14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਸੁਖਮਨੀ ਇੰਟਰਨੈਸ਼ਨਲ ਸਕੂਲ ਵਿਖੇ ਬੱਚਿਆਂ ਨੂੰ ਪ੍ਰਦੂਸ਼ਣ ਰਹਿਤ ਹਰੀ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ <br/>

ਸੁਖਮਨੀ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਚਾਕਾਂਵਾਲੀ ਦੇ ਵਿਦਿਆਰਥੀ ਪ੍ਰਦੂਸ਼ਣ ਰਹਿਤ ਹਰੀ ਦੀਵਾਲੀ ਮਨਾਉਣ ਦਾ ਪ੍ਰਣ ਲੈਂਦੇ ਹੋਏ | ਤਸਵੀਰ : ਹੀਰਾ ਸਿੰਘ ਮਾਂਗਟ <br/> 20-10-2025
ਡੇਰਾ ਬਾਬਾ ਨਾਨਕ, 19 ਅਕਤੂਬਰ (ਹੀਰਾ ਸਿੰਘ ਮਾਂਗਟ)-ਅੱਜ ਸਵੇਰ ਦੀ ਪ੍ਰਾਥਨਾ ਸਭਾ ਵਿਚ ਸੁਖਮਨੀ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਚਾਕਾਂਵਾਲੀ ਵਿਖੇ ਸਵਰਗਵਾਸੀ ਸਵਿੰਦਰ ਸਿੰਘ ਦੇ ਪਾਏ ਹੋਏ ਪੂਰਨਿਆਂ 'ਤੇ ਚਲਦਿਆਂ ਸਕੂਲ ਦੇ ਐਮ.ਡੀ. ਸੁਰਿੰਦਰ ਕੌਰ ਦੀ ਹਾਜ਼ਰੀ ਵਿਚ ਪਿ੍ੰਸੀਪਲ ਸ੍ਰੀਮਤੀ ਰਜਨੀ ਬਾਲਾ ਨੇ ਬੱਚਿਆਂ ਨੂੰ ਦੀਵਾਲੀ ਦੇ ਤਿਉਹਾਰ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਬੱਚਿਆਂ ਨੂੰ ਪ੍ਰਦੂਸ਼ਣ ਰਹਿਤ ਹਰੀ ਦੀਵਾਲੀ ਮਨਾਉਣ ਦੀ ਪ੍ਰੇਰਨਾ ਦਿੱਤੀ | ਉਨ੍ਹਾਂ ਬੱਚਿਆਂ ਤੋਂ ਪਟਾਕੇ ਨਾ ਚਲਾਉਣ ਦਾ ਪ੍ਰਣ ਲਿਆ ਤੇ ਦੱਸਿਆ ਕਿ ਪਟਾਕੇ ਚਲਾਉਣ ਨਾਲ ਬਹੁਤ ਹੀ ਪ੍ਰਦੂਸ਼ਣ ਫੈਲਦਾ ਹੈ, ਜੋ ਅਨੇਕਾਂ ਬਿਮਾਰੀਆਂ ਨੂੰ ਜਨਮ ਦਿੰਦਾ ਹੈ | ਉਨ੍ਹਾਂ ਇਸ ਦੀਵਾਲੀ 'ਤੇ ਬੱਚਿਆਂ ਨੂੰ ਇਕ-ਇਕ ਬੂਟਾ ਲਗਾਉਣ ਲਈ ਵੀ ਕਿਹਾ | ਇਸ ਮੌਕੇ ਸਕੂਲ ਦਾ ਸਮੁੱਚਾ ਸਟਾਫ ਤੇ ਵੱਡੀ ਗਿਣਤੀ 'ਚ ਵਿਦਿਆਰਥੀ ਹਾਜ਼ਰ ਸਨ |

ਪਿਛਲੀ ਖ਼ਬਰ ਬੇਸਹਾਰਾ ਬਜ਼ੁਰਗ ਮਾਤਾ ਦੀ ਦਰਦਨਾਕ ਹਾਲਤ <br/> ਅਗਲੀ ਖ਼ਬਰ ਆਰ.ਆਰ. ਬਾਵਾ ਕਾਲਜ ਵਲੋਂ ਝੁੱਗੀ ਖੇਤਰ ਦੇ ਬੱਚਿਆਂ ਨਾਲ ਦੀਵਾਲੀ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।