28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਪਠਾਨਕੋਟ 'ਚ ਵਿਸ਼ਵਕਰਮਾ ਜੈਅੰਤੀ ਉਤਸਵ ਧੂਮਧਾਮ ਨਾਲ ਮਨਾਇਆ <br/>

ਵਿਸ਼ਵਕਰਮਾ ਮੰਦਿਰ ਵਿਖੇ ਸਮਾਗਮ ਦੌਰਾਨ ਹਾਜ਼ਰ ਹਲਕਾ ਇੰਚਾਰਜ ਵਿਭੂਤੀ ਸ਼ਰਮਾ, 'ਆਪ' ਦੇ ਸੂਬਾ ਯੂਥ ਵਿੰਗ ਦੇ ਸੰਯੁਕਤ ਸਕੱਤਰ ਸੌਰਭ ਬਹਿਲ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ ਤੇ ਹੋਰ | ਤਸਵੀਰ: ਸੰਧੂ <br/> 24-10-2025
ਪਠਾਨਕੋਟ, 23 ਅਕਤੂਬਰ (ਸੰਧੂ)-ਅੱਜ ਪਠਾਨਕੋਟ ਦੇ ਵਿਸ਼ਵਕਰਮਾ ਮੰਦਿਰ ਵਿਖੇ 72ਵਾਂ ਸਾਲਾਨਾ ਵਿਸ਼ਵਕਰਮਾ ਜੈਯੰਤੀ ਉਤਸਵ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਸੈਂਕੜੇ ਸ਼ਰਧਾਲੂ ਤੇ ਸ਼ਹਿਰ ਵਾਸੀ ਭਗਵਾਨ ਵਿਸ਼ਵਕਰਮਾ ਤੋਂ ਫੁੱਲ ਚੜ੍ਹਾਉਣ ਤੇ ਅਸ਼ੀਰਵਾਦ ਪ੍ਰਾਪਤ ਕਰਨ ਲਈ ਇਕੱਠੇ ਹੋਏ | ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤੇ ਸੁਧਾਰ ਟਰੱਸਟ ਦੇ ਚੇਅਰਮੈਨ ਵਿਭੂਤੀ ਸ਼ਰਮਾ ਇਸ ਸਮਾਗਮ ਵਿਚ ਮੁੱਖ ਮਹਿਮਾਨ ਸਨ | ਉਨ੍ਹਾਂ ਨਾਲ 'ਆਪ' ਦੇ ਯੂਥ ਵਿੰਗ ਦੇ ਸੂਬਾ ਸੰਯੁਕਤ ਸਕੱਤਰ ਸੌਰਭ ਬਹਿਲ, ਰਮੇਸ਼ ਕੁਕ, ਰਮਨ, ਪੁਨੀਤ ਓਹਰੀ ਤੇ ਨਰਿੰਦਰ ਬਾਲੀ ਵੀ ਸ਼ਾਮਿਲ ਹੋਏ | ਉਨ੍ਹਾਂ ਨੇ ਭਗਵਾਨ ਵਿਸ਼ਵਕਰਮਾ ਦੀ ਮੂਰਤੀ ਅੱਗੇ ਦੀਵਾ ਜਗਾਇਆ ਤੇ ਪ੍ਰਾਰਥਨਾ ਕੀਤੀ ਤੇ ਸਾਰੇ ਸ਼ਰਧਾਲੂਆਂ ਨੂੰ ਵਿਸ਼ਵਕਰਮਾ ਜੈਯੰਤੀ ਦੀਆਂ ਦਿਲੋਂ ਸ਼ੁੱਭਕਾਮਨਾਵਾਂ ਦਿੱਤੀਆਂ | ਵਿਭੂਤੀ ਸ਼ਰਮਾ ਨੇ ਕਿਹਾ ਕਿ ਭਗਵਾਨ ਵਿਸ਼ਵਕਰਮਾ ਸਿ੍ਸ਼ਟੀ, ਹੁਨਰ ਅਤੇ ਤਰੱਕੀ ਦਾ ਪ੍ਰਤੀਕ ਹਨ |

ਪਿਛਲੀ ਖ਼ਬਰ ਓਵਰਲੋਡ ਮਿੱਟੀ ਨਾਲ ਭਰੇ ਟਿੱਪਰ ਲੰਘਣ ਨਾਲ ਉੱਡਦੀ ਤੂੜ ਮਿੱਟੀ ਤੋਂ ਰਾਹਗੀਰ ਤੇ ਦੁਕਾਨਦਾਰ ਪ੍ਰੇਸ਼ਾਨ <br/> ਅਗਲੀ ਖ਼ਬਰ ਗਊ ਸੇਵਾ ਸਮਿਤੀ ਗੋਪਾਲ ਅਸ਼ਟਮੀ ਮੌਕੇ ਸ਼ਹਿਰ 'ਚ 27 ਨੂੰ ਵਿਸ਼ਾਲ ਸ਼ੋਭਾ ਯਾਤਰਾ ਕੱਢੇਗੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।