ਪਠਾਨਕੋਟ, 23 ਅਕਤੂਬਰ (ਸੰਧੂ)-ਗੋਪਾਲ ਗੋਧਾਮ ਗਊਸ਼ਾਲਾ ਖੱਡੀ ਪੁਲ ਰੋਡ ਦੀ ਗਊ ਸੇਵਾ ਸਮਿਤੀ ਦੇ ਪ੍ਰਧਾਨ ਵਿਜੇ ਪਾਸੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ | ਜਿਸ 'ਚ ਸਾਰੇ ਮੈਂਬਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਜਿਸ 'ਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੋਪਾਲ ਅਸ਼ਟਮੀ ਮੌਕੇ 27 ਅਕਤੂਬਰ ਨੂੰ ਸਵੇਰੇ 11 ਵਜੇ ਸ਼ਹਿਰ 'ਚ ਸ਼ੋਭਾ ਯਾਤਰਾ ਕੱਢੀ ਜਾਵੇਗੀ | ਪ੍ਰਧਾਨ ਵਿਜੇ ਪਾਸੀ ਤੇ ਬੁਲਾਰੇ ਮਨਮੋਹਨ ਕਾਲਾ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਸ਼ੋਭਾ ਯਾਤਰਾ ਦਾ ਉਦਘਾਟਨ ਸਿੱਖਿਅਕ ਤੇ ਸਮਾਜ ਸੇਵਕ ਸ੍ਰੀਜਲ ਗੁਪਤਾ ਤੇ ਸਮਾਜ ਸੇਵਕ ਸ਼ਿਆਮ ਮਹਾਜਨ ਕਰਨਗੇ | ਪਠਾਨਕੋਟ ਜ਼ਿਲ੍ਹੇ ਦੇ ਸਾਰੇ ਵਪਾਰਕ, ਸਮਾਜਿਕ, ਧਾਰਮਿਕ ਤੇ ਹੋਰ ਸੰਗਠਨਾਂ ਦੇ ਪ੍ਰਤੀਨਿਧੀ ਜਲੂਸ ਵਿਚ ਉਤਸ਼ਾਹ ਨਾਲ ਹਿੱਸਾ ਲੈਣਗੇ | ਇਸ ਮੌਕੇ ਵਿਜੇ ਪਾਸੀ, ਮੁੱਖ ਬੁਲਾਰੇ ਮਨਮੋਹਨ ਕਾਲਾ, ਚੇਅਰਮੈਨ ਓ.ਪੀ. ਸ਼ਰਮਾ, ਮਹਿਲਾ ਵਿੰਗ ਦੀ ਪ੍ਰਧਾਨ ਨੀਲਮ ਸੈਣੀ, ਚੇਅਰਪਰਸਨ ਰੰਜਨਾ ਮਹਾਜਨ, ਡਾ: ਪ੍ਰਭਾ ਮਹਾਜਨ, ਸੰਯੋਗਿਤਾ, ਸੰਤੋਸ਼ ਮਹਾਜਨ, ਜਨਕ ਰਾਣੀ, ਮੁਕੇਸ਼ ਰੈਨਾ, ਆਨੰਦ ਪ੍ਰਕਾਸ਼, ਸਰੋਜ ਸ਼ਰਮਾ, ਮੁਕੇਸ਼ ਸ਼ਰਮਾ, ਨਰੇਂਦਰ ਮਹਾਜਨ, ਸ਼ੀਤਲ ਐਮ.ਸੀ., ਮਨੋਜ ਰੈਨਾ, ਨੰਦ ਮਹਾਜਨ, ਸੰਜੂ, ਅਸ਼ਵਨੀ ਜੰਡਿਆਲ, ਕਮਲ ਸ਼ਰਮਾ, ਅਮਨ, ਸੁਸ਼ੀਲ ਨੰਦਾ, ਰਾਜਨ ਗੁਪਤਾ ਅਤੇ ਸੁੰਨੀ ਕੁਮਾਰ ਹਾਜ਼ਰ ਸਨ |