ਧਾਰੀਵਾਲ, 23 ਅਕਤੂਬਰ (ਜੇਮਸ ਨਾਹਰ)-ਸਰਾਫੀਨ ਸੱਭਰਵਾਲ ਮਨਿਸਟਰੀ ਵਲੋਂ ਪਿੰਡ ਤਰੀਜਾ ਨਗਰ ਧਾਰੀਵਾਲ 'ਚ ਵਿਸ਼ਾਲ ਮਸੀਹ ਸੰਮੇਲਨ ਕਰਵਾਇਆ ਗਿਆ, ਜਿਸ 'ਚ ਪਾਸਟਰ ਸਰਾਫੀਨ ਸੱਭਰਵਾਲ ਵਲੋਂ ਪਵਿੱਤਰ ਬਾਈਬਲ ਰਾਹੀਂ ਸੰਗਤਾਂ ਨਾਲ ਵਚਨਾਂ ਦੀ ਸਾਂਝ ਪਾਈ ਗਈ | ਇਸ ਤੋਂ ਇਲਾਵਾ ਵਰਸ਼ੀਪੁਰ ਬੋਬੀ ਸਾਹਿਬ ਤੇ ਗੋਸਪਲ ਸਿੰਗਰ ਕਿਰਨ ਸੱਭਰਵਾਲ ਨੇ ਆਪਣੇ ਮਸੀਹ ਭਜਨਾਂ ਰਾਹੀਂ ਪ੍ਰਭੂ ਯਿਸੂ ਮਸੀਹ ਜੀ ਦੀ ਮਹਿਮਾ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਕਨਵੈਨਸ਼ਨ ਦੌਰਾਨ ਗ੍ਰੇਸਫੁੱਲ ਐਂਡ ਜੌਇਸ ਫਾਉਂਡੇਸ਼ਨ ਤੇ ਵੈਲਫੇਅਰ ਸੁਸਾਇਟੀ ਦੁਆਰਾ ਜਿਨ੍ਹਾਂ ਲੋਕਾਂ ਕੋਲ ਪੜ੍ਹਨ ਲਈ ਬਾਈਬਲ ਨਹੀਂ ਸਨ, ਉਨ੍ਹਾਂ ਨੂੰ ਮੁਫ਼ਤ ਬਾਈਬਲ ਵੀ ਭੇਟ ਕੀਤੀਆਂ ਗਈਆਂ | ਇਸ ਮੌਕੇ ਉੱਘੇ ਵਾਤਾਵਰਨ ਪ੍ਰੇਮੀ ਤੇ ਸਮਾਜ ਸੇਵੀ ਡਾਕਟਰ ਐੱਸ. ਯੂਸਫ, ਪ੍ਰਧਾਨ ਬ੍ਰਦਰ ਜੌਇਸ ਮੱਟੂ, ਉਪ ਪ੍ਰਧਾਨ ਡਾ. ਹੈਪੀ ਵਿਨਸੈਂਟ ਆਦਿ ਸੰਗਤਾਂ ਵੱਡੀ ਗਿਣਤੀ 'ਚ ਹਾਜ਼ਰ ਸਨ |