28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਪੀ.ਓ. ਸਟਾਫ਼ ਵਲੋਂ ਭਗੌੜਾ ਕਾਬੂ

ਅਜੀਤ ਡੈਸਕ 24-10-2025
ਪਠਾਨਕੋਟ, 23 ਅਕਤੂਬਰ (ਵਿਨੋਦ)-ਐਸ.ਐਸ.ਪੀ. ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਦੇ ਨਿਰਦੇਸ਼ਾਂ ਅਨੁਸਾਰ ਕਾਰਵਾਈ ਕਰਦੇ ਹੋਏ ਪੀ.ਓ. ਸਟਾਫ਼ ਪਠਾਨਕੋਟ ਵਲੋਂ ਭਗੌੜੇ ਨੂੰ ਕਾਬੂ ਕੀਤਾ ਗਿਆ ਹੈ | ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਰਵਿੰਦਰ ਕੁਮਾਰ ਨੇ ਦੱਸਿਆ ਨੇ ਕਿ ਥਾਣਾ ਨੰਗਲ ਭੂਰ ਵਿਚ ਲੋੜੀਂਦਾ ਨੂੰ ਗਿ੍ਫ਼ਤਾਰ ਕੀਤਾ ਹੈ | ਮੁਲਜ਼ਮ ਦੀ ਪਹਿਚਾਣ ਗੁਲਸ਼ਨ ਸਿੰਘ ਉਰਫ਼ ਗੁਸ਼ੋ ਪੁੱਤਰ ਰਣਜੀਤ ਸਿੰਘ ਵਾਸੀ ਨਿਊ ਬਸਤੀ ਅਖਰੋਟਾ ਜ਼ਿਲ੍ਹਾ ਕਠੂਆ ਜੰਮੂ-ਕਸ਼ਮੀਰ ਵਜੋਂ ਹੋਈ ਹੈ | ਮੁਲਜ਼ਮ ਨੂੰ ਜ਼ਿਲ੍ਹਾ ਤੇ ਸੈਸ਼ਨ ਜੱਜ ਪਠਾਨਕੋਟ ਦੀ ਅਦਾਲਤ ਜਤਿੰਦਰ ਪਾਲ ਖੁਰਮੀ ਵਲੋਂ ਧਾਰਾ 299 ਸੀ.ਆਰ.ਪੀ.ਸੀ. ਤਹਿਤ ਭਗੌੜਾ ਐਲਾਨਿਆ ਗਿਆ ਸੀ | ਮੁਲਜ਼ਮ ਕਾਫ਼ੀ ਸਮੇਂ ਤੋਂ ਫ਼ਰਾਰ ਸੀ | ਪੁਲਿਸ ਪਾਰਟੀ ਜਿਸ ਵਿਚ ਐਸ.ਆਈ. ਰਵਿੰਦਰ ਕੁਮਾਰ, ਇੰਚਾਰਜ ਪੀ.ਓ. ਸਟਾਫ਼, ਏ.ਐਸ.ਆਈ. ਬਲਕਾਰ ਸਿੰਘ, ਏ.ਐਸ.ਆਈ. ਬਲਵਿੰਦਰ ਕੁਮਾਰ ਅਤੇ ਰੋਹਿਤ ਕੁਮਾਰ ਸ਼ਾਮਿਲ ਸਨ, ਨੇ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ | ਫ਼ਿਲਹਾਲ ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਗਊ ਸੇਵਾ ਸਮਿਤੀ ਗੋਪਾਲ ਅਸ਼ਟਮੀ ਮੌਕੇ ਸ਼ਹਿਰ 'ਚ 27 ਨੂੰ ਵਿਸ਼ਾਲ ਸ਼ੋਭਾ ਯਾਤਰਾ ਕੱਢੇਗੀ <br/> ਅਗਲੀ ਖ਼ਬਰ ਘਰੋਟਾ-ਧੀਰਾ ਸੰਪਰਕ ਸੜਕ ਦੀ ਮੁਰੰਮਤ ਜਲਦ ਕੀਤੀ ਜਾਵੇ-ਸਮਾਜ ਸੇਵੀ ਕੁੰਡਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।