30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਛਤਰੌਲੀ ਪੈਟਰੋਲ ਪੰਪ ’ਤੇ ਕੁੱਟਮਾਰ ਦੇ ਮਾਮਲੇ ’ਚ ਨੂਰਪੁਰ ਪੁਲਿਸ ਨੇ ਦਰਜ ਕੀਤੀ ਐਫ.ਆਈ.ਆਰ.

ਪਠਾਨਕੋਟ, 29 ਅਕਤੂਬਰ (ਸੁਮਿਤ)-ਹਿਮਾਚਲ ਪ੍ਰਦੇਸ਼ ਦੇ ਛਤਰੌਲੀ ਸਥਿਤ ਪੈਟਰੋਲ ਪੰਪ ’ਤੇ ਸੇਲਜ਼ਮੈਨ ਨਾਲ ਕਥਿਤ ਕੁੱਟਮਾਰ ਦੇ ਮਾਮਲੇ ਵਿਚ ਨੂਰਪੁਰ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਐਫ. ਆਈ.

ਅਜੀਤ ਡੈਸਕ 30-10-2026
ਪਠਾਨਕੋਟ, 29 ਅਕਤੂਬਰ (ਸੁਮਿਤ)-ਹਿਮਾਚਲ ਪ੍ਰਦੇਸ਼ ਦੇ ਛਤਰੌਲੀ ਸਥਿਤ ਪੈਟਰੋਲ ਪੰਪ ’ਤੇ ਸੇਲਜ਼ਮੈਨ ਨਾਲ ਕਥਿਤ ਕੁੱਟਮਾਰ ਦੇ ਮਾਮਲੇ ਵਿਚ ਨੂਰਪੁਰ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਐਫ.ਆਈ.ਆਰ. ਦਰਜ ਕੀਤੀ ਹੈ । ਪੁਲਿਸ ਨੇ ਵਿਨੋਦ ਕੁਮਾਰ ਵਾਸੀ ਜਸੂਰ, ਤਹਿਸੀਲ ਨੂਰਪੁਰ, ਜ਼ਿਲ੍ਹਾ ਕਾਂਗੜਾ ਤੇ ਹੋਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਪੁਲਿਸ ਅਨੁਸਾਰ 28 ਅਕਤੂਬਰ 2026 ਦੀ ਰਾਤ ਕਰੀਬ 10:30 ਵਜੇ ਮਾਰੂਤੀ 800 ਕਾਰ ’ਚ ਆਏ ਕੁਝ ਵਿਅਕਤੀਆਂ ਦੀ ਪੈਟਰੋਲ ਪੰਪ ’ਤੇ ਕੰਮ ਕਰਦੇ ਸੇਲਜ਼ਮੈਨ ਨਾਲ ਕਹਾਸੁਣੀ ਹੋ ਗਈ, ਜੋ ਕਥਿਤ ਤੌਰ ’ਤੇ ਕੁੱਟਮਾਰ ਵਿਚ ਬਦਲ ਗਈ । ਘਟਨਾ ਦੀ ਸੂਚਨਾ ਮਿਲਣ ’ਤੇ ਨੂਰਪੁਰ ਪੁਲਿਸ ਦੀ ਟੀਮ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਸ਼ਿਕਾਇਤਕਰਤਾ ਦਾ ਨਿਯਮਾਂ ਅਨੁਸਾਰ ਮੈਡੀਕਲ ਕਰਵਾਇਆ । ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਨੂਰਪੁਰ ਵਿਚ ਐਫ.ਆਈ.ਆਰ. ਦਰਜ ਕੀਤੀ ਹੈ । ਪੁਲਿਸ ਅਧਿਕਾਰੀਆਂ ਅਨੁਸਾਰ ਮਾਮਲੇ ਦੇ ਸਾਰੇ ਪਹਿਲੂਆਂ ਅਤੇ ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਹੈ । ਨੂਰਪੁਰ ਪੁਲਿਸ ਨੇ ਕਿਹਾ ਕਿ ਇਲਾਕੇ ’ਚ ਅਮਨ-ਕਾਨੂੰਨ ਬਣਾਈ ਰੱਖਣ ਤੇ ਆਮ ਲੋਕਾਂ ਤੇ ਵਪਾਰਕ ਅਦਾਰਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪੁਲਿਸ ਵਚਨਬੱਧ ਹੈ । ਮਾਮਲੇ ’ਚ ਅਗਲੀ ਕਾਨੂੰਨੀ ਕਾਰਵਾਈ ਜਾਂਚ ਦੇ ਆਧਾਰ ’ਤੇ ਕੀਤੀ ਜਾਵੇਗੀ ।
ਪਿਛਲੀ ਖ਼ਬਰ ਦੁਨੇਰਾ ਝਿਕਲਾ ਵਿਖੇ ਬੱਜਰੇ ਨਾਲ ਭਰੀ ਟਰੈਕਟਰ ਟਰਾਲੀ ਹਾਦਸੇ ਦਾ ਸ਼ਿਕਾਰ ਅਗਲੀ ਖ਼ਬਰ ਹੈਰੋਇਨ ਸਮੇਤ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।