ਪਠਾਨਕੋਟ, 23 ਅਕਤੂਬਰ (ਸੰਧੂ)-ਮਾਂ ਸਰਸਵਤੀ ਕਲੱਬ ਪਠਾਨਕੋਟ ਨੇ ਅਮਿਤ ਕਨੌਜੀਆ ਦੀ ਪ੍ਰਧਾਨਗੀ ਹੇਠ ਇਕ ਵਿਸ਼ਾਲ ਮਹਾਂਮਾਈ ਜਾਗਰਨ ਤੇ ਭੰਡਾਰਾ ਆਯੋਜਿਤ ਕੀਤਾ | ਕਲੱਬ ਦੇ ਮੈਂਬਰਾਂ ਨੇ ਪਹਿਲਾਂ ਸਵੇਰੇ ਹਵਨ ਯੱਗ 'ਚ ਅਹੂਤੀਆਂ ਪਾ ਕੇ ਮਹਾਂਮਾਈ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਇਸ ਤੋਂ ਬਾਅਦ ਇਕ ਵਿਸ਼ਾਲ ਭੰਡਾਰਾ ਆਯੋਜਿਤ ਕੀਤਾ ਗਿਆ | ਸ਼ਾਮ ਨੂੰ ਇਕ ਵਿਸ਼ਾਲ ਮਹਾਂਮਾਈ ਜਾਗਰਨ ਆਯੋਜਿਤ ਕੀਤਾ ਗਿਆ | ਜਿਸ 'ਚ ਜਲ ਸਰੋਤ ਵਿਭਾਗ ਦੇ ਸਾਬਕਾ ਨਿਗਰਾਨ ਇੰਜੀਨੀਅਰ ਤੇ ਪ੍ਰਸਿੱਧ ਕਵੀ ਨਰੇਸ਼ ਮਹਾਜਨ ਨਿਰਗੁਣ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਤੇ ਕਲੱਬ ਮੈਂਬਰਾਂ ਦੁਆਰਾ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ | ਮਹਿਮਾਨ ਨਰੇਸ਼ ਮਹਾਜਨ ਨਿਰਗੁਣ ਨੇ ਰਿਬਨ ਕੱਟ ਕੇ ਜਾਗਰਨ ਦਾ ਉਦਘਾਟਨ ਕੀਤਾ | ਜਗਰਾਤੇ ਵਿਚ ਰਾਜ ਕੁਮਾਰ ਰਾਜੂ ਐਂਡ ਪਾਰਟੀ, ਅੰਮਿ੍ਤਸਰ ਅਤੇ ਸਾਗਰ ਐਂਡ ਪਾਰਟੀ ਨੇ ਮਹਾਂਮਾਈ ਨੂੰ ਸਮਰਪਿਤ ਸੁਰੀਲੇ ਭਜਨ ਗਾ ਕੇ ਸ਼ਰਧਾਲੂਆਂ ਨੂੰ ਮੰਤਰ ਮੁਗਧ ਕੀਤਾ | ਮੁੱਖ ਮਹਿਮਾਨ ਨਰੇਸ਼ ਮਹਾਜਨ ਨਿਰਗੁਣ ਨੇ ਕਿਹਾ ਕਿ ਸ਼ਹਿਰ ਵਿਚ ਅਜਿਹੇ ਧਾਰਮਿਕ ਪ੍ਰੋਗਰਾਮਾਂ ਦਾ ਆਯੋਜਨ ਸਮਾਜ ਤੇ ਨੌਜਵਾਨ ਪੀੜ੍ਹੀ ਵਿਚ ਧਾਰਮਿਕ ਭਾਵਨਾਵਾਂ ਪੈਦਾ ਕਰਦਾ ਹੈ ਤੇ ਜਿਸ ਤਰ੍ਹਾਂ ਨੌਜਵਾਨਾਂ ਨੇ ਮਹਾਂਮਾਈ ਜਾਗਰਨ ਦਾ ਆਯੋਜਨ ਕੀਤਾ, ਇਸ ਦੀ ਜਿੰਨ੍ਹੀ ਵੀ ਪ੍ਰਸ਼ੰਸਾ ਕੀਤੀ ਜਾਵੇ ਉਹ ਘੱਟ ਹੋਵੇਗੀ | ਇਸ ਮੌਕੇ ਕਲੱਬ ਮੈਂਬਰਾਂ ਨੇ ਮਹਿਮਾਨ ਨਰੇਸ਼ ਮਹਾਜਨ ਨਿਰਗੁਣ ਨੂੰ ਮਾਤਾ ਰਾਣੀ ਦੀ ਚੁੰਨੀ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਅਮਿਤ ਕਨੌਜੀਆ, ਦਰਪਨ ਕੁਮਾਰ, ਤਰੁਣ ਕਨੌਜੀਆ, ਅਸ਼ਵਨੀ ਕੁਮਾਰ ਲਾਡੀ, ਕਮਲ ਚੰਪੀ, ਨਿਸ਼ਚੇ, ਕੁਨਾਲ, ਸੰਜੀਵ ਸ਼ਰਮਾ, ਦੀਪੂ, ਕੁਨਾਲ ਕੁਮਾਰ ਆਦਿ ਹਾਜ਼ਰ ਸਨ |