ਪਠਾਨਕੋਟ, 17 ਅਕਤੂਬਰ (ਸੰਧੂ)-ਏ.ਐਂਡ.ਐਮ. ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਪਠਾਨਕੋਟ ਵਿਖੇ ਚੇਅਰਮੈਨ ਅਕਸ਼ੈ ਮਹਾਜਨ, ਸਕੱਤਰ ਸੋਨੂੰ ਮਹਾਜਨ, ਉਪ ਪ੍ਰਧਾਨ ਨਮਨ ਮਹਾਜਨ ਤੇ ਡਾਇਰੈਕਟਰ ਡਾ: ਸੰਦੀਪ ਸ਼ਰਮਾ ਦੇ ਮਾਰਗ ਦਰਸ਼ਨ ਅਨੁਸਾਰ ਕੈਂਪਸ 'ਚ ਰੇਡਿਓਲੋਜੀ, ਆਪ੍ਰੇਸ਼ਨ ਥੀਏਟਰ ਤੇ ਅਨੱਸਥੀਸੀਆ ਵਿਭਾਗ ਵਲੋਂ ਇਕ ਸੈਮੀਨਾਰ ਕੀਤਾ ਗਿਆ | ਸੈਮੀਨਾਰ 'ਚ ਬੱਚਿਆਂ ਨੂੰ ਮਨੁੱਖੀ ਸਰੀਰ ਵਿਗਿਆਨ ਬਾਰੇ ਜਾਣਕਾਰੀ ਦਿੱਤੀ ਗਈ | ਸੈਮੀਨਾਰ 'ਚ ਬੱਚਿਆਂ ਨੂੰ ਸਿਹਤ ਸੰਭਾਲ, ਕਲੀਨੀਕਲ ਪ੍ਰਕਿਰਿਆਵਾਂ ਤੇ ਸਹਾਇਕ ਸਿਹਤ ਵਿਗਿਆਨ 'ਚ ਮਨੁੱਖੀ ਸਰੀਰ ਵਿਗਿਆਨ ਦੀ ਮਹੱਤਤਾ ਬਾਰੇ ਦੱਸਿਆ ਗਿਆ | ਬੱਚਿਆਂ ਵਿਚ ਸਿੱਖਣ ਅਤੇ ਟੀਮ ਵਰਕ ਨੂੰ ਉਤਸ਼ਾਹਿਤ ਕਰਨ ਲਈ ਇਸ ਸੈਮੀਨਾਰ ਵਿਚ ਮਾਹਿਰ ਭਾਸ਼ਣ, ਵਿਚਾਰ-ਵਟਾਂਦਰੇ ਤੇ ਵਿਦਿਆਰਥੀ ਮੁਕਾਬਲੇ ਕਰਵਾਏ ਗਏ | ਸੈਮੀਨਾਰ ਵਿਚ ਇਕ ਕੁਇਜ਼ ਮੁਕਾਬਲਾ ਵੀ ਸ਼ਾਮਿਲ ਸੀ | ਜਿਸ ਵਿਚ ਕਾਵਿਆ ਨੇ ਪਹਿਲਾ ਸਥਾਨ, ਪਿ੍ਆ ਨੇ ਦੂਜਾ ਸਥਾਨ ਅਤੇ ਪਾਰਵ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਡਾਇਰੈਕਟਰ ਡਾ: ਸੰਦੀਪ ਸ਼ਰਮਾ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਸਮਾਗਮ ਦੌਰਾਨ ਐਚ.ਓ.ਡੀ. ਨਿਧੀ ਗੁਪਤਾ, ਐਚ.ਓ.ਡੀ. ਅੰਕੁਸ਼ ਚੌਧਰੀ, ਐਚ.ਓ.ਡੀ. ਜਤਿਨ ਕੁਮਾਰ, ਪ੍ਰੋਗਰਾਮ ਪ੍ਰਬੰਧਕ ਤਮੰਨਾ ਸ਼ਰਮਾ, ਅਜੈ ਸਿੰਘ, ਸ਼ਿਵਾਂਗੀ ਪਠਾਨੀਆ, ਪਲੇਸਮੈਂਟ ਕੋਆਰਡੀਨੇਟਰ ਭਾਵਨਾ ਗੁਲਾਟੀ, ਅੰਜਲੀ ਤੇ ਅਨਿਕੇਤ ਦੇ ਨਾਲ-ਨਾਲ ਸਟਾਫ਼ ਮੈਂਬਰ ਭੁਵਨੇਸ਼ ਪਠਾਨੀਆ, ਨੇਹਾ ਬਾਲਾ, ਅਰਪਿਤਾ, ਮਾਨਸੀ ਅਤੇ ਸੌਰਭ ਮਹਾਜਨ ਮੌਜੂਦ ਸਨ |