ਗੁਰਦਾਸਪੁਰ, 22 ਅਕਤੂਬਰ (ਪੰਕਜ ਸ਼ਰਮਾ)-ਵਿਸ਼ਵਕਰਮਾ ਦਿਵਸ ਮੌਕੇ ਗੁਰਦਾਸਪੁਰ ਦੇ ਕਾਰੋਬਾਰੀਆਂ ਤੇ ਕਾਰੀਗਰਾਂ ਨੇ ਆਪਣੇ ਸੰਦਾਂ ਤੇ ਮਸ਼ੀਨਾਂ ਦੀ ਪੂਜਾ ਕੀਤੀ | ਇਸ ਮੌਕੇ ਸ੍ਰੀ ਕਿ੍ਸ਼ਨ ਕਾਰ ਮਾਰਕਿਟ ਦੇ ਵਿਨੀਤ ਕੁਮਾਰ ਨੇ ਦੱਸਿਆ ਕਿ ਇਹ ਦਿਨ ਭਗਵਾਨ ਵਿਸ਼ਵਕਰਮਾ ਦੇ ਜਨਮ ਦਿਵਸ ਨੂੰ ਦਰਸਾਉਂਦਾ ਹੈ, ਜਿਨ੍ਹਾਂ ਨੂੰ ਉਸਾਰੀ ਤੇ ਸਿ੍ਸ਼ਟੀ ਦੇ ਦੇਵਤਾ ਮੰਨਿਆ ਜਾਂਦਾ ਹੈ | ਪੂਜਾ ਦੌਰਾਨ ਕਾਰੋਬਾਰੀਆਂ ਨੇ ਆਪਣੇ ਸੰਦਾਂ ਤੇ ਮਸ਼ੀਨਾਂ ਨੂੰ ਸਜਾਇਆ, ਉਨ੍ਹਾਂ ਦੀ ਪੂਜਾ ਕੀਤੀ ਤੇ ਆਪਣੇ ਕੰਮ ਵਿਚ ਸਫਲਤਾ ਅਤੇ ਤਰੱਕੀ ਲਈ ਪ੍ਰਾਰਥਨਾ ਕੀਤੀ | ਇਸ ਮੌਕੇ ਨੂੰ ਮਨਾਉਣ ਲਈ ਵੱਖ-ਵੱਖ ਥਾਵਾਂ 'ਤੇ ਲੰਗਰ ਅਤੇ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤੇ ਗਏ | ਕਈ ਵਿਸ਼ਵਕਰਮਾ ਮੰਦਿਰਾਂ ਵਿਚ ਵਿਸ਼ੇਸ਼ ਪੂਜਾ ਵੀ ਕੀਤੀ ਗਈ ਤੇ ਲੋਕ ਆਸ਼ੀਰਵਾਦ ਲੈਣ ਲਈ ਮੰਦਿਰ ਗਏ | ਇਸ ਮੌਕੇ ਕਾਰੋਬਾਰੀ ਵਿਨੀਤ ਕੁਮਾਰ ਟੋਨੀ, ਮਨੀ ਵਾਲੀਆ, ਤਲਵਿੰਦਰ ਸਿੰਘ (ਸੈਂਡੀ), ਗਗਨ ਅਤੇ ਵਿਕਾਸ ਖੋਸਲਾ ਮੌਜੂਦ ਸਨ |