20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਆਰ.ਐੱਸ.ਐੱਸ. ਦੇ 100 ਸਾਲ ਪੂਰੇ ਹੋਣ 'ਤੇ ਹਿੰਦੂ ਕੰਨਿਆ ਕਾਲਜ ਧਾਰੀਵਾਲ ਵਿਖੇ ਸਮਾਗਮ <br/>

ਸ੍ਰੀਮਤੀ ਰਚਨਾ ਕੁਮਾਰੀ ਨੂੰ ਸਨਮਾਨਿਤ ਕਰਦੇ ਹੋਏ ਆਰ.ਐੱਸ.ਐੱਸ. ਦੇ ਆਗੂ | ਤਸਵੀਰ : ਜੇਮਸ ਨਾਹਰ <br/> 17-10-2025
ਧਾਰੀਵਾਲ, 16 ਅਕਤੂਬਰ (ਜੇਮਸ ਨਾਹਰ)-ਸਥਾਨਕ ਹਿੰਦੂ ਕੰਨਿਆ ਕਾਲਜ ਧਾਰੀਵਾਲ ਵਿਖੇ ਆਰ.ਐੱਸ.ਐੱਸ. ਦੇ 100 ਸਾਲ ਪੂਰੇ ਹੋਣ 'ਤੇ ਸਮਾਗਮ ਕਰਵਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਵਜੋਂ ਮੈਡਮ ਰਚਨਾ ਕੁਮਾਰੀ (ਪਿ੍ੰਸੀਪਲ ਅਨੰਦ ਕਾਲਜ ਆਫ਼ ਨਰਸਿੰਗ) ਅੰਮਿ੍ਤਸਰ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਇਸ ਦੌਰਾਨ ਮੈਡਮ ਰਚਨਾ ਕੁਮਾਰੀ ਨੇ ਕਿਹਾ ਕਿ ਆਰ.ਐੱਸ.ਐੱਸ. ਸੰਗਠਨ ਦੇਸ਼ ਦੀ ਪਿਛਲੇ 100 ਸਾਲਾਂ ਤੋਂ ਸੇਵਾ ਕਰ ਰਿਹਾ ਹੈ | ਚਾਹੇ ਇਹ ਸਿੱਖਿਆ ਹੋਵੇ ਜਾਂ ਫਿਰ ਲੋਕ ਭਲਾਈ ਦੇ ਕੰਮ, ਹਰ ਇਕ ਲੋੜਵੰਦ ਦੀ ਮਦਦ ਲਈ ਹਮੇਸ਼ਾ ਇਹ ਸੰਗਠਨ ਅੱਗੇ ਰਿਹਾ ਹੈ, ਜਿਸ ਦੀ ਮੈਂ ਦਿਲੋ ਸ਼ਲਾਘਾ ਕਰਦੀ ਹਾਂ ਤੇ ਨਾਲ ਹੀ ਪਿ੍ੰਸੀਪਲ ਰਚਨਾ ਕੁਮਾਰੀ ਨੇ ਸੰਗਠਨ ਨੂੰ 100 ਸਾਲ ਪੂਰੇ ਹੋਣ 'ਤੇ ਸ਼ੁਭਕਾਮਨਾਵਾਂ ਭੇਟ ਕੀਤੀਆਂ | ਇਸ ਮੌਕੇ ਐੱਨ.ਡੀ. ਅਨੰਦ ਪ੍ਰਧਾਨ ਆਰ.ਐੱਸ.ਐੱਸ. ਧਾਰੀਵਾਲ, ਰਮੇਸ਼ ਕੋਹਲੀ ਸੈਕਟਰੀ ਆਰ.ਐੱਸ.ਐੱਸ., ਸੋਨੂੰ ਚੋਪੜਾ ਆਦਿ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਕੇਂਦਰ ਦੀ ਹਰੇਕ ਸਰਕਾਰ ਨੇ ਪੰਜਾਬ ਨਾਲ ਹਮੇਸ਼ਾ ਬੇਇਨਸਾਫ਼ੀ ਕੀਤੀ-ਪੀਰ ਮੁਹੰਮਦ <br/> ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਨਹਿਰੂ ਗੇਟ ਵਿਖੇ ਗਣਿਤ ਤੇ ਵਿਗਿਆਨ ਵਿਸ਼ਿਆਂ 'ਤੇ ਮੇਲਾ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।