13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਭੋਗ 'ਤੇ ਵਿਸ਼ੇਸ਼-ਬਲਕਾਰ ਸਿੰਘ ਕੋਟ ਬੁੱਢਾ <br/>

ਅਜੀਤ ਡੈਸਕ 20-10-2025
ਡੇਹਰੀਵਾਲ ਦਰੋਗਾ-ਬੀਤੇ ਦਿਨੀਂ ਗੁਰੂ ਚਰਨਾਂ 'ਚ ਜਾ ਬਿਰਾਜੇ ਪਿੰਡ ਕੋਟ ਬੁੱਢਾ ਦੇ ਸਾਬਕਾ ਸਰਪੰਚ ਬਲਕਾਰ ਸਿੰਘ ਦਾ ਜਨਮ ਮਾਤਾ ਅਮਰ ਕੌਰ ਦੀ ਕੁੱਖੋਂ ਪਿਤਾ ਸੋਹਣ ਸਿੰਘ ਦੇ ਘਰ ਸੰਨ 1950 'ਚ ਪਿੰਡ ਕੋਟ ਬੁੱਢਾ ਦੇ ਜਿਮੀਂਦਾਰ ਪਰਿਵਾਰ 'ਚ ਹੋਇਆ | ਉਨ੍ਹਾਂ ਨੇ ਮੁੱਢਲੀ ਸਿੱਖਿਆ ਪਿੰਡ ਡੇਹਰੀਵਾਲ ਦਰੋਗਾ ਦੇ ਸਰਕਾਰੀ ਸਕੂਲ ਤੋਂ ਕੀਤੀ | ਉਪਰੰਤ ਸਿੱਖ ਨੈਸ਼ਨਲ ਕਾਲਜ ਕਾਦੀਆਂ ਤੋਂ ਬੀ.ਏ. ਦੀ ਉਚੇਰੀ ਸਿੱਖਿਆ ਲਈ | ਉਨ੍ਹਾਂ ਦਾ ਵਿਆਹ ਸ੍ਰੀਮਤੀ ਪਿਆਰ ਕੌਰ ਪੁੱਤਰੀ ਮੋਹਨ ਸਿੰਘ ਵਾਸੀ ਨਾਨੋਵਾਲ ਜੀਂਦੜ ਨਾਲ ਹੋਇਆ | ਉਪਰੰਤ ਇਨ੍ਹਾਂ ਦੇ ਘਰ 4 ਪੁੱਤਰਾਂ ਨੇ ਜਨਮ ਲਿਆ | ਬਲਕਾਰ ਸਿੰਘ ਕੋਟ ਬੁੱਢਾ ਲੰਬਾ ਸਮਾਂ ਸ਼ੋ੍ਰਮਣੀ ਅਕਾਲੀ ਦਲ 'ਚ ਸਵਰਗੀ ਜਥੇਦਾਰ ਉਜਾਗਰ ਸਿੰਘ ਸੇਖਵਾਂ ਅਤੇ ਸਵਰਗੀ ਜਥੇ. ਸੇਵਾ ਸਿੰਘ ਸੇਖਵਾਂ ਨਾਲ ਵਿਚਰਦੇ ਰਹੇ | ਉਹ 1998 ਤੋਂ 2003 ਤੱਕ ਪਿੰਡ ਦੇ ਸਰਪੰਚ ਵੀ ਰਹੇ | ਇਸ ਦੌਰਾਨ ਉਨ੍ਹਾਂ ਦੇ ਪਿੰਡ ਦੇ ਕਈ ਅਹਿਮ ਕਾਰਜ ਕਰਵਾਏ | ਉਨ੍ਹਾਂ ਨੇ ਆਪਣੇ ਪੁੱਤਰਾਂ ਨੂੰ ਚੰਗੀ ਸਿੱਖਿਆ ਦਿਵਾਈ, ਜੋ ਚੰਗੇ ਕਾਰੋਬਾਰਾਂ 'ਚ ਲੱਗੇ ਹੋਏ ਹਨ | ਬਲਕਾਰ ਸਿੰਘ 50 ਸਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹੇ | ਬਲਕਾਰ ਸਿੰਘ ਨੇ ਆਪਣਾ ਕਰੋਬਾਰ ਕੈਨੇਡਾ ਵਿਚ ਆਲਵੇ ਟਰੱਕ ਐਂਡ ਟਰੇਲਰ ਰਿਪੇਅਰ ਸਥਾਪਿਤ ਕੀਤਾ | ਇਸ ਦੇ ਨਾਲ-ਨਾਲ ਡੇਹਰੀਵਾਲ ਦਰੋਗਾ ਵਿਚ ਐਮ.ਐਚ. ਫਿਿਲੰਗ ਸਟੇਸ਼ਨ ਕੋਟ ਬੁੱਢਾ ਵੀ ਲਗਾਇਆ | ਉਹ ਬਹੁਤ ਹੀ ਮਿੱਠ ਬੋਲੜੇ ਤੇ ਮਿਲਾਪੜੇ ਸੁਭਾਅ ਦੇ ਮਾਲਕ ਸਨ | ਜੀਵਨ ਦੇ ਚਾਲ ਚਲਦਿਆਂ ਉਹ 12 ਅਕਤੂਬਰ ਨੂੰ ਸਾਰਿਆਂ ਨੂੰ ਸਦੀਵੀਂ ਵਿਛੋੜਾ ਦੇ ਗਏ | ਉਨ੍ਹਾਂ ਨਮਿਤ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਿਤੀ 21 ਅਕਤੂਬਰ 2025 ਦਿਨ ਮੰਗਲਵਾਰ ਨੂੰ ਗ੍ਰਹਿ ਪਿੰਡ ਕੋਟ ਬੁੱਢਾ ਵਿਖੇ ਪੈਣ ਉਪਰੰਤ ਕੀਰਤਨ ਤੇ ਸ਼ਰਧਾਂਜਲੀ ਸਮਾਗਮ ਸਰਕਾਰੀ ਸਕੂਲ ਦੀ ਗਰਾਉਂਡ ਵਿਚ ਹੋਵੇਗਾ |
-ਹਰਦੀਪ ਸਿੰਘ ਸੰਧੂ

ਪਿਛਲੀ ਖ਼ਬਰ ਪਿੰਡ ਬਹਾਦਰ ਦੇ ਸਰਬਪੱਖੀ ਵਿਕਾਸ ਕਾਰਜਾਂ ਨੰੂ ਦਿੱਤੀ ਜਾਵੇਗੀ ਪਹਿਲ-ਸਰਪੰਚ ਸੁਰਜੀਤ ਸਿੰਘ <br/> ਅਗਲੀ ਖ਼ਬਰ 350ਵੇਂ ਸ਼ਹੀਦੀ ਦਿਹਾੜੇ ਨੰੂ ਸਮਰਪਿਤ ਨੈਤਿਕ ਸਿੱਖਿਆ ਪ੍ਰੀਖਿਆ ਦਾ ਸਫਲ ਆਯੋਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।