤ ਸਿੰਘ ਰਮਦਾਸ, ਭਾਈ ਰਜਿੰਦਰ ਸਿੰਘ ਕਾਲੂ ਵੀ ਮੌਜੂਦ ਸਨ |