29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਨਵ-ਨਿਯੁਕਤ ਵਿਕਰ ਜਨਰਲ (ਵੀ.ਜੀ.) ਮਾਈਕਲ ਅਨੀ ਨੂੰ ਰੋਸ਼ਨ ਜੋਸਫ ਵਲੋਂ ਵਧਾਈ

ਅਜੀਤ ਡੈਸਕ 18-10-2025
ਫ਼ਤਹਿਗੜ੍ਹ ਚੂੜੀਆਂ, 17 ਸਤੰਬਰ (ਅਵਤਾਰ ਸਿੰਘ ਰੰਧਾਵਾ)-ਕੈਥੋਲਿਕ ਡਾਇਓਸਿਸ ਆਫ਼ ਜਲੰਧਰ ਦੇ ਮਾਨਯੋਗ ਬਿਸ਼ਪ ਡਾਕਟਰ ਜੋਸ਼ ਸੇਬਾਸਟੀਅਨ ਦੇ ਸਭ ਤੋਂ ਵੱਡੇ ਮਦਦਗਾਰ ਚੁਣੇ ਗਏ ਨਵ-ਨਿਯੁਕਤ ਵਿਕਰ ਜਨਰਲ ਵੀ.ਜੀ. ਮਾਈਕਲ ਅਨੀ ਨੂੰ ਮਿਲੀ ਨਵੀਂ ਜ਼ਿੰਮੇਵਾਰੀ 'ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਮਸੀਹ ਆਗੂ ਰੋਸ਼ਨ ਜੋਸਫ ਤੇ ਡਾਕਟਰ ਵਿਲੀਅਮ ਨੇ ਵਧਾਈ ਦਿੱਤੀ ਹੈ | ਉਨ੍ਹਾਂ ਕਿਹਾ ਕਿ ਅਤਿ ਸਤਿਕਾਰਯੋਗ ਮਾਈਕਲ ਅਨੀ ਲੋੜਵੰਦਾਂ ਲਈ ਮਸੀਹਾ ਬਣ ਕੇ ਵਿਚਰ ਰਹੇ ਹਨ ਤੇ ਸਦਾ ਹੀ ਲੋੜਵੰਦ ਲੋਕਾਂ ਲਈ ਸੰਭਵ ਸਹਾਇਤਾ ਲਈ ਤਿਆਰ-ਬਰ-ਤਿਆਰ ਰਹਿੰਦੇ ਹਨ | ਉਨ੍ਹਾਂ ਕਿਹਾ ਕਿ ਇਸਾਈ ਭਾਈਚਾਰੇ ਦੀਆਂ ਧਾਰਮਿਕ ਸੰਸਥਾਵਾਂ, ਚਰਚਾ ਦੀ ਦੇਖਭਾਲ ਕਰਨੀ ਡਾਇਓਸਿਸ ਦੇ ਕੰਮਾਂ ਦੀ ਨਿਯਮਾਂ ਅਨੁਸਾਰ ਪਾਲਣਾ ਕਰਵਾਉਣੀ ਆਦਿ ਬਹੁਤ ਵੱਡੀ ਜ਼ਿੰਮੇਵਾਰੀ ਵਾਲੇ ਕੰਮ ਹਨ, ਜਿਨ੍ਹਾਂ ਦੀ ਜ਼ਿੰਮੇਵਾਰੀ ਮਾਈਕਲ ਅਨੀ ਬਾਖੂਬੀ ਨਿਭਾਅ ਰਹੇ ਹਨ, ਜਦ ਕਿ ਨਵੀਂ ਮਿਲੀ ਜ਼ਿੰਮੇਵਾਰੀ ਨੂੰ ਸਾਰਥਿਕ ਯਤਨ ਨਾਲ ਨਿਭਾਉਣ ਦੀ ਵੱਡੀ ਆਸ ਬਣ ਗਈ ਹੈ, ਕਿਉਂਕਿ ਉਨ੍ਹਾਂ ਦਾ ਪਿਛਲਾ ਲੰਮਾ ਤਜਰਬਾ ਇਕ ਚੰਗੇ ਭਵਿੱਖ ਦੀ ਤਰਜਮਾਨੀ ਕਰਦਾ ਨਜ਼ਰ ਆਉਂਦਾ ਹੈ |
ਪਿਛਲੀ ਖ਼ਬਰ ਹਲਕਾ ਫ਼ਤਹਿਗੜ੍ਹ ਚੂੜੀਆਂ ਦੀਆਂ ਸੜਕਾਂ ਦਾ ਕਰੋੜਾਂ ਦੀ ਲਾਗਤ ਨਾਲ ਕੀਤਾ ਜਾ ਰਿਹਾ ਨਵੀਨੀਕਰਨ-ਪਨੂੰ <br/> ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਦੇਵੀਦਾਸਪੁਰ ਵਿਖੇ ਖੇਡਾਂ ਕਰਵਾਈਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।