ਫ਼ਤਹਿਗੜ੍ਹ ਚੂੜੀਆਂ, 17 ਅਕਤੂਬਰ ( ਅਵਤਾਰ ਸਿੰਘ ਰੰਧਾਵਾ)-ਪਿਛਲੇ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਲੋਕਾਂ ਦੀ ਜ਼ਰੂਰੀ ਮੰਗ ਨੂੰ ਲੈ ਕੇ ਵਿਧਾਨ ਸਭਾ ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਖੇਤਰ ਅਧੀਨ ਪੈਂਦੀਆਂ ਖ਼ਰਾਬ ਹੋ ਚੁੱਕੀਆਂ ਸੜਕਾਂ ਨੂੰ ਕਰੋੜਾਂ ਰੁਪਏ ਦੀ ਲਾਗਤ ਨਾਲ ਆਲੀਸ਼ਾਨ ਰੂਪ ਦਿੱਤਾ ਜਾਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਇਚਾਰਜ ਬਲਬੀਰ ਸਿੰਘ ਪਨੂੰ ਨੇ ਕੀਤਾ | ਉਨ੍ਹਾਂ ਕਿਹਾ ਕਿ ਵੱਖ-ਵੱਖ ਸੜਕਾਂ ਦਾ ਕੰਮ ਧੜੱਲੇ ਨਾਲ-ਨਾਲ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਦੇ ਨਾਲ-ਨਾਲ ਸੜਕਾਂ ਦੀਆਂ ਬਰਮਾਂ ਨੂੰ ਠੀਕ ਕੀਤਾ ਜਾਵੇਗਾ ਤੇ ਇਹ ਕੰਮ ਆਧੁਨਿਕ ਤਰੀਕੇ ਨਾਲ ਕਰ ਕੇ ਜਲਦੀ ਤੋਂ ਜਲਦੀ ਸਿਰੇ ਚੜਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਸੁੱਖ-ਸਹੂਲਤਾਂ ਦੇਣ ਲਈ ਹਮੇਸ਼ਾ ਯਤਨਸ਼ੀਲ ਰਹੀ ਹੈ ਤੇ ਅਗਲੇ ਸਮੇਂ ਦੌਰਾਨ ਵੀ ਲੋਕਾਂ ਨੂੰ ਇਤਿਹਾਸਿਕ ਵਿਕਾਸ ਦੇ ਨਾਲ-ਨਾਲ ਬਣਦੀਆਂ ਸਹੂਲਤਾਂ ਨਾਲ ਨਿਵਾਜਿਆ ਜਾਵੇਗਾ | ਇਸ ਮੌਕੇ ਹਲਕਾ ਸੰਗਠਨ ਇੰਚਾਰਜ ਫ਼ਤਹਿਗੜ੍ਹ ਚੂੜੀਆਂ ਗਗਨਦੀਪ ਸਿੰਘ ਪਨੂੰ, ਹਲਕਾ ਯੂਥ ਪ੍ਰਧਾਨ ਗੁਰਵਿੰਦਰ ਕਾਦੀਆਂ, ਐੱਸ.ਡੀ.ਓ. ਮੰਡੀ ਬੋਰਡ, ਰਘਬੀਰ ਸਿੰਘ, ਮਲਜਿੰਦਰ ਸਿੰਘ, ਸ਼ਮਸ਼ੇਰ ਸਿੰਘ ਸ਼ੇਰਾ ਫ਼ੌਜੀ, ਹਰਦੀਪ ਸਿੰਘ, ਦਵਿੰਦਰ ਸਿੰਘ (ਸਾਰੇ ਬਲਾਕ), ਸਰਪੰਚ ਪਰਮਜੀਤ ਸਿੰਘ ਭੁੱਲਰ, ਸਰਪੰਚ ਬਿਕਰਮਜੀਤ ਸਿੰਘ, ਬਲਜੀਤ ਸਿੰਘ ਤਾਰਾਗੜ੍ਹ, ਸਰਪੰਚ ਦੇਵਿੰਦਰ ਸਿੰਘ ਕਾਲਾ ਨੰਗਲ, ਮਕਬੂਲ ਮਸੀਹ, ਜੱਸਾ ਸਿੰਘ, ਜਸਪਾਲ ਸਿੰਘ ਭੁੱਲਰ, ਸੁਖਵਿੰਦਰ ਸਿੰਘ, ਸੰਦੀਪ ਸਿੰਘ, ਜੋਤ ਸਿੰਘ ਕਾਲੇਨੰਗਲ, ਕਰਨ ਬਾਠ, ਗੁਰਦੇਵ ਅÏਜਲਾ ਆਦਿ ਹਾਜ਼ਰ ਸਨ |