13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਪ੍ਰੇਮ ਪਬਲਿਕ ਸਕੂਲ ਵਿਖੇ ਪ੍ਰਦੂਸ਼ਣ ਰਹਿਤ ਦੀਵਾਲੀ ਪ੍ਰੋਗਰਾਮ ਕਰਵਾਇਆ

ਅਜੀਤ ਡੈਸਕ 20-10-2025
ਬਟਾਲਾ, 19 ਅਕਤੂਬਰ (ਸਤਿੰਦਰ ਸਿੰਘ)-ਪ੍ਰੇਮ ਪਬਲਿਕ ਸਕੂਲ ਕਾਹਨੂੰਵਾਨ ਰੋਡ ਸ਼ਾਂਤੀ ਨਗਰ ਬਟਾਲਾ ਵਿਖੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਪ੍ਰੋਗਰਾਮ ਕਰਵਾਇਆ, ਜਿਸ 'ਚ ਬੱਚਿਆਂ ਨੇ ਸਕਿੱਟ, ਡਾਂਸ, ਲੈਕਚਰ, ਮੋਨੋਐਕਟਿੰਗ, ਕੋਰੀਓਗ੍ਰਾਫ਼ੀ ਦੇ ਨਾਲ ਪ੍ਰੋਗਰਾਮ ਪੇਸ਼ ਕਰ ਕੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਪ੍ਰਣ ਕੀਤਾ | ਸਕੂਲ ਦੇ ਪਿ੍ੰਸੀਪਲ ਸ: ਤਜਿੰਦਰ ਸਿੰਘ ਪਦਮ ਨੇ ਬੱਚਿਆਂ ਨੂੰ ਦੀਵਾਲੀ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਤੇ ਪਟਾਕਿਆਂ ਤੋਂ ਗੁਰੇਜ਼ ਕਰਨ ਲਈ ਕਿਹਾ | ਇਸ ਮੌਕੇ ਤਕਦੀਰ ਸਿੰਘ ਪਦਮ, ਕਿਰਨਬੀਰ ਕੌਰ, ਇੰਚਾਰਜ ਹਰਪ੍ਰੀਤ ਕੌਰ, ਮਨਿੰਦਰਜੀਤ ਕੌਰ, ਜਸਵਿੰਦਰ ਕੌਰ, ਅਲੀਸ਼ਾ, ਇੰਦਰਪ੍ਰੀਤ ਕੌਰ, ਰਣਜੀਤ ਕੌਰ, ਕੁਲਵਿੰਦਰ ਕੌਰ ਕਲਸੀ, ਰਾਜਵਿੰਦਰ ਕੌਰ, ਸਿਮਰਨ ਕੌਰ, ਗੁਰਮੀਤ ਕੌਰ, ਬੰਧਨਾਂ, ਪਵਨਪ੍ਰੀਤ ਕੌਰ, ਸੁਖਵਿੰਦਰ ਕੌਰ, ਰਜਨੀ, ਬਿਕਰਮਜੀਤ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਧਾਰੋਵਾਲੀ ਸਕੂਲ ਵਿਚ ਸਿੱਖਿਆ ਸਮੱਗਰੀ ਵੰਡੀ ਅਗਲੀ ਖ਼ਬਰ ਰਮਨ ਬਹਿਲ ਵਲੋਂ 1 ਕਰੋੜ 67 ਲੱਖ ਰੁਪਏ ਦੀ ਲਾਗਤ ਨਾਲ ਗੁਰਦਾਸਪੁਰ ਹਲਕੇ ਦੀਆਂ ਸੰਪਰਕ ਸੜਕਾਂ ਦੇ ਨਿਰਮਾਣ ਕਾਰਜ ਸ਼ੁਰੂ ਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।