28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਬਚਿੱਤਰ ਸਿੰਘ ਜਾਲੀਆਂ ਹਲਕਾ ਸ੍ਰੀ ਹਰਿਗੋਬਿੰਦਪੁਰ ਕਿਸਾਨ ਸੈੱਲ ਦਾ ਪ੍ਰਧਾਨ ਨਿਯੁਕਤ <br/>

ਅਜੀਤ ਡੈਸਕ 24-10-2025
ਅੱਚਲ ਸਾਹਿਬ, 23 ਅਕਤੂਬਰ (ਗੁਰਚਰਨ ਸਿੰਘ)-ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਕਾਂਗਰਸ ਪਾਰਟੀ ਦੇ ਮਿਹਨਤੀ ਆਗੂ ਬਚਿੱਤਰ ਸਿੰਘ ਜਾਲੀਆਂ ਨੂੰ ਕਾਂਗਰਸ ਹਾਈਕਮਾਂਡ ਵਲੋਂ ਹਲਕਾ ਸ੍ਰੀ ਹਰਗੋਬਿੰਦਪੁਰ ਕਿਸਾਨ ਸੈੱਲ ਦਾ ਪ੍ਰਧਾਨ ਨਿਯੁਕਤ ਕੀਤੇ ਜਾਣ 'ਤੇ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਹੈ | ਨਵ-ਨਿਯੁਕਤ ਪ੍ਰਧਾਨ ਬਚਿੱਤਰ ਸਿੰਘ ਜਾਲੀਆਂ ਨੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਪ੍ਰਧਾਨ ਕਿਸਾਨ ਸੈੱਲ ਕਰਨਬੀਰ ਸਿੰਘ ਮਿੱਠਾ, ਸਾਬਕਾ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ, ਹਲਕਾ ਇੰਚਾਰਜ ਮਨਦੀਪ ਸਿੰਘ ਰੰਗੜ ਨੰਗਲ ਸਮੇਤ ਸਮੁੱਚੀ ਜ਼ਿਲੇ੍ਹ ਦੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵਲੋਂ ਜੋ ਜ਼ਿੰਮੇਵਾਰੀ ਦਿੱਤੀ ਹੈ, ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਬਲਾਕ ਪ੍ਰਧਾਨ ਸਾਹਿਬ ਸਿੰਘ ਮੰਡ ਤੇ ਲਖਵਿੰਦਰ ਸਿੰਘ ਢੱਡੇ, ਰਣਜੀਤ ਸਿੰਘ ਵੈਰੋਨੰਗਲ, ਮੋਹਨ ਸਿੰਘ ਪੱਡਾ ਵੈਰੋਨੰਗਲ, ਜਗਜੀਤ ਸਿੰਘ ਅੰਮੋਨੰਗਲ, ਸਾ. ਚੇਅਰਮੈਨ ਮਾ. ਅਜਮੇਹਰਪਾਲ ਸਿੰਘ ਚਾਹਲ, ਡਾ. ਸੁਰਿੰਦਰ ਸਿੰਘ ਭਾਟੀਆ, ਬਲਦੇਵ ਸਿੰਘ ਅੰਮੋਨੰਗਲ, ਬਲਵਿੰਦਰ ਸਿੰਘ ਪਰਮਾਰ, ਡਾ. ਹਰਤਾਜ ਸਿੰਘ ਸੁੱਖਾਚਿੜਾ, ਸਰਬਪ੍ਰੀਤ ਸਿੰਘ ਸੁੱਖਾਚਿੜਾ, ਸੋਨੂੰ ਮਿਸ਼ਰਪੁਰ, ਸਾ. ਸਰਪੰਚ ਮਨਦੀਪ ਸਿੰਘ, ਸਰਬਜੀਤ ਸਿੰਘ ਸਿੱਧੂ, ਨਿਰਮਲ ਸਿੰਘ ਢਡਿਆਲਾ ਨਜ਼ਾਰਾ, ਪਰਮਜੀਤ ਸਿੰਘ ਪੰਮਾ ਢਡਿਆਲਾ ਨਜ਼ਾਰਾ, ਗੁਰਵਿੰਦਰ ਸਿੰਘ ਜਾਹਦਪੁਰ, ਪੰਜਾਬ ਸਿੰਘ ਲਾਧੂਭਾਣਾ, ਅੰਮਿ੍ਤਪਾਲ ਸਿੰਘ ਜਾਹਦਪੁਰ, ਨੰਬਰਦਾਰ ਮਲਕੀਤ ਸਿੰਘ ਚਾਹਲ, ਬਲਵਿੰਦਰ ਸਿੰਘ ਮੱਲ੍ਹੀ ਪੁਰੀਆ ਬ੍ਰਾਹਮਣਾਂ, ਨਵਜੋਤ ਸਿੰਘ ਬਾਜਵਾ, ਯੂਥ ਪ੍ਰਧਾਨ ਹੀਰਾ ਸਿੰਘ ਸੰਦਲਪੁਰ, ਯੂਥ ਪ੍ਰਧਾਨ ਹਰਮਨ ਰਿਆੜ, ਇਕਬਾਲ ਸਿੰਘ ਭਾਮੜੀ, ਸੰਮਤੀ ਮੈਂਬਰ ਲਾਡੀ, ਹਰਭਜਨ ਸਿੰਘ, ਜਸਪਾਲ ਸਿੰਘ ਨੂਰਪੁਰ, ਪਰਮਿੰਦਰ ਸਿੰਘ, ਤਜਿੰਦਰ ਸਿੰਘ ਪੇਜੇਚੱਕ, ਪਲਵਿੰਦਰ ਸਿੰਘ ਗੁਰਜਿੰਦਰ ਸਿੰਘ ਪੱਡਾ, ਮਲਕੀਤ ਸਿੰਘ ਨਾਨਕ ਨੰਗਲ, ਸਰਪੰਚ ਮਨਿੰਦਰ ਸਿੰਘ ਪੁਰੀਆਂ ਆਦਿ ਨੇ ਬਚਿੱਤਰ ਸਿੰਘ ਜਾਲੀਆਂ ਨੂੰ ਵਧਾਈ ਦਿੱਤੀ |

ਪਿਛਲੀ ਖ਼ਬਰ ਵਾਹੁ-ਵਾਹੁ ਸਟੈਪਿੰਗ ਸਟੋਨਜ਼ ਹਾਈ ਸਕੂਲ 'ਚ ਦੀਵਾਲੀ ਦਾ ਤਿਉਹਾਰ ਮਨਾਇਆ <br/> ਅਗਲੀ ਖ਼ਬਰ ਲਾਰੈਂਸ ਇੰਟਰਨੈਸ਼ਨਲ ਸਕੂਲ 'ਚ ਦੀਵਾਲੀ ਦਾ ਤਿਉਹਾਰ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।