15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਸਵਰਨ ਸਿੰਘ ਐਂਡ ਸੰਨਜ਼ ਮਠਾਰੂ ਪੇਂਟ ਸਟੋਰ ਵਿਖੇ ਵਿਸ਼ਵਕਰਮਾ ਦਿਵਸ ਮੌਕੇ ਸਮਾਗਮ <br/>

ਸਮਾਗਮ ਵਿਚ ਸ਼ਾਮਿਲ ਵਿਧਾਇਕ ਗੁਰਦੀਪ ਸਿੰਘ ਰੰਧਾਵਾ, ਹਰਦੀਪ ਸਿੰਘ ਮਠਾਰੂ, ਸਵਰਨ ਸਿੰਘ ਮਠਾਰੂ, ਹਰਦਿਆਲ ਸਿੰਘ ਮਠਾਰੂ ਤੇ ਹੋਰ ਸੰਗਤਾਂ | ਤਸਵੀਰ : ਪੁਰੇਵਾਲ <br/> 23-10-2025
ਕਲਾਨੌਰ, 22 ਅਕਤੂਬਰ (ਪੁਰੇਵਾਲ)-ਸਥਾਨਕ ਕਸਬੇ 'ਚ ਸਵਰਨ ਸਿੰਘ ਮਠਾਰੂ ਐਂਡ ਸੰਨਜ਼ ਹਰਦੀਪ ਸਿੰਘ ਮਠਾਰੂ ਪੇਂਟ ਸਟੋਰ ਵਿਖੇ ਬਾਬਾ ਵਿਸ਼ਵਕਰਮਾ ਜੀ ਦੀ ਯਾਦ 'ਚ ਧਾਰਮਿਕ ਸਮਾਗਮ ਕੀਤਾ ਗਿਆ, ਜਿਸ 'ਚ ਕਿਰਤੀਆਂ ਤੋਂ ਇਲਾਵਾ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵਿਸ਼ੇਸ ਤੌਰ 'ਤੇ ਹਾਜ਼ਰ ਰਹੇ | ਇਸ ਮੌਕੇ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਜਾਪ ਕੀਤੇ ਗਏ, ਉਪਰੰਤ ਭਾਈ ਲਖਵਿੰਦਰ ਸਿੰਘ, ਭਾਈ ਗੁਰਪ੍ਰੀਤ ਸਿੰਘ ਦੇ ਜਥੇ ਵਲੋਂ ਗੁਰਬਾਣੀ ਦੇ ਕੀਰਤਨ ਰਾਹੀਂ ਹਾਜ਼ਰੀ ਲਗਵਾਈ ਗਈ | ਉਪਰੰਤ ਭਾਈ ਹਰਪਾਲ ਸਿੰਘ ਦੇ ਕਵੀਸ਼ਰੀ ਜਥੇ ਵਲੋਂ ਪ੍ਰਮਾਤਮਾ ਦੀ ਮਹਿਮਾ ਦਾ ਗੁਣਗਾਣ ਕੀਤਾ ਗਿਆ | ਲੇਖਕ ਰਜਿੰਦਰ ਸਿੰਘ 'ਰਾਜ' ਵਲੋਂ ਵੀ ਬਾਬਾ ਵਿਸ਼ਵਕਰਮਾ ਦੀ ਕਵਿਤਾ ਬੋਲੀ ਗਈ | ਆਪਣੇ ਸੰਬੋਧਨ ਦੌਰਾਨ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਸੰਗਤਾਂ ਨੂੰ ਬਾਬਾ ਵਿਸ਼ਵਕਰਮਾ ਦੇ ਜਨਮ ਦਿਹਾੜੇ 'ਤੇ ਵਧਾਈ ਦਿੱਤੀ ਤੇ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਅੱਜ ਉਨ੍ਹਾਂ ਨੂੰ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ | ਇਸ ਮੌਕੇ 'ਤੇ ਸ: ਹਰਦੀਪ ਸਿੰਘ ਮਠਾਰੂ ਨੇ ਆਈਆਂ ਸੰਗਤਾਂ ਨੂੰ ਜੀ ਆਇਆ ਕਿਹਾ ਤੇ ਕਲਾਨੌਰ ਵਿਖੇ ਬਾਬਾ ਵਿਸ਼ਵਕਰਮਾਂ ਜੀ ਦੀ ਯਾਦ 'ਚ ਸਥਾਨ ਬਣਾਉਣ 'ਤੇ ਵਿਧਾਇਕ ਰੰਧਾਵਾ ਦਾ ਧੰਨਵਾਦ ਕੀਤਾ | ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ | ਇਸ ਮੌਕੇ 'ਤੇ ਹਰਦਿਆਲ ਸਿੰਘ ਮਠਾਰੂ, ਸਵਰਨ ਸਿੰਘ ਮਠਾਰੂ, ਹਰਦੀਪ ਸਿੰਘ ਮਠਾਰੂ, ਗੁਰਦੇਵ ਸਿੰਘ ਰੈਣੂ, ਦਵਿੰਦਰ ਸਿੰਘ ਰੈਣੂ, ਲੈਕ. ਗੁਰਮੀਤ ਸਿੰਘ ਬਾਜਵਾ, ਦਲਜੀਤ ਸਿੰਘ ਸੱਭਰਵਾਲ, ਪ੍ਰਧਾਨ ਕੁਲਵਿੰਦਰ ਸਿੰਘ ਕਾਹਲੋਂ, ਗੁਰਦੀਪ ਸਿੰਘ ਬੋਹੜਵਡਾਲਾ, ਰੇਸ਼ਮ ਸਿੰਘ, ਜਰਨੈਲ ਸਿੰਘ ਬਾਬਾ, ਚੈਂਚਲ ਕੁਮਾਰ ਅਗਰਵਾਲ, ਮਨਦੀਪ ਸਿੰਘ ਬੁਲਾਰੀਆ, ਇੰਦਰ ਕੁਮਾਰ ਭਾਰਲ, ਹਰਪ੍ਰੀਤ ਸਿੰਘ, ਗੁਰਮੇਜ ਸਿੰਘ ਪੱਡਾ, ਬਲਦੇਵ ਸਿੰਘ ਪੈੜੂਵਾਲ, ਤਰਨਜੋਤ ਸਿੰਘ ਮਠਾਰੂ, ਇੰਦਰ ਸਿੰਘ ਦਿਓਲ, ਦਰਸ਼ਨ ਸਿੰਘ ਰਾਗੀ, ਪਰਮਿੰਦਰਜੀਤ ਕੌਰ, ਸਹਿਜਪ੍ਰੀਤ ਸਿੰਘ ਆਦਿ ਸੰਗਤਾਂ ਹਾਜ਼ਰ ਰਹੀਆਂ |

ਪਿਛਲੀ ਖ਼ਬਰ ਟਰਾਲੀ ਹੇਠਾਂ ਆਉਣ ਕਾਰਨ ਸਕੂਟਰੀ ਸਵਾਰ ਔਰਤ ਦੀ ਮੌਤ ਅਗਲੀ ਖ਼ਬਰ ਮੋਟਰਸਾਈਕਲਾਂ ਦੀ ਟੱਕਰ ਵਿਚ ਜ਼ਖ਼ਮੀ ਹੋਏ ਨੌਜਵਾਨ ਦੀ ਹਸਪਤਾਲ 'ਚ ਮੌਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।