28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਓਵਰਲੋਡ ਮਿੱਟੀ ਨਾਲ ਭਰੇ ਟਿੱਪਰ ਲੰਘਣ ਨਾਲ ਉੱਡਦੀ ਤੂੜ ਮਿੱਟੀ ਤੋਂ ਰਾਹਗੀਰ ਤੇ ਦੁਕਾਨਦਾਰ ਪ੍ਰੇਸ਼ਾਨ <br/>

ਓਵਰਲੋਡ ਮਿੱਟੀ ਨਾਲ ਭਰਿਆ ਟਿੱਪਰ ਸ਼ਾਮ ਸਮੇਂ ਥਰਿਆਲ ਚੌਕ 'ਚੋਂ ਲੰਘਦਾ ਹੋਇਆ | ਤਸਵੀਰ: ਮਹਿਰਾ <br/> 24-10-2025
ਮਾਧੋਪੁਰ, 23 ਅਕਤੂਬਰ (ਮਹਿਰਾ)-ਬੀਤੇ ਅਗਸਤ ਮਹੀਨੇ ਆਏ ਹਾੜ੍ਹਾਂ ਕਾਰਨ ਜਿੱਥੇ ਨਹਿਰਾਂ ਕਿਨਾਰੇ ਰੁੜ੍ਹ ਗਏ ਸੀ | ਜਿਨ੍ਹਾਂ ਦੀ ਮੁਰੰਮਤ ਦਾ ਕੰਮ ਜ਼ੋਰਾਂ ਨਾਲ ਚੱਲ ਰਿਹਾ ਹੈ | ਰੁੜੇ੍ਹ ਕਿਨਾਰਿਆਂ ਨੂੰ ਭਰਨ ਲਈ ਮਿੱਟੀ ਪਾਈ ਜਾ ਰਹੀ ਹੈ | ਜਿਸ ਕਾਰਨ ਮਾਧੋਪੁਰ ਡਿਫੈਂਸ ਰੋਡ ਤੇ ਸ਼ਾਹਪੁਰ ਕੰਢੀ ਸੜਕ 'ਤੇ ਸਾਰਾ ਦਿਨ ਕੰਪਨੀ ਦੇ ਟਰੱਕ ਟਿੱਪਰਾਂ ਦੇ ਆਉਣ-ਜਾਣ ਨਾਲ ਉੱਡਦੀ ਤੂੜ ਮਿੱਟੀ ਤੋਂ ਰਾਹਗੀਰ ਤੇ ਨੇੜੇ ਤੇੜੇ ਸੜਕ ਦੇ ਬਣੇ ਘਰਾਂ ਦੇ ਲੋਕ ਖ਼ਾਸੇ ਪ੍ਰੇਸ਼ਾਨ ਹਨ | ਉੱਥੇ ਹੀ ਰਾਣੀਪੁਰ, ਭੱਬਰ ਤੇ ਘੋਹ ਆਦਿ ਦੇ ਰੋਜ਼ਾਨਾ ਖੇਤਾਂ 'ਚੋਂ ਮਿੱਟੀ ਲੈ ਕੇ ਜਾਂਦੇ ਓਵਰਲੋਡ ਮਿੱਟੀ ਨਾਲ ਭਰੀਆਂ ਟਿੱਪਰਾਂ ਲੰਘਣ ਨਾਲ ਉੱਡਦੀ ਤੂੜ ਮਿੱਟੀ ਤੋਂ ਮਾਧੋਪੁਰ ਤੋਂ ਡਿਫੈਂਸ ਰੋਡ ਕਿਨਾਰੇ ਰਹਿੰਦੇ ਲੋਕ ਤੇ ਦੁਕਾਨਦਾਰ ਪ੍ਰੇਸ਼ਾਨ ਹੋ ਰਹੇ ਹਨ | ਜਿਸ ਦੇ ਚੱਲਦੇ ਲੋਕਾਂ ਵਲੋਂ ਪ੍ਰਸ਼ਾਸਨ ਅਤੇ ਕੰਪਨੀ ਦੇ ਖ਼ਿਲਾਫ਼ ਰੋਸ ਜ਼ਾਹਿਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਖੇਤਰ ਵਿਚੋਂ ਸਾਰਾ ਦਿਨ ਮਿੱਟੀ ਨਾਲ ਭਰੇ ਟਿੱਪਰ ਤੇ ਟਰਾਲੀਆਂ ਤੇਜ਼ ਰਫ਼ਤਾਰ 'ਚ ਚੱਲਦੇ ਰਹਿੰਦੇ ਹਨ | ਜਿਸ ਨਾਲ ਸੜਕ ਟੁੱਟ ਚੁੱਕੀ ਹੈ ਤੇ ਉਨ੍ਹਾਂ ਸੜਕਾਂ 'ਤੇ ਇਨ੍ਹਾਂ ਗੱਡੀਆਂ ਦੇ ਆਉਣ ਜਾਣ ਨਾਲ ਕਾਫ਼ੀ ਧੂੜ ਮਿੱਟੀ ਉੱਡਦੀ ਹੈ | ਜਿਸ ਕਾਰਨ ਦੁਕਾਨਦਾਰ ਪੈਦਲ ਤੇ ਮੋਟਰਸਾਈਕਲ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਪੇਸ਼ ਆ ਰਹੀਆਂ ਹਨ | ਰਾਹਗੀਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਿੱਟੀ ਲਿਜਾਣ ਵਾਲੀ ਕੰਪਨੀ ਅਤੇ ਠੇਕੇਦਾਰਾਂ ਨੂੰ ਸੜਕਾਂ 'ਤੇ ਪਾਣੀ ਦੇ ਛਿੜਕਾਅ ਲਈ ਹੁਕਮ ਦਿੱਤੇ ਜਾਣ ਤਾਂ ਕਿ ਉਕਤ ਸੜਕ 'ਤੇ ਧੂੜ, ਮਿੱਟੀ ਨਾ ਉੱਡ ਸਕੇ ਅਤੇ ਰਾਹਗੀਰਾਂ ਨੂੰ ਪ੍ਰੇਸ਼ਾਨੀ ਪੇਸ਼ ਨਾ ਆਵੇ | ਉੱਥੇ ਹੀ ਲੋਕਾਂ ਨੇ ਇਹ ਵੀ ਕਿਹਾ ਕਿ ਖੇਤਰ 'ਚ ਮਿੱਟੀ ਦੀ ਨਾਜਾਇਜ਼ ਮਾਈਨਿੰਗ ਜ਼ੋਰਾਂ ਨਾਲ ਕੀਤੀ ਜਾ ਰਹੀ ਹੈ | ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ | ਇਸ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ |

ਪਿਛਲੀ ਖ਼ਬਰ ਮਾਂ ਸਰਸਵਤੀ ਕਲੱਬ ਪਠਾਨਕੋਟ ਵਲੋਂ ਜਾਗਰਣ ਤੇ ਭੰਡਾਰਾ <br/> ਅਗਲੀ ਖ਼ਬਰ ਪਠਾਨਕੋਟ 'ਚ ਵਿਸ਼ਵਕਰਮਾ ਜੈਅੰਤੀ ਉਤਸਵ ਧੂਮਧਾਮ ਨਾਲ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।