29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਰਣਜੀਤ ਸਾਗਰ ਡੈਮ 'ਤੇ ਮੁੱਖ ਇੰਜੀਨੀਅਰ ਵਿਜੇ ਗਰਗ ਨੇ ਚਾਰਜ ਸੰਭਾਲਿਆ

ਅਜੀਤ ਡੈਸਕ 04-11-2025
ਸ਼ਾਹਪੁਰ ਕੰਢੀ, 3 ਨਵੰਬਰ (ਰਣਜੀਤ ਸਿੰਘ)- ਬਹੁਮੰਤਵੀ ਰਣਜੀਤ ਸਾਗਰ ਡੈਮ 'ਤੇ ਇੰਜੀਨੀਅਰ ਵਿਜੇ ਗਰਗ ਨੇ ਮੁੱਖ ਇੰਜੀਨੀਅਰ ਵਜੋਂ ਆਪਣਾ ਚਾਰਜ ਸੰਭਾਲ ਲਿਆ ਹੈ | ਰਣਜੀਤ ਸਾਗਰ ਡੈਮ ਉਪਰ ਕੰਮ ਕਰ ਰਹੀਆਂ ਜਥੇਬੰਦੀਆਂ ਨੇ ਉਨ੍ਹਾਂ ਨੰੂ ਗੁਲਦਸਤਾ ਭੇਟ ਕਰਕੇ ਨਿੱਘਾ ਸਵਾਗਤ ਕੀਤਾ | ਉਨ੍ਹਾਂ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੰੂ ਯਕੀਨ ਦਿਵਾਇਆ ਕਿ ਮੁਲਾਜ਼ਮਾਂ ਦੀ ਹਰੇਕ ਸਮੱਸਿਆ ਦੇ ਹੱਲ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ | ਦਫ਼ਤਰੀ ਕੰਮਾਂ ਨੰੂ ਪਾਰਦਰਸ਼ੀ ਬਣਾਇਆ ਜਾਵੇਗਾ | ਇਸ ਮੌਕੇ ਮਨਿਸਟੀਰੀਅਲ ਸਟਾਫ਼ ਦੇ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਸੈਣੀ, ਡਿਪਲੋਮਾ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਦਸਰਥ ਜਾਖੜ, ਕਲੈਰੀਕਲ ਦੇ ਪ੍ਰਧਾਨ ਅਜੇ ਅਭਿਸ਼ੇਕ, ਜਰਨਲ ਸਕੱਤਰ ਯੁਗੇਸ਼ਵਰ ਸਲਾਰੀਆ, ਨਿਰਵੇਸ਼ ਡੋਗਰਾ, ਡਰਾਫਟਸਮੈਨ ਯੂਨੀਅਨ ਦੇ ਪ੍ਰਧਾਨ ਸੁਨੀਲ ਕੁਮਾਰ, ਅਮਨਦੀਪ ਸਿੰਘ, ਸੁਰਜੀਤ ਸਿੰਘ, ਪਵਨ ਕੁਮਾਰ ਤੇ ਯੁਗੇਸ਼ ਕੁਮਾਰ ਆਦਿ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਵਲੋਂ ਤਰਨ ਤਾਰਨ ਵਿਖੇ ਰੋਸ ਮਾਰਚ 7 ਨੂੰ ਅਗਲੀ ਖ਼ਬਰ ਕਾਮਰੇਡ ਸੰਸਾਰ ਸਿੰਘ ਲਦਪਾਲਵਾਂ ਨੂੰ ਸ਼ਰਧਾਂਜਲੀ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।