ਧਾਰੀਵਾਲ, 22 ਅਕਤੂਬਰ (ਸਵਰਨ ਸਿੰਘ)-ਸਥਾਨਕ ਲਿਟਲ ਫਲਾਵਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਧਾਰੀਵਾਲ ਦੇ ਸੀਨੀਅਰ ਕਲਾਸਾਂ ਦੇ ਵਿਦਿਆਰਥੀਆਂ ਦੇ 5 ਰੋਜ਼ਾ ਵਿੱਦਿਅਕ ਟੂਰ ਡਾਇਰੈਕਟਰ ਫਾਦਰ ਜੋਸ਼ ਪਡਿਆਟੀ ਦੇ ਦਿਸ਼ਾ-ਨਿਰਦੇਸ਼ਾਂ ਤੇ ਪਿ੍ੰਸੀਪਲ ਸਿਸਟਰ ਦਿਵਿਆ ਦੀ ਅਗਵਾਈ ਵਿਚ ਰਾਜਸਥਾਨ ਗਿਆ | ਦੱਸਣਯੋਗ ਹੈ ਵਿਦਿਆਰਥੀਆਂ ਨੂੰ ਜੈਪੁਰ (ਪਿੰਕ ਸਿਟੀ), ਪੁਸਕਰ, ਜੋਧਪੁਰ, ਬੀਕਾਨੇਰ ਦੀਆਂ ਇਤਿਹਾਸਕ ਇਮਾਰਤਾਂ, ਸਥਾਨ ਤੇ ਰਾਜਸਥਾਨ ਸੱਭਿਆਚਾਰਕ ਕਲਾਕ੍ਰਿਤੀਆਂ ਆਦਿ ਨੂੰ ਦਿਖਾਇਆ ਗਿਆ | ਇਨ੍ਹਾਂ ਇਮਾਰਤਾਂ ਦੀ ਇਤਿਹਾਸਕ ਮਹੱਤਤਾ ਤੋਂ ਵੀ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ, ਜਿਸ ਵਿਚ ਕਿਲ੍ਹਾ ਜੋਧਪੂਰ, ਜੈਪੁਰ ਕਿਲ੍ਹਾ, ਉਬੇਦ ਭਵਨ ਮਹਿਲ ਆਦਿ ਸ਼ਾਮਿਲ ਹਨ | ਇਸ ਮੌਕੇ ਪਿ੍ੰਸੀਪਲ ਸਿਸਟਰ ਦਿਵਿਆ ਤੋਂ ਇਲਾਵਾ ਨਾਰਮਨ ਇਜੈਕੀਅਲ, ਰਜਿੰਦਰ ਕੁਮਾਰ ਜੰਬਾ, ਸੁਦਰਸ਼ਨ, ਨੇਹਾ ਚੋਪੜਾ, ਮੱਧੂ ਕਾਲੀਆ, ਨਿਧੀ ਜੌਹਰ, ਪੂਨਮਜੀਤ ਕੌਰ ਮਾਂਗਟ, ਨਵਨੀਤ ਕੌਰ, ਸਿਫ਼ਾਲੀ ਨੰਦਾ, ਰੇਖਾ ਸ਼ਰਮਾ ਵੀ ਸ਼ਾਮਿਲ ਸਨ |