ਗੁਰਦਾਸਪੁਰ, 23 ਅਕਤੂਬਰ (ਅਸ਼ੋਕ ਸ਼ਰਮਾ)-ਦੀਵਾਲੀ ਦੇ ਤਿਉਹਾਰ ਮੌਕੇ ਹਰ ਚੀਜ਼ ਦੇ ਰੇਟ ਅਸਮਾਨੇ ਚੜ੍ਹ ਜਾਣ ਨਾਲ ਮਹਿੰਗਾਈ ਨੇ ਗਰੀਬ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ | ਖਾਸ ਕਰਕੇ ਇਸ ਵਾਰ ਬੇਮੌਸਮੀ ਬਰਸਾਤ ਕਾਰਨ ਸਬਜ਼ੀਆਂ ਤੇ ਫਲ ਖਰਾਬ ਹੋਣ ਕਰਕੇ ਇਨ੍ਹਾਂ ਦੇ ਭਾਅ ਕਾਫ਼ੀ ਚੜ ਗਏ ਹਨ ਤੇ ਲੋਕ ਇੰਨ੍ਹੇ ਮਹਿੰਗੇ ਫਲ ਖਰੀਦਣ ਤੋਂ ਅਸਮਰੱਥ ਹਨ | ਜਦੋਂ ਕਿ ਦੂਜੇ ਪਾਸੇ ਖੰਡ, ਤੇਲ, ਘਿਉ, ਦਾਲਾਂ 'ਚ ਕਾਫ਼ੀ ਤੇਜ਼ੀ ਹੋ ਗਈ ਹੈ, ਜੋ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਹਨ | ਹੁਣ ਲੋਕ ਜ਼ਿਆਦਾਤਰ ਆਲੂ, ਪਿਆਜ਼ ਖਰੀਦਣ ਲਈ ਮਜ਼ਬੂਰ ਹਨ | ਜਦੋਂ ਕਿ ਹਰੇ ਮਟਰ 200 ਰੁਪਏ ਕਿੱਲੋ, ਗੋਬੀ 80 ਰੁਪਏ ਕਿੱਲੋ, ਸ਼ਿਮਲਾ ਮਿਰਚ 120 ਰੁਪਏ ਕਿੱਲੋ, ਬਤਾਊਾ 60 ਰੁਪਏ ਕਿੱਲੋ ਅਤੇ ਭਿੰਡੀ, ਗਾਜਰ ਤੇ ਮੂਲੀ ਵੀ ਕਾਫ਼ੀ ਮਹਿੰਗੀਆਂ ਬਾਜ਼ਾਰ ਵਿਚ ਵਿੱਕ ਰਹੀਆਂ ਹਨ | ਇਸ ਪਾਸੇ ਪੰਜਾਬ ਸਰਕਾਰ ਦਾ ਧਿਆਨ ਨਾ ਹੋਣ ਕਰਕੇ ਲੋਕ ਕਾਫ਼ੀ ਚਿੰਤਾ 'ਚ ਨਜ਼ਰ ਆ ਰਹੇ ਹਨ | ਦਿਹਾਤੀ ਖੇਤਰ ਦੀਆਂ ਸਮਾਜ ਸੇਵੀ ਜਥੇਬੰਦੀਆਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਰੇਟਾਂ 'ਚ ਹੋਏ ਅਥਾਹ ਵਾਧੇ ਬਾਰੇ ਅਹਿਮ ਵਿਚਾਰ ਕਰਨ ਦੀ ਲੋੜ ਹੈ | ਜਿਸ ਨਾਲ ਗਰੀਬ ਲੋਕ ਤੇ ਆਮ ਜਨਤਾ ਫਲ, ਸਬਜ਼ੀਆਂ ਅਤੇ ਦਾਲਾਂ ਸਮੇਤ ਰੇਟਾਂ 'ਚ ਖਰੀਦ ਕਰਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰ ਸਕਣ |