30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਭੜੋਲੀ ਕਲਾਂ ਦੇ ਵਸਨੀਕਾਂ ਨੂੰ ਹੋਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ, ਰੇਲਵੇ ਫਾਟਕ ਤਿੰਨ ਦਿਨਾਂ ਲਈ ਰਹੇਗਾ ਬੰਦ

ਅਜੀਤ ਡੈਸਕ 04-11-2025
ਪਠਾਨਕੋਟ, 3 ਨਵੰਬਰ (ਸੰਧੂ)- ਭੜੋਲੀ ਕਲਾਂ ਦੇ ਵਸਨੀਕਾਂ ਨੂੰ ਆਉਣ ਵਾਲੇ ਦਿਨਾਂ ਵਿਚ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ | ਰੇਲਵੇ ਨੇ ਟਰੈਕ ਦੀ ਜ਼ਰੂਰੀ੍ਹ ਮੁਰੰਮਤ ਦੇ ਕੰਮ ਕਾਰਨ ਤਿੰਨ ਦਿਨਾਂ ਲਈ ਗੇਟ ਨੰਬਰ ਸੀ-79 ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ | ਰੇਲਵੇ ਪੀ.ਡਬਲਿਯੂ.ਆਈ. ਅਨਿਲ ਕੁਮਾਰ ਮੀਨਾ ਨੇ ਦੱਸਿਆ ਕਿ ਇਹ ਫਾਟਕ 4, 5 ਤੇ 6 ਨਵੰਬਰ ਨੂੰ ਬੰਦ ਰਹੇਗਾ | ਇਸ ਸਮੇਂ ਦੌਰਾਨ ਭਵਿੱਖ ਵਿਚ ਸੁਰੱਖਿਅਤ ਤੇ ਸੁਚਾਰੂ ਰੇਲ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਰੇਲਵੇ ਟਰੈਕ ਦੀ ਦੇਖਭਾਲ ਤੇ ਤਕਨੀਕੀ ਜਾਂਚ ਕੀਤੀ ਜਾਵੇਗੀ | ਫਾਟਕ ਬੰਦ ਹੋਣ ਨਾਲ ਸਥਾਨਿਕ ਨਿਵਾਸੀਆਂ ਦੇ ਨਾਲ-ਨਾਲ ਸਕੂਲੀ ਬੱਚਿਆਂ, ਕਰਮਚਾਰੀਆਂ ਤੇ ਇਸ ਰੂਟ 'ਤੇ ਰੋਜ਼ਾਨਾ ਯਾਤਰਾ ਕਰਨ ਵਾਲੇ ਵਾਹਨ ਚਾਲਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ | ਵਸਨੀਕਾਂ ਨੇ ਪਹਿਲਾਂ ਹੀ ਵਿਕਲਪਿਕ ਰੂਟਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਲੋਕਾਂ ਨੇ ਰੇਲਵੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਆਉਣ-ਜਾਣ 'ਚ ਹੋਣ ਵਾਲੀ ਅਸੁਵਿਧਾ ਨੂੰ ਘੱਟ ਤੋਂ ਘੱਟ ਕਰਨ ਲਈ ਮੁਰੰਮਤ ਦਾ ਕੰਮ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ |
ਪਿਛਲੀ ਖ਼ਬਰ ਸ਼ਾਹਪੁਰ ਕੰਢੀ ਡੈਮ ਔਸਤੀਆਂ ਦੀ ਭੁੱਖ ਹੜਤਾਲ ਜਾਰੀ ਅਗਲੀ ਖ਼ਬਰ ਸਿਪਾਹੀ ਸੁਨੀਲ ਕੁਮਾਰ ਨਮਿਤ ਸ਼ਰਧਾਂਜਲੀ ਸਮਾਗਮ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।