13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਹੜ੍ਹ ਪ੍ਰਭਾਵਿਤ 3 ਪਿੰਡਾਂ ਦੇ 75 ਲਾਭਪਾਤਰੀਆਂ ਨੂੰ 12 ਲੱਖ 38 ਹਜ਼ਾਰ ਦੀ ਰਾਹਤ ਰਾਸ਼ੀ ਵੰਡੀ <br/>

ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੰੂ ਸਹਾਇਤਾ ਰਾਸ਼ੀ ਵੰਡਦੇ ਹੋਏ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ | ਤਸਵੀਰ: ਚੱਕਰਾਜਾ <br/> 20-10-2025
ਗੁਰਦਾਸਪੁਰ, 19 ਅਕਤੂਬਰ (ਚੱਕਰਾਜਾ)-ਹਲਕਾ ਇੰਚਾਰਜ ਦੀਨਾਨਗਰ ਸ਼ਮਸ਼ੇਰ ਸਿੰਘ ਵਲੋਂ ਦੀਨਾਨਗਰ ਦੇ ਹੜ੍ਹ ਪ੍ਰਭਾਵਿਤ ਤਿੰਨ ਪਿੰਡਾਂ ਦੇ 75 ਲਾਭਪਾਤਰੀਆਂ ਨੂੰ 12 ਲੱਖ 38 ਹਜ਼ਾਰ 241 ਰੁਪਏ ਦੀ ਰਾਹਤ ਰਾਸ਼ੀ ਦੇ ਮਨਜ਼ੂਰੀ ਪੱਤਰ ਵੰਡੇ ਗਏ | ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਵੰਡਣ ਮੌਕੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਹੜ੍ਹ ਪਿੰਡਾਂ ਦੇ ਬਾਕੀ ਰਹਿੰਦੇ ਹੜ੍ਹ ਪ੍ਰਭਾਵਿਤ ਲੋਕਾਂ ਦਾ ਡਾਟਾ ਇਕੱਠਾ ਕਰਨ ਦਾ ਕੰਮ ਜਿਵੇਂ-ਜਿਵੇਂ ਮੁਕੰਮਲ ਹੁੰਦਾ ਜਾਵੇਗਾ, ਉਸੇ ਤਰ੍ਹਾਂ ਹੀ ਨਾਲ ਦੀ ਨਾਲ ਉਨ੍ਹਾਂ ਪ੍ਰਭਾਵਿਤ ਲੋਕਾਂ ਦੇ ਬੈਂਕ ਖਾਤਿਆਂ 'ਚ ਮੁਆਵਜ਼ਾ ਰਾਸ਼ੀ ਪਾ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਇਹ ਪਹਿਲੀ ਸਰਕਾਰ ਹੈ, ਜੋ ਕਿਸਾਨਾਂ ਨੂੰ ਫ਼ਸਲਾਂ ਦੇ ਮੁਆਵਜ਼ੇ ਵਜੋਂ 20 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਰਹੀ ਹੈ ਤੇ ਉਹ ਵੀ ਨੁਕਸਾਨ ਹੋਣ ਦੇ ਸਿਰਫ਼ ਇਕ ਡੇਢ ਮਹੀਨੇ ਦੇ ਅੰਦਰ-ਅੰਦਰ ਵੰਡੀ ਜਾ ਰਹੀ ਹੈ ਤਾਂ ਕਿ ਲੋਕਾਂ ਨੂੰ ਹੋਏ ਭਾਰੀ ਨੁਕਸਾਨ ਤੋਂ ਕੁਝ ਰਾਹਤ ਦਿਵਾਈ ਜਾ ਸਕੇ | ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਹਰ ਵਰਗ ਦੇ ਲੋਕਾਂ ਦੀ ਹਿਤੈਸ਼ੀ ਸਰਕਾਰ ਹੈ | ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਦਾ ਦਰਦ ਚੰਗੀ ਤਰ੍ਹਾਂ ਜਾਣਦੇ ਹਨ ਤੇ ਉਸੇ ਅਨੁਸਾਰ ਹੀ ਲੋਕ ਹਿੱਤ 'ਚ ਕੰਮ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਦੀਨਾਨਗਰ ਦੇ ਪਿੰਡ ਤਾਜਪੁਰ ਵਿਖੇ ਕੁੱਲ 68 ਲਾਭਪਾਤਰੀਆਂ 'ਚੋਂ 25 ਲਾਭਪਾਤਰੀਆਂ ਨੂੰ 4,16,900 ਰੁਪਏ ਵੰਡੇ ਗਏ ਹਨ | ਜਦੋਂਕਿ ਪਿੰਡ ਗੰਜਾ ਤੇ ਗੰਜੀ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਗੰਜੀ ਪਿੰਡ ਦੇ 179 ਲਾਭਪਾਤਰੀਆਂ ਵਿਚੋਂ 30 ਲਾਭਪਾਤਰੀਆਂ ਨੂੰ 4,15, 579 ਰੁਪਏ ਤੇ ਪਿੰਡ ਗੰਜਾ ਦੇ 160 ਲਾਭਪਾਤਰੀਆਂ ਵਿਚੋਂ 20 ਲਾਭਪਾਤਰੀਆਂ ਨੂੰ 4,05,762 ਲੱਖ ਰੁਪਏ ਵੰਡੇ ਗਏ ਹਨ | ਇਸ ਤਰ੍ਹਾਂ ਅੱਜ ਤਿੰਨ ਪਿੰਡਾਂ ਦੇ ਕੁੱਲ 75 ਲਾਭਪਾਤਰੀਆਂ ਨੂੰ 12, 38, 241 ਰੁਪਏ ਵੰਡੇ ਗਏ ਹਨ |

ਪਿਛਲੀ ਖ਼ਬਰ 350ਵੇਂ ਸ਼ਹੀਦੀ ਦਿਹਾੜੇ ਨੰੂ ਸਮਰਪਿਤ ਨੈਤਿਕ ਸਿੱਖਿਆ ਪ੍ਰੀਖਿਆ ਦਾ ਸਫਲ ਆਯੋਜਨ ਅਗਲੀ ਖ਼ਬਰ ਬਟਾਲਾ ਦੀ ਮੱਲ੍ਹੀ ਮਾਰਕਿਟ 'ਚ ਗੋਲੀ ਚੱਲਣ ਦੇ ਮਾਮਲੇ 'ਚ 5 ਗਿ੍ਫ਼ਤਾਰ-2 ਫਰਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।