30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਸ਼ਾਹਪੁਰ ਕੰਢੀ ਡੈਮ ਔਸਤੀਆਂ ਦੀ ਭੁੱਖ ਹੜਤਾਲ ਜਾਰੀ

ਅਜੀਤ ਡੈਸਕ 04-11-2025
ਸ਼ਾਹਪੁਰ ਕੰਢੀ, 3 ਨਵੰਬਰ (ਰਣਜੀਤ ਸਿੰਘ)-ਸ਼ਾਹਪੁਰ ਕੰਢੀ ਡੈਮ ਔਸਤੀ ਸੰਘਰਸ਼ ਕਮੇਟੀ ਵਲੋਂ ਆਪਣੀਆਂ ਮੰਗਾਂ ਨੰੂ ਲੈ ਕੇ ਪ੍ਰਧਾਨ ਜਸਵੰਤ ਸਿੰਘ ਸੰਧੂ ਦੀ ਅਗਵਾਈ ਹੇਠ ਰਣਜੀਤ ਸਾਗਰ ਡੈਮ ਦੇ ਮੁੱਖ ਇੰਜੀਨੀਅਰ ਦਫ਼ਤਰ ਸਾਹਮਣੇ ਸ਼ੁਰੂ ਕੀਤੀ ਗਈ ਲੜੀਵਾਰ ਭੁੱਖ ਹੜਤਾਲ 215ਵੇਂ ਦਿਨ ਵਿਚ ਦਾਖ਼ਲ ਹੋ ਗਈ | ਅੱਜ ਭੁੱਖ ਹੜਤਾਲ 'ਤੇ ਔਰਤਾਂ ਨੇ ਮੋਰਚਾ ਸੰਭਾਲਿਆ ਤੇ ਭੁੱਖ ਹੜਤਾਲ ਉਪਰ ਬੈਠੀਆਂ | ਭੁੱਖ ਹੜਤਾਲ ਉਪਰ ਬੈਠਣ ਵਾਲੀਆਂ ਯੋਗੀਤਾ ਬਾਲਾ ਪਤਨੀ ਜਗਦੀਸ਼ ਰਾਜ, ਆਸ਼ਾ ਰਾਣੀ ਪਤਨੀ ਰਣਜੀਤ ਸਿੰਘ, ਨੀਨਾ ਪਤਨੀ ਰਮੇਸ਼ ਸਿੰਘ, ਕਮਲੇਸ਼ ਕੌਰ ਪਤਨੀ ਗੁਰਚਰਨ ਸਿੰਘ ਅਤੇ ਵਿਨੋਦ ਕੁਮਾਰੀ ਪਤਨੀ ਕੇਵਲ ਕੁਮਾਰ ਸ਼ਾਮਿਲ ਸਨ | ਭੁੱਖ ਹੜਤਾਲੀ ਡੈਮ ਔਸਤੀਆਂ ਨੇ ਪੰਜਾਬ ਸਰਕਾਰ ਅਤੇ ਡੈਮ ਪ੍ਰਸ਼ਾਸਨ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਔਸਤੀ ਆਗੂਆਂ ਦਾ ਕਹਿਣਾ ਸੀ ਕਿ 5 ਨਵੰਬਰ ਨੰੂ ਮੁੱਖ ਮੰਤਰੀ ਦੀ ਸ਼ਾਹਪੁਰ ਕੰਢੀ ਡੈਮ ਦੇ ਦੌਰੇ ਸਮੇਂ ਉਨ੍ਹਾਂ ਨੰੂ ਮੰਗ ਪੱਤਰ ਦਿੱਤਾ ਜਾਵੇਗਾ | ਇਸ ਮੌਕੇ ਰਵਿੰਦਰ ਕੁਮਾਰ, ਸੁਰਜੀਤ ਸਿੰਘ, ਰਾਹੁਲ ਸ਼ਰਮਾ, ਸੁਰਜੀਤ ਸਿੰਘ, ਮਹਿੰਦਰ ਸਿੰਘ, ਕੁਲਦੀਪ ਕੁਮਾਰ, ਪ੍ਰਵੀਨ ਕੁਮਾਰ, ਬਿਕਰਮ ਸਿੰਘ ਅਤੇ ਚੈਨ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਡਿਪਟੀ ਬੈਂਕ ਮੈਨੇਜਰ ਅਨਿਲ ਕੁਮਾਰ ਵਧੀਆ ਸੇਵਾਵਾਂ ਦੇ ਚਲਦੇ ਸਨਮਾਨਿਤ ਅਗਲੀ ਖ਼ਬਰ ਭੜੋਲੀ ਕਲਾਂ ਦੇ ਵਸਨੀਕਾਂ ਨੂੰ ਹੋਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ, ਰੇਲਵੇ ਫਾਟਕ ਤਿੰਨ ਦਿਨਾਂ ਲਈ ਰਹੇਗਾ ਬੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।