28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਬਾਬਾ ਸੁਧਾ ਸਿੰਘ ਸਪੋਰਟਸ ਅਕੈਡਮੀ ਦੇ ਵਿਦਿਆਰਥੀਆਂ ਨੂੰ ਸਾਬਕਾ ਸਰਪੰਚ ਹਰਜਿੰਦਰ ਸਿੰਘ ਨੇ ਵੰਡੀਆਂ ਖੇਡ ਕਿੱਟਾਂ <br/>

ਵਿਦਿਆਰਥੀਆਂ ਨੂੰ ਖੇਡ ਕਿੱਟਾਂ ਵੰਡਦੇ ਸਾਬਕਾ ਸਰਪੰਚ ਹਰਜਿੰਦਰ ਸਿੰਘ, ਸਰਪੰਚ ਨਿਰਵੈਰ ਸਿੰਘ ਤੇ ਹੋਰ | ਤਸਵੀਰ : ਬੰਮਰਾਹ <br/> 24-10-2025
ਘੁਮਾਣ, 23 ਅਕਤੂਬਰ (ਬੰਮਰਾਹ)-ਕਸਬਾ ਘੁਮਾਣ ਦੇ ਨਜ਼ਦੀਕ ਪਿੰਡ ਦਕੋਹਾ ਵਿਖੇ ਬਾਬਾ ਸੁਧਾ ਸਿੰਘ ਸਪੋਰਟਸ ਅਕੈਡਮੀ, ਜਿਸ ਨੂੰ ਸਾਬਕਾ ਸਰਪੰਚ ਤੇ ਸਰਕਲ ਪ੍ਰਧਾਨ ਹਰਜਿੰਦਰ ਸਿੰਘ ਦਕੋਹਾ ਚਲਾ ਰਹੇ ਹਨ, ਇਸ ਅਕੈਡਮੀ 'ਚ ਪਿਛਲੇ 7 ਸਾਲਾਂ ਤੋਂ ਵਿਦਿਆਰਥੀਆਂ ਨੂੰ ਖੇਡ ਮੈਦਾਨ 'ਚ ਖੇਡਣ ਦੀ ਚਿਣਗ ਪੈਦਾ ਕੀਤੀ, ਜਿਸ ਨਾਲ ਛੋਟੇ ਤੇ ਵੱਡੇ ਵਿਦਿਆਰਥੀ ਇਥੇ ਹਰਜਿੰਦਰ ਸਿੰਘ ਦਕੋਹਾ ਦੀ ਅਗਵਾਈ ਵਿਚ ਖੇਡਾਂ 'ਚ ਸਿੱਖਿਆ ਹਾਸਲ ਕਰ ਰਹੇ ਹਨ | ਇਨ੍ਹਾਂ ਵਿਦਿਆਰਥੀਆਂ ਨੂੰ ਸਮੇਂ-ਸਮੇਂ 'ਤੇ ਵਧੀਆ ਖੁਰਾਕ, ਖਾਣਾ-ਪੀਣਾ ਤੇ ਖੇਡਣ ਲਈ ਕਿੱਟਾਂ ਦਿੱਤੀਆਂ ਜਾ ਰਹੀਆਂ ਹਨ | ਇਨ੍ਹਾਂ ਖਿਡਾਰੀਆਂ ਲਈ ਬੰਦੀ ਛੋੜ ਦਿਵਸ 'ਤੇ ਖੇਡ ਕਿੱਟਾਂ ਵੰਡੀਆਂ ਗਈਆਂ | ਹਰਜਿੰਦਰ ਸਿੰਘ ਦਕੋਹਾ ਖੁਦ ਵੀ ਕਬੱਡੀ ਦੇ ਖਿਡਾਰੀ ਰਹੇ ਹਨ ਤੇ ਹਰ ਖੇਡ ਮੇਲੇ 'ਚ ਉਨ੍ਹਾਂ ਦੀ ਸ਼ਮੂਲੀਅਤ ਰਹਿੰਦੀ ਹੈ | ਇਸ ਸ਼ਾਲਾਘਾਯੋਗ ਉਪਰਾਲੇ ਕਰਕੇ ਕਈ ਨੌਜਵਾਨ ਫੌਜ ਵਿਚ ਭਰਤੀ ਹੋਏ ਤੇ ਕਈਆਂ ਨੂੰ ਸੂਬਾ ਪੱਧਰ 'ਤੇ ਖੇਡਣ ਦਾ ਮੌਕਾ ਮਿਲਿਆ | ਇਸ ਮੌਕੇ ਪਿੰਡ ਦਕੋਹਾ ਦੇ ਸਰਪੰਚ ਨਿਰਵੈਰ ਸਿੰਘ ਨੇ ਸਾਬਕਾ ਸਰਪੰਚ ਦੇ ਕਾਰਜਾਂ ਦੀ ਭਰਪੂਰ ਸ਼ਾਲਾਘਾ ਕੀਤੀ | ਇਸ ਮੌਕੇ ਮੈਂਬਰ ਪੰਚਾਇਤ ਠੇਕੇਦਾਰ ਸਤਿੰਦਰ ਸਿੰਘ, ਕੈਪਟਨ ਜਸਵੰਤ ਸਿੰਘ, ਸਿਕੰਦਰ ਸਿੰਘ ਬੰਟੀ ਦਕੋਹਾ, ਪ੍ਰਤਾਪ ਸਿੰਘ, ਗੁਰਮੇਲ ਸਿੰਘ, ਜੋਬਨਜੀਤ ਸਿੰਘ, ਰਵੀ ਦਕੋਹਾ, ਕਬੱਡੀ ਖਿਡਾਰੀ ਪੱਟੂ ਦਕੋਹਾ, ਰਣਜੀਤ ਸਿੰਘ, ਐਨਆਰਆਈ ਵੀਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਲਾਰੈਂਸ ਇੰਟਰਨੈਸ਼ਨਲ ਸਕੂਲ 'ਚ ਦੀਵਾਲੀ ਦਾ ਤਿਉਹਾਰ ਮਨਾਇਆ <br/> ਅਗਲੀ ਖ਼ਬਰ ਸਵਾਮੀ ਸਰੂਪਾਨੰਦ ਜੀ ਦੀ ਯਾਦ 'ਚ ਸਾਲਾਨਾ ਬਰਸੀ ਪਿੰਡ ਨਵਾਂ ਬੱਲੜਵਾਲ ਵਿਖੇ 26 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।