29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਕਲਾਨੌਰ ਗਊਸ਼ਾਲਾ ’ਚ ਹੋ ਰਹੀਆਂ ਰੋਜ਼ਾਨਾ ਮੌਤਾਂ ਦੇ ਸਬੰਧੀ ਸ਼ਿਵ ਮੰਦਿਰ ’ਚ ਗਊ ਭਗਤਾਂ ਦੀ ਮੀਟਿੰਗ

ਗੁਰਦਾਸਪੁਰ, 28 ਅਗਸਤ (ਪੰਕਜ ਸ਼ਰਮਾ)-ਜੇਲ੍ਹ ਰੋਡ ਵਿਖੇ ਸਥਿਤ ਸ਼ਿਵ ਮੰਦਿਰ ਵਿਚ ਗਊ ਭਗਤਾਂ ਦੀ ਮੀਟਿੰਗ ਹੋਈ । ਜਿਸ ਵਿਚ ਕਲਾਨੌਰ ਗਊਸ਼ਾਲਾ ’ਚ ਹੋ ਰਹੀਆਂ ਰੋਜ਼ਾਨਾ ਮੌਤਾਂ ਦੇ ਸਬੰਧ ’ਚ ਸਾਰੀਆਂ ਜਥੇਬੰਦੀਆਂ, ਸਾਰੀਆਂ ਸੰਸਥਾਵਾਂ ਨੇ ਸ਼ਿਰਕਤ ਕੀਤੀ ।

ਅਜੀਤ ਡੈਸਕ 29-08-2026
ਗੁਰਦਾਸਪੁਰ, 28 ਅਗਸਤ (ਪੰਕਜ ਸ਼ਰਮਾ)-ਜੇਲ੍ਹ ਰੋਡ ਵਿਖੇ ਸਥਿਤ ਸ਼ਿਵ ਮੰਦਿਰ ਵਿਚ ਗਊ ਭਗਤਾਂ ਦੀ ਮੀਟਿੰਗ ਹੋਈ । ਜਿਸ ਵਿਚ ਕਲਾਨੌਰ ਗਊਸ਼ਾਲਾ ’ਚ ਹੋ ਰਹੀਆਂ ਰੋਜ਼ਾਨਾ ਮੌਤਾਂ ਦੇ ਸਬੰਧ ’ਚ ਸਾਰੀਆਂ ਜਥੇਬੰਦੀਆਂ, ਸਾਰੀਆਂ ਸੰਸਥਾਵਾਂ ਨੇ ਸ਼ਿਰਕਤ ਕੀਤੀ । ਸਾਰਿਆਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿ ਗਾਵਾਂ ਦੀਆਂ ਮੌਤਾਂ ਸੰਭਾਲ ਨਾ ਹੋਣ ਕਰਕੇ, ਚਾਰਾ ਸਹੀ ਨਾ ਪੈਣ ਕਰਕੇ ਰੋਜ਼ਾਨਾ ਮੌਤਾਂ ਹੋ ਰਹੀਆਂ ਹਨ । ਹਰ ਰੋਜ਼ ਚਾਰ ਪੰਜ ਗਾਵਾਂ ਦੀ ਮੌਤ ਹੁੰਦੀ ਹੈ ਅਤੇ ਚਾਰ ਪੰਜ ਹੀ ਗਾਵਾਂ ਨਵੀਆਂ ਗਊਸ਼ਾਲਾ ਦੇ ਅੰਦਰ ਦਾਖ਼ਲ ਹੁੰਦੀਆਂ ਹਨ, ਜੋ ਕਿ ਲੋਕ ਜਾਂ ਤਾਂ ਸੜਕਾਂ ’ਤੇ ਛੱਡ ਦਿੰਦੇ ਹਨ ਜਾਂ ਆਪਣੇ ਘਰਾਂ ’ਚੋਂ ਗਊਸ਼ਾਲਾ ਵਿਚ ਛੱਡ ਜਾਂਦੇ ਹਨ । ਮੀਟਿੰਗ ਵਿਚ ਸੰਸਥਾਵਾਂ ਦੇ ਮੈਂਬਰਾਂ ਨੇ ਗੱਲਬਾਤ ਕਰਦਿਆਂ ਕਿਹਾ ਇਹ ਗਊਸ਼ਾਲਾ ਨਹੀਂ ਰਹੀ, ਇਹ ਹੁਣ ਬੂਚੜਖਾਨਾ ਬਣ ਚੁੱਕਾ ਹੈ । ਸਮੂਹ ਸੰਸਥਾਵਾਂ ਵਲੋਂ ਪ੍ਰਸ਼ਾਸਨ ਅੱਗੇ ਬੇਨਤੀ ਕੀਤੀ ਹੈ ਕਿ ਅਗਲੇ 15 ਦਿਨ ਦੇ ਵਿਚ ਜੇਕਰ ਜ਼ਿੰਮੇਵਾਰ ਦੋਸ਼ੀਆਂ ਨੂੰ ਗਊ ਮਾਤਾ ਦੇ ਹਤਿਆਰਿਆਂ ਨੂੰ ਕਾਨੂੰਨ ਅਨੁਸਾਰ ਬਣਦੀ ਸਜ਼ਾ ਨਾ ਦਿੱਤੀ ਗਈ ਤਾਂ, ਸਾਰੇ ਗਊ ਭਗਤ ਅਤੇ ਸਾਰੀਆਂ ਸੰਸਥਾਵਾਂ ਮਿਲ ਕੇ ਇਕ ਵੱਡੇ ਸੰਘਰਸ਼ ਨੂੰ ਵਿੱਢਣਗੀਆਂ । ਮੀਟਿੰਗ ਵਿਚ ਪ੍ਰਧਾਨ ਸੁਰਜੀਤ ਪ੍ਰਾਸ਼ਰ ਬੇਜੁਬਾਨ ਬੇਸਹਾਰਾ ਸੇਵਾ ਫਾਊਂਡੇਸ਼ਨ ਤੋਂ, ਬਜਰੰਗ ਦਲ ਹਿੰਦੁਸਤਾਨ ਤੋਂ ਪ੍ਰਦੀਪ ਸ਼ਰਮਾ, ਗਊ ਸੇਵਾ ਸਮਿਤੀ, ਵਿਸ਼ਵ ਹਿੰਦੂ ਪ੍ਰੀਸ਼ਦ ਤੋਂ ਵਿਨੇ ਵਸ਼ਿਸ਼ਟ, ਮਮਤਾ ਗੋਇਲ ਅਤੇ ਅਨੇਕਾਂ ਮੰਦਿਰਾਂ ਤੋਂ ਧਾਰਮਿਕ ਸੰਸਥਾਵਾਂ ਤੋਂ ਰਮਨ , ਰੂਬਲ, ਜੋਗਿੰਦਰ ਪਾਲ, ਦਲਬੀਰ ਸਿੰਘ, ਕੁਲਵੰਤ ਸਿੰਘ, ਅਮਰ ਸਿੰਘ, ਸੁਸ਼ਾਂਤ ਵਰਮਾ, ਰੋਹਿਤ ਮਹਾਜਨ, ਠੇਕੇਦਾਰ ਦਲਬੀਰ ਸਿੰਘ ਅਤੇ ਸੂਬੇਦਾਰ ਸਾਹਿਬ ਸ਼ਾਮਿਲ ਹੋਏ ।
ਪਿਛਲੀ ਖ਼ਬਰ ਰੋਟਰੀ ਡਿਸਟ੍ਰਿਕਟ 3070 ਵਿਚ ਸੰਜੀਵ ਕਟਾਰੀਆ ਨੂੰ ਮਿਲੀ ਅਹਿਮ ਜ਼ਿੰਮੇਵਾਰੀ ਅਗਲੀ ਖ਼ਬਰ ਡਾ. ਐੱਮ.ਆਰ.ਐੱਸ. ਭੱਲਾ ਸਕੂਲ ਵਿਖੇ ਰੱਖੜੀ, ਕਲਾ ਤੇ ਪ੍ਰਦਰਸ਼ਨੀ ਮੁਕਾਬਲੇ ਕਰਵਾਏੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।