ਬਟਾਲਾ, 22 ਅਕਤੂਬਰ (ਸਤਿੰਦਰ ਸਿੰਘ)-ਬਾਬਾ ਬੁੱਢਾ ਸਾਹਿਬ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਉਗਰੇਵਾਲ ਵਿਖੇ ਹਫ਼ਤਾਵਰੀ ਗਤੀਵਿਧੀ ਕਰਵਾਈ ਗਈ | ਇਸ ਹਫ਼ਤਾਵਾਰੀ ਗਤੀਵਿਧੀ 'ਚ ਦੀਵਾਲੀ ਤੇ ਬੰਦੀ ਛੋੜ ਦਿਵਸ ਮਨਾਇਆ ਗਿਆ | ਇਹ ਦਿਵਸ ਬਹੁਤ ਹੀ ਸਾਦੇ ਤੇ ਸਰਲ ਢੰਗ ਨਾਲ ਮਨਾਇਆ ਗਿਆ | ਇਸ 'ਚ ਪਹਿਲੀ ਤੋਂ 10ਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ | ਪਹਿਲੀ ਤੋਂ ਲੈ ਕੇ ਦੂਜੀ ਜਮਾਤ ਦੇ ਵਿਦਿਆਰਥੀਆਂ ਵਲੋਂ ਚੰਗੀਆਂ ਆਦਤਾਂ ਬਾਰੇ ਇਕ ਗਤੀਵਿਧੀ ਕੀਤੀ ਗਈ, ਜਿਸ 'ਚ ਵਿਦਿਆਰਥੀਆਂ ਵਲੋਂ ਇਹ ਦੱਸਿਆ ਗਿਆ ਕਿ ਸਾਨੂੰ ਗਲਤੀ ਹੋਣ 'ਤੇ ਕਿਸੇ ਕੋਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ ਤੇ ਕਿਸੇ ਕੋਲੋਂ ਚੀਜ਼ ਮਿਲਣ 'ਤੇ ਸਾਨੂੰ ਉਸ ਦਾ 'ਧੰਨਵਾਦ' ਕਰਨਾ ਚਾਹੀਦਾ ਹੈ, ਅਗਰ ਕਿਸੇ ਕੋਲੋਂ ਚੀਜ਼ ਮੰਗਣੀ ਹੋਵੇ ਤਾਂ ਸਾਨੂੰ 'ਕਿ੍ਪਾ ਕਰ ਕੇ' ਕਹਿਣਾ ਚਾਹੀਦਾ ਹੈ | ਇਨ੍ਹਾਂ ਸ਼ਬਦਾਂ ਦੀ ਵਰਤੋਂ ਕਰਕੇ ਅਸੀਂ ਆਪਣੀ ਜ਼ਿੰਦਗੀ ਨੂੰ ਸਿਰਜਨਾਤਮਕ ਜਿੰਦਗੀ ਕਹਿ ਸਕਦੇ ਹਾਂ | ਇਸ ਗਤੀਵਿਧੀ ਦਾ ਮਕਸਦ ਬੱਚਿਆਂ ਨੂੰ ਇਕ ਚੰਗੀ ਜੀਵਨ ਸੇਧ ਦੇਣਾ ਸੀ | ਦੂਸਰੀ ਤੋਂ ਲੈ ਕੇ 10ਵੀਂ ਜਮਾਤ ਦੇ ਬੱਚਿਆਂ ਨੇ ਬੰਦੀ ਛੋੜ ਦਿਵਸ ਤੇ ਦੀਵਾਲੀ ਨਾਲ ਸੰਬੰਧਿਤ ਬਹੁਤ ਹੀ ਸੋਹਣੇ ਕਾਰਡ ਤੇ ਚਾਰਟ ਬਣਾਏ | ਵਿਦਿਆਰਥੀਆਂ ਵਲੋਂ ਬਹੁਤ ਹੀ ਸੋਹਣੇ ਢੰਗ ਨਾਲ ਬੰਦੀ ਛੋੜ ਦਿਵਸ ਨੂੰ ਸਮਰਪਿਤ ਸ਼ਬਦ ਗਾਇਨ, ਕਵਿਤਾ, ਭਾਸ਼ਣ ਤੇ ਕਵਿਸ਼ਰੀ ਗਾਇਨ ਕੀਤੀ ਗਈ | ਵਿਦਿਆਰਥੀਆਂ ਦਾ ਕਹਿਣਾ ਸੀ ਕਿ ਸਾਨੂੰ ਹਮੇਸ਼ਾ ਹੀ ਇਸੇ ਤਰ੍ਹਾਂ ਦੀਵਾਲੀ ਮਨਾਉਣੀ ਚਾਹੀਦੀ ਹੈ | ਕੁਝ ਵਿਦਿਆਰਥੀਆਂ ਨੇ ਬੰਦੀ ਛੋੜ ਦਿਵਸ ਤੇ ਦੀਵਾਲੀ ਦਾ ਇਤਿਹਾਸ ਵੀ ਸਾਂਝਾ ਕੀਤਾ | ਇਸ ਮੌਕੇ ਮੈਡਮ ਅਮਰਜੋਤ ਕੌਰ, ਲਵਜੀਤ ਕੌਰ, ਅੰਮਿ੍ਤਪਾਲ ਕੌਰ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |