ਸੜਕ ਕਿਨਾਰੇ ਲੱਗੇ ਦਰੱਖਤਾਂ ਦੀ ਛਟਾਈ ਨਾ ਹੋਣ ਕਾਰਨ ਨਿੱਤ ਵਾਪਰ ਰਹੇ ਹਾਦਸੇ- ਲਾਧੂਪੁਰ/ਰੰਧਾਵਾ
ਸ਼ਾਹਪੁਰ ਕੰਢੀ, 1 ਨਵੰਬਰ (ਰਣਜੀਤ ਸਿੰਘ)- ਰਣਜੀਤ ਸਾਗਰ ਡੈਮ ਦੀ ਸਟਾਫ ਕਾਲੋਨੀ ਵਿਚ ਸੜਕਾਂ ਦੇ ਕਿਨਾਰੇ ਲੱਗੇ ਦਰੱਖਤਾਂ ਕਟਾਈ ਛਟਾਈ ਨਾ ਹੋਣ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦੀ ਜਾਣਕਾਰੀ ਦਿੰਦੇ ਹੋਏ ਕਰਮਚਾਰੀ ਦਲ ਦੇ ਜ਼ਿਲ੍ਹਾ ਪ੍ਰਧਾਨ ਸਲਵਿੰਦਰ ਸਿੰਘ ਲਾਧੂਪੁਰ ਤੇ ਸੀਨੀਅਰ ਮੀਤ ਪ੍ਰਧਾਨ ਗੁਰਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਇਨ੍ਹਾਂ ਦਰੱਖਤਾਂ ਦੀ ਪਿਛਲੇ ਲੰਮੇ ਸਮੇਂ ਤੋਂ ਕੋਈ ਕਟਾਈ ਛਟਾਈ ਨਹੀਂ ਹੋਈ। ਇਨ੍ਹਾਂ ਦਰੱਖਤਾਂ ਨੇ ਸੜਕ ਦਾ ਕਾਫੀ ਹਿੱਸਾ ਮਲ ਲਿਆ ਹੈ।
ਸਲਵਿੰਦਰ ਸਿੰਘ ਲਾਧੂਪੁਰ, ਗੁਰਿੰਦਰ ਸਿੰਘ ਰੰਧਾਵਾ
02-11-2026