28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਘਰੋਟਾ-ਧੀਰਾ ਸੰਪਰਕ ਸੜਕ ਦੀ ਮੁਰੰਮਤ ਜਲਦ ਕੀਤੀ ਜਾਵੇ-ਸਮਾਜ ਸੇਵੀ ਕੁੰਡਲ

ਅਜੀਤ ਡੈਸਕ 24-10-2025
ਘਰੋਟਾ, 23 ਅਕਤੂਬਰ (ਸੰਜੀਵ ਗੁਪਤਾ)-ਘਰੋਟਾ ਤੋਂ ਧੀਰਾ ਵੱਲ ਜਾਣ ਵਾਲੀ ਲਿੰਕ ਸੜਕ ਦੀ ਹਾਲਤ ਬਹੁਤ ਖ਼ਰਾਬ ਹੋ ਚੁੱਕੀ ਹੈ | ਇਹ ਸੜਕ ਲੰਬੇ ਸਮੇਂ ਤੋਂ ਅਣਦੇਖੀ ਦਾ ਸ਼ਿਕਾਰ ਰਹੀ ਹੈ, ਜਿਸ ਕਾਰਨ ਇਲਾਕੇ ਦੀ ਦਰਜਨਾਂ ਪਿੰਡਾਂ ਦੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ | ਸਮਾਜਸੇਵੀ ਰਾਜ ਕੁਮਾਰ ਕੁੰਡਲ ਨੇ ਪ੍ਰਸ਼ਾਸਨ ਕੋਲ ਮੰਗ ਕੀਤੀ ਹੈ ਕਿ ਇਸ ਸੜਕ ਦੀ ਮੁਰੰਮਤ ਤੁਰੰਤ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਇਹ ਸੜਕ ਘਰੋਟਾ, ਨਾਜੋਚੱਕ, ਨੌਸ਼ਹਿਰਾ, ਪੰਜੂਪੁਰ, ਜੰਡੀ ਚੌਂਤਾ, ਦਾਨਾ ਮੰਡੀ ਤੇ ਚੱਕੀ ਪੁਲ ਰਾਹੀਂ ਜ਼ਿਲ੍ਹਾ ਤੇ ਬਲਾਕ ਹੈੱਡਕੁਆਟਰ ਨੂੰ ਜੋੜਦੀ ਹੈ | ਪਰ ਸੜਕ ਜਗ੍ਹਾ-ਜਗ੍ਹਾ ਤੋਂ ਟੁੱਟ ਚੁੱਕੀ ਹੈ | ਜਿਸ ਕਰਕੇ ਹਰ ਰੋਜ਼ ਛੋਟੇ ਵੱਡੇ ਹਾਦਸੇ ਵਾਪਰ ਰਹੇ ਹਨ ਤੇ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਰਾਜ ਕੁਮਾਰ ਕੁੰਡਲ ਨੇ ਮੰਡੀ ਬੋਰਡ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਨੂੰ ਪਹਿਲ ਦੇ ਆਧਾਰ 'ਤੇ ਤੁਰੰਤ ਮੁਰੰਮਤ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ |

ਪਿਛਲੀ ਖ਼ਬਰ ਪੀ.ਓ. ਸਟਾਫ਼ ਵਲੋਂ ਭਗੌੜਾ ਕਾਬੂ ਅਗਲੀ ਖ਼ਬਰ ਵਾਹੁ-ਵਾਹੁ ਸਟੈਪਿੰਗ ਸਟੋਨਜ਼ ਹਾਈ ਸਕੂਲ 'ਚ ਦੀਵਾਲੀ ਦਾ ਤਿਉਹਾਰ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।