28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਵਾਹੁ-ਵਾਹੁ ਸਟੈਪਿੰਗ ਸਟੋਨਜ਼ ਹਾਈ ਸਕੂਲ 'ਚ ਦੀਵਾਲੀ ਦਾ ਤਿਉਹਾਰ ਮਨਾਇਆ <br/>

ਸਕੂਲ ਦੇ ਡਾਇਰੈਕਟਰ ਲਖਵਿੰਦਰ ਸਿੰਘ ਬੱਚਿਆਂ ਨਾਲ ਦੀਵਾਲੀ ਦਾ ਤਿਉਹਾਰ ਮਨਾਉਂਦੇ ਹੋਏ | ਤਸਵੀਰ : ਪਰਗਟ ਸਿੰਘ <br/> 24-10-2025
ਊਧਨਵਾਲ, 23 ਅਕਤੂਬਰ (ਪਰਗਟ ਸਿੰਘ)-ਵਾਹੁ ਵਾਹੁ ਸਟੈਪਿੰਗ ਸਟੋਨਜ ਹਾਈ ਸਕੂਲ ਧਰਮਕੋਟ ਨੇੜੇ ਊਧਨਵਾਲ 'ਚ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ | ਸਕੂਲ ਦੇ ਡਾਇਰੈਕਟਰ ਲਖਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਪ੍ਰਭੂ ਸ੍ਰੀ ਰਾਮ ਚੰਦਰ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਤੇ ਉਨ੍ਹਾਂ ਦੇ ਦੱਸੇ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਸਿੱਖ ਧਰਮ 'ਚ ਦੀਵਾਲੀ ਦਾ ਤਿਉਹਾਰ ਅਹਿਮ ਸਥਾਨ ਰੱਖਦਾ ਹੈ | ਇਸ ਦਿਨ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਹਾਅ ਹੋ ਕੇ ਆਪਣੇ ਨਾਲ 52 ਰਾਜਿਆਂ ਨੂੰ ਬਾਹਰ ਲਿਆਏ ਸਨ ਤੇ ਆਪ ਅੰਮਿ੍ਤਸਰ ਪੁੱਜੇ ਸਨ, ਉਸੇ ਕਰਕੇ ਸੰਗਤਾਂ ਨੇ ਖੁਸ਼ੀ ਵਿਚ ਦੀਵੇ ਬਾਲੇ ਸਨ | ਅੱਜ ਵੀ ਸੰਗਤਾਂ ਉਸੇ ਤਰ੍ਹਾਂ ਦੀਵਾਲੀ ਤੇ ਬੰਦੀ ਛੋੜ ਦਿਵਸ ਨੂੰ ਬੜੇ ਚਾਵਾਂ ਅਤੇ ਸ਼ਰਧਾ ਨਾਲ ਮਨਾਉਂਦੇ ਹਨ |

ਪਿਛਲੀ ਖ਼ਬਰ ਘਰੋਟਾ-ਧੀਰਾ ਸੰਪਰਕ ਸੜਕ ਦੀ ਮੁਰੰਮਤ ਜਲਦ ਕੀਤੀ ਜਾਵੇ-ਸਮਾਜ ਸੇਵੀ ਕੁੰਡਲ ਅਗਲੀ ਖ਼ਬਰ ਬਚਿੱਤਰ ਸਿੰਘ ਜਾਲੀਆਂ ਹਲਕਾ ਸ੍ਰੀ ਹਰਿਗੋਬਿੰਦਪੁਰ ਕਿਸਾਨ ਸੈੱਲ ਦਾ ਪ੍ਰਧਾਨ ਨਿਯੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।